ਲੇਖ ਤਨਾਵ, ਦੇਰੀ ਨਾਲ ਵਿਆਹ, ਨਸ਼ਾ ਅਤੇ ਭੱਜ ਦੌੜ ਵਾਲੀ ਜੀਵਨਸ਼ੈਲੀ ਨਾਲ ਹੋ ਰਹੀ ਹੈ ਸ਼ੁਕਰਾਣੂਆਂ ਦੀ ਕਮੀ
ਜਲੰਧਰ, 23 ਜੁਲਾਈ -ਭਾਰਤ ਵਿੱਚ ਦਹਾਕਿਆਂ ਤੋਂ ਦੇਖਿਆ ਜਾ ਸਕਦਾ ਹੈ ਕਿ ਜਦੋਂ ਵੀ ਕਿਸੇ ਜੋੜੇ ਦੇ ਔਲਾਦ ਨਹੀਂ ਹੁੰਦੀ ਤਾਂ ਸਭ ਤੋਂ ਪਹਿਲਾਂ ਪਤਨੀ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ ਅਤੇ ਉਸ ਨੂੰ ਬਾਂਝ ਕਹਿ ਕੇ ਤਾਨ੍ਹੇ ਦਿੱਤੇ ਜਾਂਦੇ ਹਨ। ਕਰੀਬ ਸਾਰੇ ਛੋਟੇ ਸ਼ਹਿਰਾਂ ਵਿੱਚ ਤਾਂ ਮਰਦਾਂ ਦੀ ਜਾਂਚ ਤੱਕ ਨਹੀਂ ਕਰਵਾਈ ਜਾਂਦੀ। ਸਾਰਾ ਦੋਸ਼ ਔਰਤ ਦੇ ਸਿਰ ਮੜ ਦਿੱਤਾ ਜਾਂਦਾ ਹੈ। ‘ਵਿਸ਼ਵ ਸਵਾਸਥ ਸੰਗਠਨ’ ਦੀ ਰਿਪੋਰਟ ਅਨੁਸਾਰ ਪਿੱਛਲੇ ਇੱਕ ਦਹਾਕੇ ਤੋਂ ਔਰਤਾਂ ਦੀ ਤੁਲਨਾਂ ’ਚ ਮਰਦਾਂ ਵਿੱਚ ਬਾਂਝਪਨ ਦੇ ਮਾਮਲੇ ਵੱਧੇ ਹਨ। ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਣ, ਮਿਲਾਵਟ ਕਰਕੇ ਅਨੇਕਾਂ ਰਸਾਇਨਾਂ ਦਾ ਸ਼ਰੀਰ ਵਿੱਚ ਚਲੇ ਜਾਣਾ, ਤਨਾਵ, ਜ਼ਰੂਰਤ ਤੋਂ ਜ਼ਿਆਦਾ ਕੰਮ, ਤੇਜ਼ ਲਾਈਫ਼ਸਟਾਈਲ ਅਤੇ ਦੇਰ ਨਾਲ ਵਿਆਹ ਕਰਵਾਉਣਾ ਆਦਿ ਵੱਡੇ ਕਾਰਣ ਹਨ ਬਾਂਝਪਨ ਦੇ।
ਵਿਦੇਸ਼ਾਂ ਵਿੱਚ ਖੋਜ: ਕਨੇਡਾ ਵਿੱਚ ਦੋ ਖੋਜਾਂ ਹੋਈਆਂ। ਇਨ੍ਹਾਂ ਚੋਂ ਸਾਲ 1984 ਵਿੱਚ 18 ਤੋਂ 29 ਸਾਲ ਦੀ ਉਮਰ ਵਿੱਚ 5 ਫੀਸਦੀ ਜੋੜੇ ਹੀ ਬਾਂਝਪਨ ਦਾ ਸ਼ਿਕਾਰ ਪਾਏ ਗਏ। ਉੱਥੇ 2010 ਵਿੱਚ ਇਹ ਆਂਕੜੇ ਵੱਧ ਕੇ 13.7 ਫੀਸਦੀ ਹੋ ਗਏ। ਮਸ਼ਹੂਰ ਰਸਾਲਾ ‘ਬ੍ਰਿਟਿਸ਼ ਮੈਡੀਕਲ ਜਨਰਲ’ ਅਨੁਸਾਰ ਪਿੱਛਲੇ ਪਜਾਹ ਸਾਲਾਂ ਵਿੱਚ ਦੁਨੀਆਂ ਭਰ ਦੇ ਮਰਦਾਂ ਵਿੱਚ ਸ਼ੁਕਰਾਣੂਆਂ ਦੀ ਸੰਖਿਆਂ ਅੱਧੀ ਰਹਿ ਗਈ ਹੈ। ਇਹ ਚਿੰਤਾ ਦਾ ਗੰਭੀਰ ਵਿਸ਼ਾ ਹੈ। ਇੱਕਵੀਂ ਸਦੀ ਵਿੱਚ ਪਿਤਾ ਬਣਨ ਦੀ ਹਸਰਤ ਮਰਦਾਂ ਲਈ ਤਨਾਵ ਦਾ ਵੱਡਾ ਕਾਰਣ ਸਿੱਧ ਹੋ ਰਹੀ ਹੈ।
ਮਰਦਾਂ ਵਿੱਚ ਸ਼ੁਕਰਾਣੂ ਘੱਟ ਹੋਣ ਦੇ ਕਾਰਣ: ਗਰਮੀ ਵੀ ਹੈ ਹਾਨੀਕਾਰਕ :ਅਜਿਹੇ ਵਿਅਕਤੀ ਜੋ ਸਿੱਧੇ ਗਰਮ ਵਾਤਾਵਰਣ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਕੰਮ ਕਰਦੇ ਹਨ ਜਿਵੇਂ – ਹਲਵਾਈ, ਸੁਨਿਆਰਾ ਆਦਿ ਜਿੱਥੇ ਭੱਠੀ ਦੀ ਗਰਮੀ ਨਾਲ ਅੰਡਕੋਸ਼ ਵਿੱਚ ਸ਼ੁਕਰਾਣੂਆਂ ਦੀ ਸੰਖਿਆਂ ਵਿੱਚ ਗਿਰਾਵਟ ਦੇਖੀ ਗਈ ਹੈ।
ਬਚਪਨ ਵਿੱਚ ਧਿਆਨ ਦਿਓ : ਬੱਚਿਆਂ ਵੱਲ ਧਿਆਨ ਦਿਓ ਕਿ ਦੋਵੇਂ ਅੰਡਕੋਸ਼ ਥੈਲੀ ਵਿੱਚ ਹਨ ਜਾਂ ਨਹੀਂ? ਨਹੀਂ ਤਾਂ ਕਦੀ-ਕਦੀ ਅੰਡਕੋਸ਼ ਇੱਕ ਜਾਂ ਦੋਵੇਂ ਥੈਲੀਆਂ ਵਿੱਚ ਹੇਠਾਂ ਆ ਜਾਂਦੇ ਹਨ ਅਤੇ ਸ਼ਰੀਰ ਦੀ ਗਰਮੀ ਨਾਲ ਅੰਡਕੋਸ਼ ਖਰਾਬ ਹੋ ਜਾਂਦੇ ਹਨ। ਅਜਿਹੇ ਬੱਚੇ ਵੀ ਬਾਲਿਗ ਹੋ ਕੇ ਬਾਂਝਪਨ ਦਾ ਸ਼ਿਕਾਰ ਹੋ ਜਾਂਦੇ ਹਨ।
ਜੰਕ ਫੂਡ ਤੋਂ ਰਹੋ ਦੂਰ : ਜੰਕ ਫੂਡ, ਖਾਦਾਂ ਪਾ ਕੇ ਪੈਦਾ ਕੀਤੇ ਗਏ ਖਾਦ ਪਦਾਰਥ, ਫਾਸਟ ਫੂਡ ਦਾ ਜ਼ਿਆਦਾ ਸੇਵਨ ਕਰਨ ਨਾਲ ਵਿਟਾਮਿਨ ਸੀ ਦੀ ਕਮੀ ਹੋ ਜਾਂਦੀ ਹੈ ਜਿਸ ਨਾਲ ਸ਼ੁਕਰਾਣੂਆਂ ਦੀ ਮੋਟਿਲਟੀ ਵਿੱਚ ਕਮੀ ਆ ਜਾਂਦੀ ਹੈ।
ਨ ਰੱਖੋ ਜੇਬ ਵਿੱਚ ਮੋਬਾਇਲ : ਮੋਬਾਇਲ ਤੋਂ ਨਿਕਲਣ ਵਾਲੇ ਰੇਡੀਏਸ਼ਨ ਅਤੇ ਨਿਰੰਤਰ ਪੈਰਾਂ ’ਤੇ ਲੈਪਟੌਪ ਰੱਖ ਕੇ ਕੰਮ ਕਰਨ ਵਾਲੇ ਮਰਦਾਂ ਵਿੱਚ ਵੀ ਸ਼ੁਕਰਾਣੂਆਂ ਦੀ ਕਮੀ ਹੋ ਜਾਂਦੀ ਹੈ ਅਤੇ ਬਾਂਝਪਨ ਦਾ ਖਤਰਾ ਵੱਧ ਜਾਂਦਾ ਹੈ।
ਨਸ਼ੇ ਤੋਂ ਰਹੋ ਦੂਰ :ਨਸ਼ਾ, ਸ਼ਰਾਬ, ਸਿਗਰਟ ਨੋਸ਼ੀ ਅਤੇ ਹੋਰ ਅਨੇਕਾਂ ਕਿਸਮ ਦੇ ਨਸ਼ੇ ਕਰਨ ਨਾਲ ਵੀ ਵੀਰਜ਼ ਦੀ ਕਮੀ ਹੋ ਜਾਂਦੀ ਹੈ। ਜ਼ਰੂਰਤ ਤੋਂ ਜ਼ਿਆਦਾ ਸ਼ਰਾਬ ਪੀਣ ਨਾਲ ਸ਼ੁਕਰਾਣੂਆਂ ਦੀ ਸੰਖਿਆ ਵਿੱਚ ਕਮੀ ਆ ਜਾਂਦੀ ਹੈ ਅਤੇ ਸ਼ੁਕਰਾਣੂਆਂ ਦੀ ਗੁਣਵੱਤਾ ਵੀ ਘੱਟ ਜਾਂਦੀ ਹੈ।
ਮੋਟਾਪੇ ਤੋਂ ਬਚੋ : ਮਰਦਾਂ ਦੀ ਪ੍ਰਜਨਨ ਸਮਰੱਥਾ ਔਰਤਾਂ ਦੇ ਮੁਕਾਬਲੇ 20 ਫੀਸਦੀ ਘੱਟ ਹੁੰਦੀ ਹੈ। ਜ਼ਿਆਦਾ ਵਜ਼ਨ ਨਾਲ ਹਾਰਮੋਨਲ ਸੰਤੁਲਨ ਬਿਗੜ ਜਾਂਦਾ ਹੈ। ਜਿਸ ਨਾਲ ਸ਼ੁਕਰਾਣੂਆਂ ਦੇ ਬਣਨ ਵਿੱਚ ਦਿਕੱਤ ਪੇਸ਼ ਆਉਂਦੀ ਹੈ।
ਚਿਕਿਤਸਾ ਕਾਰਣ ਸੋਜ : ਅੰਡਕੋਸ਼ ਦੀਆਂ ਨਸਾਂ ਦਾ ਸੁੱਜ ਜਾਣਾ।
ਹਾਰਮੋਨ ਸੰਤੁਲਨ ਬਿਗੜਨਾ : ਮਰਦਾਂ ਵਿੱਚ ਟੈਸਟੋਸਟਰੋਨ ਹਾਰਮੋਨ ਦੀ ਕਮੀ ਦੇ ਕਾਰਣ ਸੁਕਰਾਣੂਆਂ ਦੀ ਸੰਖਿਆ ਵਿੱਚ ਕਮੀ ਆ ਜਾਂਦੀ ਹੈ।
ਦਵਾਈ:ਸਟੀਰਾਇਡ- ਕੀਮੋਥੈਰੇਪੀ, ਐਂਟੀਫੰਗਲ ਆਦਿ ਕੁੱਝ ਅਜਿਹੀਆਂ ਦਵਾਈਆਂ ਦੇ ਜ਼ਿਆਦਾ ਉਪਯੋਗ ਨਾਲ ਵੀ ਸ਼ੁਕਰਾਣੂਆਂ ਦੀ ਸੰਖਿਆ ਵਿੱਚ ਕਮੀ ਆਉਂਦੀ ਹੈ।
ਸੈਕਸ ਸਬੰਧਤ ਬਿਮਾਰਿਆਂ : ਸਿਰਫ਼ ਏਡਸ ਹੀ ਨਹੀਂ ਬਲਕੀ ਦਰਜਨਾਂ ਬਿਮਾਰੀਆਂ ਹਨ ਜੋ ਅਸੁਰਖਿਅੱਤ ਸ਼ਰੀਰਕ ਸਬੰਧ ਬਨਾਉਣ ਨਾਲ ਹੁੰਦੀਆਂ ਹਨ ਅਤੇ ਬਾਂਝਪਨ ਦਾ ਕਾਰਣ ਬਣਦੀਆਂ ਹਨ। ਕੁੱਝ ਅਜਿਹੀਆਂ ਬਿਮਾਰੀਆਂ ਜਿਵੇਂ- ਮਮਸ, ਬਰੂਸਿਲੋਸਿਸ, ਗੋਨੇਰਿਆ, ਟਾਏਫਾਇਡ, ਐਨਫਲੂਏੰਜ਼ਾ, ਸਮਾਲਪਾਕਸ ਆਦਿ ਦੇ ਕਾਰਣ ਵੀ ਸ਼ੁਕਰਾਣੂਆਂ ਦੀ ਸੰਖਿਆਂ ਘੱਟ ਜਾਂਦੀ ਹੈ।