ਨਸ਼ਿਆਂ ਖਿਲਾਫ਼ ਜ਼ਿਲ੍ਹਾ ਪੁਲਿਸ ਅਤੇ ਸੰਗਰੂਰ ਸਾਈਕਲਿੰਗ ਕਲਬ ਦੇ ਸਾਂਝੇ ਉਦਮ ਨਾਲ ਹੋਈ ਸਾਈਕਲ ਰੈਲੀ ਬਣੀ ਸਦੀਵੀ ਯਾਦ ਦਾ ਹਿਸਾ

ਸਾਈਕਲ ਰੈਲੀ ਪ੍ਰਤੀ ਬਚਿਆਂ ਤੇ ਨੌਜਵਾਨਾਂ ’ਚ ਸੈਲਫ਼ੀ ਰੁਝਾਨ ਆਇਆ ਨਜ਼ਰ, ਵਖ-ਵਖ ਥਾਂਵਾਂ ’ਤੇ ਛਬੀਲ ਅਤੇ ਫੁਲਾਂ ਨਾਲ ਸਵਾਗਤ

ਸੰਗਰੂਰ, 23 ਜੁਲਾਈ (ਸੰਜੀਵ ਸਿੰਗਲਾ)-ਜ਼ਿਲ੍ਹਾ ਪੁਲਿਸ ਅਤੇ ਸੰਗਰੂਰ ਸਾਈਕਲਿੰਗ ਕਲਬ ਵਲੋਂ ਨਸ਼ਿਆਂ ਖਿਲਾਫ਼ ਅਜ ਸਾਈਕਲ ਰੈਲੀ ਕਰਨ ਦਾ ਦਿਤਾ ਗਿਆ ਸਦਾ ਉਸ ਵੇਲੇ ਯਾਦਗਾਰੀ ਸਾਬਤ ਹੋ ਗਿਆ ਜਦੋਂ ਹਜ਼ਾਰਾਂ ਲੋਕ ਆਪ ਮੁਹਾਰੇ ਇਸ ਵਿਲਖਣ ਸਾਈਕਲ ਰੈਲੀ ਦਾ ਹਿਸਾ ਬਣਦੇ ਗਏ। ਲੋਕਾਂ ਵਿਚ ਇਸ ਮੁਹਿੰਮ ਪ੍ਰਤੀ ਕਾਫ਼ੀ ਉਤਸ਼ਾਹ ਨਜ਼ਰ ਆਇਆ ਅਤੇ ਸਾਈਕਲਾਂ ਦੇ ਕਰੀਬ ਪੰਜ ਕਿਲੋਮੀਟਰ ਲੰਬੇ ਕਾਫ਼ਲੇ ਵਾਲੀ ਇਸ ਸਾਈਕਲ ਰੈਲੀ ਵਿਚ ਜ਼ਿਲ੍ਹੇ ਦੇ ਵਖ-ਵਖ ਵਿਧਾਇਕਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ, ਪੁਲਿਸ ਤੇ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ, ਸਮਾਜ ਸੇਵਕਾਂ ਸਮੇਤ ਹਜ਼ਾਰਾਂ ਲੋਕਾਂ ਨੇ ਵਧ ਚੜ੍ਹ ਕੇ ਹਿਸਾ ਲਿਆ। ਜ਼ਿਲ੍ਹੇ ਭਰ ਤੋਂ ਹਜ਼ਾਰਾਂ ਲੋਕਾਂ ਦੇ ਸਾਈਕਲਾਂ ਸਮੇਤ ਪੁਲਿਸ ਲਾਈਨ ਵਿਖੇ ਪੁਜਣ ਤੋਂ ਬਾਅਦ ਡਿਪਟੀ ਕਮਿਸ਼ਨਰ ਸ਼੍ਰੀ ਅਮਰਪ੍ਰਤਾਪ ਸਿੰਘ ਵਿਰਕ ਅਤੇ ਐਸ.ਐਸ.ਪੀ ਸ਼੍ਰੀ ਮਨਦੀਪ ਸਿੰਘ ਸਿਧੂ ਵਲੋਂ ਗੁਬਾਰੇ ਤੇ ਕਬੂਤਰ ਉਡਾ ਕੇ ਸ਼ਾਂਤੀ ਦਾ ਸੰਦੇਸ਼ ਦਿਤਾ ਗਿਆ। ਸਾਈਕਲ ਰੈਲੀ ਵਿਚ ਵਿਧਾਇਕ ਸੰਗਰੂਰ ਸ਼੍ਰੀ ਵਿਜੇਇੰਦਰ ਸਿੰਗਲਾ, ਵਿਧਾਇਕ ਧੂਰੀ ਸ਼੍ਰੀ ਦਲਵੀਰ ਗੋਲਡੀ, ਵਿਧਾਇਕ ਸੁਨਾਮ ਸ਼੍ਰੀ ਅਮਨ ਅਰੋੜਾ ਅਤੇ ਵਿਧਾਇਕ ਦਿੜ੍ਹਬਾ ਸ਼੍ਰੀ ਹਰਪਾਲ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਵਿਧਾਇਕ ਸ਼੍ਰੀ ਸਿੰਗਲਾ ਨੇ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕੀਤਾ। ਇਹ ਸਾਈਕਲ ਰੈਲੀ ਬਡਰੁਖਾਂ, ਮਸਤੂਆਣਾ ਸਾਹਿਬ, ਪੁਲਿਸ ਲਾਈਨ, ਮਹਾਂਵੀਰ ਚੌਂਕ, ਛੋਟਾ ਚੌਂਕ, ਬੜਾ ਚੌਂਕ, ਪਟਿਆਲਾ ਗੇਟ, ਫੁਹਾਰਾ ਚੌਂਕ, ਮਿਲਕ ਪਲਾਂਟ ਨੇੜਿਓਂ ਹੁੰਦੀ ਹੋਈ ਕਰੀਬ 16.5 ਕਿਲੋਮੀਟਰ ਦਾ ਫਾਸਲਾ ਤੈਅ ਕਰਨ ਮਗਰੋਂ ਗੋਲਡਨ ਵੈਲੀ ਪੈਲੇਸ ਵਿਚ ਜਾ ਕੇ ਸਮਾਪਤ ਹੋਈ। ਇਸ ਦੌਰਾਨ ਲੋਕਾਂ ਨੇ ਵਖ ਵਖ ਥਾਂਵਾਂ ‘ਤੇ ਛਬੀਲ ਲਗਾਈ ਹੋਈ ਸੀ ਅਤੇ ਸਮਾਜ ਸੇਵੀ ਸੰਗਠਨਾਂ ਨੇ ਫੁਲਾਂ ਦੀ ਵਰਖਾ ਨਾਲ ਰੈਲੀ ਦਾ ਸਵਾਗਤ ਕੀਤਾ।ਸਾਈਕਲ ਰੈਲੀ ਵਿਚ ਸ਼ਾਮਲ ਹੋਏ ਨੌਜਵਾਨਾਂ ਵਿਚ ਸੈਲਫ਼ੀ ਦਾ ਰੁਝਾਨ ਵੀ ਸਪਸ਼ਟ ਨਜ਼ਰ ਆਇਆ।

Send this to a friend