ਬਰਨਾਲਾ ਜ਼ਿਲ੍ਹਾ ਪੁਲਿਸ ਨੇ 25 ਬੋਰੀਆਂ ਭੁੱਕੀ ਚੂਰਾ ਪੋਸਤ ਸਮੇਤ ਪੰਜ ਨੂੰ ਕੀਤਾ ਕਾਬੂ

ਬਰਨਾਲਾ, 28 ਜੁਲਾਈ (ਨਿਰਮਲ ਸਿੰਘ ਪੰਡੋਰੀ, ਗੁਰਮੀਤ ਸਿੰਘ ਬਰਨਾਲਾ)- ਸੀਨੀਅਰ ਕਪਤਾਨ ਪੁਲਿਸ ਬਰਨਾਲਾ ਸ੍ਰੀ ਹਰਜੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲ੍ਹਾ ਪੁਲਿਸ ਵਲੋ ਨਸ਼ਿਆਂ ਦੇ ਖਿਲਾਫ ਵਿੱਢੀ ਹੋਈ ਮੁਹਿੰਮ ਦੇ ਤਹਿਤ ਉਸ ਸਮੇ ਵੱਡੀ ਸਫਲਤਾ ਮਿਲੀ ਜਦੋ ਸ੍ਰੀ ਸਵਰਨ ਸਿੰਘ ਖੰਨਾ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਬਰਨਾਲਾ ਦੀ ਸੁਪਰਵੀਜਨ ਹੇਠ ਕੁਲਦੀਪ ਸਿੰਘ ਵਿਰਕ ਡੀ.ਐਸ.ਪੀ (ਇੰਨ:) ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਸੋਹਲ ਪੱਤੀ ਖੁੱਡੀ ਕਲਾਂ ਵਿਖੇ ਮੌਜੂਦ ਸੀ ਜਿਥੇ ਖੂਫੀਆ ਇਤਲਾਹ ਮਿਲੀ ਕਿ ਪਿੰਡ ਖੁਡੀ ਕਲਾਂ ਦੀ ਦਾਣਾ ਮੰਡੀ ਵਿਚੋ ਟਰਕ ਨੰਬਰ ਫ2-1312-6317 ਜਿਸ ਉਪਰ ਤਰਪਾਲ ਪਾਈ ਹੋਈ ਹੈ ਜੋ ਤਰਪਾਲ ਨੂੰ ਹਟਾ ਕੇ ਪੰਜ ਵਿਅਕਤੀ ਇਸ ਟਰਕ ਵਿਚ ਲਦੀਆਂ ਬੋਰੀਆ ਨੂੰ ਉਲਟਾ ਪੁਲਟਾ ਕਰ ਰਹੇ ਹਨ ਜਿਸ ਵਿਚ ਕੋਈ ਗੈਰ ਕਾਨੂੰਨੀ ਚੀਜ ਜਾਪਦੀ ਹੈ ਤਾਂ ਤੁਰੰਤ ਰੇਡ ਕਰਕੇ ਐਸ.ਆਈ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ ਨੇ ਉਕਤ ਟਰਕ ਵਿਚੋ ਗੁਰਬਿੰਦਰ ਸਿੰਘ ਉਰਫ ਕਾਕਾ ਪੁਤਰ ਅੰਗਰੇਜ ਸਿੰਘ ਵਾਸੀ ਜੰਮੂ ਪਤੀ ਕਲਾਰ ਥਾਣਾ ਮੁਲਾਪੁਰ ਦਾਖਾ, ਬਲਪ੍ਰੀਤ ਸਿੰਘ ਉਰਫ ਬਲੀ ਪੁਤਰ ਜਰਨੈਲ ਸਿੰਘ ਵਾਸੀ ਬਾਲੋ ਪਤੀ ਕੁਲਾਰ ਥਾਣਾ ਮੁਲਾਪੁਰ ਦਾਖਾ, ਗੁਰਜੋਬਨ ਸਿੰਘ ਪੁਤਰ ਈਸ਼ਰ ਸਿੰਘ ਵਾਲੀ ਲਲਾ ਪਤੀ ਕਾਂਝਲਾ, ਗੁਰਚਰਨ ਸਿੰਘ ਉਰਫ ਚਰਨੀ ਪੁਤਰ ਬਿਕਰ ਸਿੰਘ ਵਾਸੀ ਲਾਡਾ ਪਤੀ ਬਾਲੀਆਂ, ਕੁਲਦੀਪ ਸਿੰਘ ਉਰਫ ਬਬਲੀ ਪੁਤਰ ਬਲਵੰਤ ਸਿੰਘ ਵਾਸੀ ਨੇੜੇ ਦਰਬਾਜਾ ਘਨੋਰੀ ਖੁਰਦ ਨੂੰ ਕਾਬੂ ਕੀਤਾ। ਇੰਚਾਰਜ ਸੀ.ਆਈ.ਏ ਬਲਜੀਤ ਸਿੰਘ ਵਲੋ ਹਸਬ ਕਾਇਦਾ ਰਾਜੇਸ਼ ਛਿਬਰ ਪੀ.ਪੀ.ਐਸ ਉਪ ਕਪਤਾਨ ਪੁਲਿਸ ਬਰਨਾਲਾ ਦੀ ਹਾਜਰੀ ਵਿਚ ਟਰਕ ਉਕਤ ਦੀ ਤਲਾਸ਼ੀ ਕਰਨ ਤੇ ਟਰਕ ਵਿਚੋ 25 ਬੋਰੀਆਂ ਭੁਕੀ ਚੂਰਾ ਪੋਸਤ ਡੋਡੇ ਪ੍ਰਤੀ ਬੋਰੀ 36 ਕਿਲੋ ਜਿੰਨਾਂ ਦਾ ਕੁਲ ਵਜਨ 09 ਕੁਇੰਟਲ ਜੋ ਠੳਲਚ ਫੋਾਦੲਰ ਦੇ 320 ਛੋਟੇ ਚਿਟੇ ਥੈਲਿਆਂ ਦੇ ਥਲੇ ਲੁਕਾ ਛੁਪਾ ਕੇ ਰਖੇ ਹੋਏ ਬ੍ਰਾਮਦ ਹੋਏ ਜਿਸ ਦੇ ਸਬੰਧ ਵਿਚ ਮੁਕਦਮਾਂ ਨੰਬਰ 83 ਮਿਤੀ 26-07-2017 ਅ/ਧ 15, 25, 29/61/85 ਐਨ.ਡੀ.ਪੀ.ਐਸ ਐਕਟ ਥਾਣਾ ਬਰਨਾਲਾ ਦਰਜ ਰਜਿਸ਼ਟਰ ਕਰਾਇਆ ਗਿਆ। ਦੋਸ਼ੀਆਂ ਨੇ ਹੋਰ ਪੁਛਗਿਛ ਤੇ ਦਸਿਆ ਕਿ ਉਹਨਾਂ ਨੇ ਇਹ ਭੁਕੀ ਮੰਗਲਵਾੜ ਸ਼ਹਿਰ ਰਾਜਸਥਾਨ ਤੋ ਲਈ ਸੀ ਅਤੇ ਇਸਨੂੰ ਠੳਲਚ ਫੋਾਦੲਰ ਦੇ 320 ਛੋਟੇ ਥੈਲਿਆਂ ਦੇ ਥਲੇ ਲੋਡ ਕਰਕੇ ਲੈ ਕੇ ਆਏ ਸਨ। ਦੋਸ਼ੀਆਂ ਤੋਂ ਹੋਰ ਪੁਛਗਿਛ ਕੀਤੀ ਜਾ ਰਹੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।ਇਸ ਤੋ ਇਲਾਵਾ ਥਾਣਾ ਟਲੇਵਾਲ ਵਿਖੇ ਜਸਪਾਲ ਕੋਰ ਪਤਨੀ ਲੇਟ ਮਨਜਿੰਦਰ ਸਿੰਘ ਵਾਸੀ ਛੀਨੀਵਾਲ ਖੁਰਦ ਨੇ ਮਿਤੀ 20-06-17 ਨੂੰ ਉਸਦੀ ਲੜਕੀ ਅਰਸ਼ਦੀਪ ਕੌਰ ਉਮਰ ਕਰੀਬ ਸਾਢੇ 17 ਸਾਲ ਨੂੰ ਨਾਂ ਮਾਲੂਮ ਵਿਅਕਤੀਆਂ ਵਲੋ ਭਜਾ ਕੇ ਲਿਜਾਣ ਸਬੰਧੀ ਬਿਆਨ ਦੇ ਕੇ ਮੁਕਦਮਾਂ ਨੰਬਰ 47 ਮਿਤੀ 20-06-17 ਅ/ਧ 363, 366-ਏ ਭ: ਦੰ ਥਾਣਾ ਟਲੇਵਾਲ ਦਰਜ ਰਜਿਸ਼ਟਰ ਕਰਾਇਆ ਸੀ। ਲੋਕਲ ਪੁਲਿਸ ਵਲੋ ਅਗਵਾ ਕੀਤੀ ਹੋਈ ਲੜਕੀ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਦੋਰਾਨੇ ਤਫਤੀਸ਼ ਇਹ ਸੁਰਾਗ ਮਿਲਿਆ ਕਿ ਲੜਕੀ ਦੀ ਮਾਤਾ ਜਸਪਾਲ ਕੌਰ ਦੇ ਪਿੰਡ ਛੀਨੀਵਾਲ ਖੁਰਦ ਦੇ ਹੀ ਪਰਮਜੀਤ ਸਿੰਘ ਪੁਤਰ ਬਲੋਰ ਸਿੰਘ ਨਾਲ ਨਜਾਇਜ ਸਬੰਧ ਸਨ, ਅਰਸ਼ਦੀਪ ਕੌਰ ਨਬਾਲਿਗ ਲੜਕੀ ਇਹਨਾਂ ਦੇ ਸਬੰਧਾਂ ਵਿਚ ਅੜਿੱਕਾ ਬਣਦੀ ਸੀ ਜਿਸ ਕਰਕੇ ਜਸਪਾਲ ਕੌਰ ਅਤੇ ਪਰਮਜੀਤ ਸਿੰਘ ਨੇ ਆਪਸ ਵਿਚ ਮਿਲਕੇ ਅਰਸ਼ਦੀਪ ਕੌਰ ਨੂੰ ਮਾਰ ਦਿਤਾ ਸੀ। ਇਸ ਅਸਲ ਕਹਾਣੀ ਤੇ ਪਰਦਾ ਪਾਉਣ ਲਈ ਜਸਪਾਲ ਕੌਰ ਨੇ ਝੂਠੀ ਕਹਾਣੀ ਬਣਾ ਕੇ ਅਰਸ਼ਦੀਪ ਕੌਰ ਨੂੰ ਅਣਪਛਾਤੇ ਵਿਅਕਤੀਆਂ ਵਲੋ ਵਰਗਲਾਉਣ ਦੇ ਸਬੰਧ ਵਿਚ ਥਾਣਾ ਟਲੇਵਾਲ ਵਿਖੇ ਮੁਕਦਮਾਂ ਦਰਜ ਰਜਿਸ਼ਟਰ ਕਰਵਾ ਦਿਤਾ ਸੀ। ਤਫਤੀਸ਼ ਦੇ ਦੌਰਾਨ ਦੋਸ਼ੀਆਂ ਨੂੰ ਮਿਤੀ 25-07-17 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿੰਨ੍ਹਾਂ ਨੇ ਆਪਣਾ ਜੁਰਮ ਕਬੂਲ ਕਰਦਿਆਂ ਹੋਇਆਂ ਮੰਨਿਆ ਹੈ ਕਿ ਲੜਕੀ ਅਰਸ਼ਦੀਪ ਕੌਰ ਉਹਨਾਂ ਦੇ ਸਬੰਧਾਂ ਵਿਚ ਅੜਿਕਾ ਬਣਦੀ ਸੀ ਜਿਸ ਕਰਕੇ ਉਹਨਾਂ ਨੇ ਮਿਤੀ 26, 27-04-2017 ਦੀ ਦਰਮਿਆਨੀ ਰਾਤ ਨੂੰ ਅਰਸ਼ਦੀਪ ਕੌਰ ਦਾ ਚੁੰਨੀ ਨਾਲ ਗਲਾ ਘੁਟਕੇ, ਮਾਰ ਕੇ ਉਸਦੀ ਲਾਸ਼ ਨੂੰ ਪਿੰਡ ਛੀਨੀਵਾਲ ਦੇ ਨੇੜੇ ਹੀ ਵਗਦੀ ਨਹਿਰ ਵਿਚ ਸੁਟ ਕੇ ਖੁਰਦ ਬੁਰਦ ਕਰ ਦਿਤਾ ਗਿਆ ਸੀ।

Send this to a friend