ਚੀਮਾ ਮੰਡੀ, 25 ਜੁਲਾਈ (ਜਰਨੈਲ ਸਿੰਘ ਚੌਹਾਨ)-ਸ੍ਰੀ ਦੁਰਗਾ ਸ਼ਕਤੀ ਮੰਦਰ ਵਿਖੇ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਮਨਾਏ ਜਾ ਰਹੇ 27ਵੇ ਸਲਾਨਾ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਮੰਦਰ ਵਿਖੇ ਏਕਤਾ, ਸਾਂਤੀ ਅਤੇ ਭਾਈਚਾਰਕ ਸਾਂਝ ਦਾ ਪਰਤੀਕ ਸਤ ਚੰਡੀ ਮਹਾ ਯ¤ਗ ਸਪਤਾਹ ਦੀ ਅਰੰਭਤਾ ਤੋਂ ਪਹਿਲਾਂ ਸੀ? ਹਨੂੰਮਾਨ ਮੰਦਰ ਤੋ ਕਲਸ ਯਾਤਰਾ ਸਜ਼ਾਈ ਗਈ।ਜਿਸ ਦੀ ਪੂਜਾ ਸਮਾਜ਼ਸੇਵੀ ਪਰੇਮ ਚੰਦ ਬਾਂਸਲ ਐਲ ਆਈ ਸੀ ਵਾਲਿਆ ਤੇ ਸਮੂਹ ਪਰਵਾਰ ਵ¤ਲੋਂ ਕਰਵਾਈ ਗਈ।ਪੰਡਿਤ ਸ੍ਰੀ ਕੁਲਦੀਪ ਸ਼ਾਸਤਰੀ ਜੀ ਦੀ ਮੰਡਲੀ ਦੀ ਅਗਵਾਈ ਵਿਚ ਰਵਾਨਾ ਹੋਈ। ਕਲਸ ਯਾਤਰਾ ਦਾ ਸਹਿਰ ਵਾਸੀਆਂ ਵ¤ਲੋਂ ਭਰਵਾ ਸੁਆਗਤ ਕੀਤਾ ਗਿਆ।ਇਸ ਮੌਕੇ ਮੰਦਰ ਕਮੇਟੀ ਦੇ ਪਰਧਾਨ ਰਜਿੰਦਰ ਕੁਮਾਰ ਲੀਲੂ, ਕੈਰੀਅਰ ਗੋਰਾ ਲਾਲ ਮੀਤ ਪਰਧਾਨ ਸੁਰਿੰਦਰ ਕੁਮਾਰ ਬਾਂਸਲ, ਪਰਜੈਕਟ ਡਾਇਰੈਕਟਰ ਜਤਿੰਦਰ ਹੈਪੀ, ਸਰਪਰਸਤ ਕੇਵਲ ਕਰਿਸ਼ਨ ਕਾਂਸਲ, ਡਾ. ਭੀਮ ਸੈਨ ਕਾਂਸਲ, ਭਗਤ ਮੇਹਰ ਚੰਦ ਮਿ¤ਠੂ, ਡਿੰਪਲ ਕੁਮਾਰ ਦਿੜਬੇ ਵਾਲੇ, ਬਨਾਰਸੀ ਦਾਸ ਸਿੰਗਲਾ, ਬਘੀਰਥ ਰਾਏ ਕਾਲਾ, ਤੋ ਇਲਾਵਾ ਠੇਕੇਦਾਰ ਅਸ਼ੋਕ ਕੁਮਾਰ ਮੋਦੀ, ਸੁਰਿੰਦਰ ਕੁਮਾਰ ਕਾਂਸਲ ਆਰੇ ਵਾਲੇ, ਜੀਵਨ ਬਾਂਸਲ, ਤਰਲੋਚਨ ਗੋਇਲ ਚੀਮਾ, ਮੋਹਣ ਲਾਲ ਗਰਗ, ਸੁਰਿੰਦਰ ਕੁਮਾਰ ਛਿੰਦੀ ਬਡਬਰ ਵਾਲੇ, ਸੁਰੇਸ਼ ਕੁਮਾਰ ਖੀਵੇ ਵਾਲੇ, ਅਮਿਤ ਕੁਮਾਰ, ਗਿਆਨ ਚੰਦ ਅਗਰਵਾਲ, ਰਾਮਜਸ ਜਿੰਦਲ, ਧਰਮਪਾਲ ਸਰਮਾ, ਪੰਕਜ਼ ਸਿੰਗਲਾ, ਰਕੇਸ਼ ਕੁਮਾਰ ਵਿ¤ਕੀ, ਅਸੋਕ ਗਰਗ, ਸਿਉਪਾਲ ਲੀਲਾ ਰਾਜ ਝਾੜੋ ਵਾਲੇ, ਬਿਰਸ ਭਾਨ ਕਣਕਵਾਲੀਆ ਆਦਿ ਸਰਧਾਲੂ ਹਾਜ਼ਰ ਸਨ।