ਖਹਿਰਾ ਦਾ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦਾ ਨੇਤਾ ਬਣਨਾ ‘ਆਪ’ ਲਈ ਚੰਗਾ ਸ਼ਗਨ : ਕੁਲਜਿੰਦਰ ਢੀਂਡਸਾ

ਮੂਣਕ, 25 ਜੁਲਾਈ (ਕੁਲਵੰਤ ਸਿੰਘ ਦੇਹਲਾ)-ਆਮ ਆਦਮੀ ਪਾਰਟੀ ਦੇ ਭੁਲ¤ਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਜੋ ਕਿ ਬਹੁਤ ਹੀ ਵਧੀਆ ਬੁਲਾਰੇ ਵਜੋਂ ਵੀ ਜਾਣੇ ਜਾਂਦੇ ਹਨ, ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਚੁਣਨਾ, ਜਿਥੇ ਆਪ ਲਈ ਚੰਗਾ ਸ਼ਗਨ ਹੈ, ਉਥੇ ਨਾਲ ਹੀ ਖਹਿਰਾ ਦੇ ਵਿਰੋਧੀ ਧਿਰ ਦੇ ਨੇਤਾ ਬਣਨ ਨਾਲ ਆਮ ਆਦਮੀ ਪਾਰਟੀ ਸੂਬਾ ਪੰਜਾਬ ਵਿਚ ਤਰ¤ਕੀ ਦੀਆਂ ਬੁਲੰਦੀਆਂ ਨੂੰ ਛੂਹੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਅਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਜਿੰਦਰ ਸਿੰਘ ਢੀਡਸਾ ਨੇ ਪ¤ਤਰਕਾਰਾ ਨਾਲ ਸਾਝੇ ਕੀਤੇ ਢੀਡਸਾ ਨੇ ਕਿਹਾ ਖਹਿਰਾ ਲੰਮੇ ਸਮੇ ਤੋ ਨਿਡਰ ਹੋ ਕੇ ਲੋਕ ਮਸਲੇ ਚੁਕਦੇ ਰਹੇ ਹਨ ਅਤੇ ਉਹ ਵਿਧਾਨ ਸਭਾ ਵਿਚ ਸਰਕਾਰ ਨੂੰ ਘੇਰਨ ਦੀ ਚੰਗੀ ਮੁਹਾਰਤ ਰ¤ਖਦੇ ਹਨ ਜਿਥੇ ਖਹਿਰਾ ਨੂੰ ਢੀਡਸਾ ਨੇ ਵਧਾਈ ਦਿਤੀ ਉਥੇ ਉਨਾ ਨੂੰ ਵਿਰੋਧੀ ਧਿਰ ਦਾ ਨੇਤਾ ਲਗਾਉਣ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਵੀ ਕੀਤਾ ਇਿ ਸਮੇ ਉਹਨਾ ਨਾਲ ਪਾਰਟੀ ਆਗੂ ਸਤਵੀਰ ਸਿੰਘ ਬਖਸੀਵਾਲਾ, ਜੋਰਾ ਸਿੰਘ ਚੀਮਾ, ਜ¤ਗੀ ਸਿੰਘ ਮਕੋਰੜ ਸਾਹਿਬ, ਸਮਰ ਦੰਦੀਵਾਲ ,ਜਗਸੀਰ ਮਲਾਣਾ, ਕੂਕੀ ਲਦਾਲ, ਹਰਪਾਲ ਸਿੰਘ, ਵੀੰ ਮੌਜੂਦ ਸਨ।

 

Send this to a friend