ਬਿਹਾਰ ਵਿਧਾਨ ਸਭਾ ’ਚ ਨਿਤੀਸ਼ ਨੇ ਜਿੱਤਿਆ ਭਰੋਸੇ ਦਾ ਵੋਟ-ਮਿਲੀਆਂ 131 ਵੋਟਾਂ

ਪਟਨਾ, 28 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਬਿਹਾਰ ਮੁਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ੁਕਰਵਾਰ ਨੂੰ ਬਿਹਾਰ ਵਿਧਾਨ ਸਭਾ ’ਚ ਬਹੁਮਤ ਜਿਤ ਲਿਆ।ਨਿਤੀਸ਼ ਦੇ ਪਖ ‘ਚ 131 ਵੋਟ ਪਏ, ਜਦੋਂ ਕਿ 108 ਵੋਟ ਉਨ੍ਹਾਂ ਦੇ ਵਿਰੋਧ ‘ਚ ਪਏ। ਨਿਤੀਸ਼ ਨੇ ਹੰਗਾਮੇ ਦਰਮਿਆਨ ਪਹਿਲਾਂ ਆਪਣਾ ਭਰੋਸੇ ਦੀ ਵੋਟ ਦਾ ਪ੍ਰਸਤਾਵ ਰਖਿਆ, ਜਿਸ ਤੋਂ ਬਾਅਦ ਵੋਟਾਂ ਦੀ ਗਿਣਤੀ ਕੀਤੀ ਗਈ। ਰਾਜਦ ਵਿਧਾਇਕ ਲਗਾਤਾਰ ਵਿਧਾਨ ਸਭਾ ‘ਚ ਹੰਗਾਮਾ ਕਰਦੇ ਰਹੇ। ਵਿਧਾਨ ਸਭਾ ‘ਚ ਨਿਤੀਸ਼ ਤੋਂ ਇਲਾਵਾ ਸੁਸ਼ੀਲ ਮੋਦੀ ਵੀ ਮੌਜੂਦ ਰਹੇ।ਉਥੇ ਹੀ ਇਸ ਦੌਰਾਨ ਤੇਜਸਵੀ ਯਾਦਵ ਨੂੰ ਵਿਰੋਧੀ ਨੇਤਾ ਐਲਾਨ ਕੀਤਾ ਗਿਆ ਹੈ।243 ਮੈਂਬਰੀ ਵਿਧਾਨ ਸਭਾ ‘ਚ ਨਿਤੀਸ਼ ਸਰਕਾਰ ਨੂੰ ਬਹੁਮਤ ਲਈ 122 ਮੈਂਬਰਾਂ ਦੇ ਸਮਰਥਨ ਦੀ ਲੋੜ ਸੀ, ਜਦੋਂ ਕਿ ਉਨ੍ਹਾਂ ਨੂੰ 131 ਵੋਟ ਮਿਲੇ। ਹਾਲਾਂਕਿ ਨਿਤੀਸ਼ ਕੁਮਾਰ ਨੇ 132 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਸੀ।

Send this to a friend