ਚੰਡੀਗੜ੍ਹ, 23 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸੁਪਰ ਸਟਾਰ ਦੇ ਦਿਲ ‘ਚ ਸਭ ਤੋਂ ਵਡਾ ਦਰਦ 1984 ਦਾ ਦਿਲੀ ਸਿਖ ਕਤਲੇਆਮ ਹੈ। ਇਸੇ ਲਈ ਉਹ ‘84 ਨੰਬਰ ਜਰਸੀ ਪਾਉਂਦੀ ਹੈ। ਇਹ ਵੀ ਅਹਿਮ ਗਲ ਹੈ ਕਿ ਉਹ ਇਹ ਗਲ ਕਿਸੇ ਨੂੰ ਦਸਣ ਤੋਂ ਡਰਦੀ ਨਹੀਂ ਬਲਕਿ ਖੁਲ੍ਹ ਕੇ ਜਰਸੀ ਦਾ ਨੰਬਰ ਲੈਣ ਬਾਰੇ ਗਲਬਾਤ ਕਰਦੀ ਹੈ।ਹਰਮਨ ਦਾ ਕਹਿਣਾ ਹੈ, “ਮੈਂ ਆਪਣੀ ਸਾਰੀ ਕਾਮਯਾਬੀ 1984 ਦੇ ਪੀੜਤਾਂ ਦੀ ਯਾਦ ਨੂੰ ਸਮਰਪਿਤ ਕਰਦੀ ਹਾਂ। ਉਸ ਨੇ ਦਸਿਆ ਕਿ ਉਹ ਇਸੇ ਲਈ ਹੀ ਇਹ 84 ਨੰਬਰ ਦੀ ਜਰਸੀ ਪਾਉਂਦੀ ਹੈ ਤੇ ਮੈਂ ਉਹ ਮਨੁਖਤਾ ਵਿਰੋਧੀ ਘਿਣਾਉਣੀ ਹਿੰਸਾ ਦੇ ਖ਼ਿਲਾਫ ਹਾਂ।ਫੇਸਬੁਕ ‘ਤੇ ਤਕਰੀਬਨ ਹਰ ਅਹਿਮ ਮਸਲੇ ਬਾਰੇ ਟਿਪਣੀ ਕਰਨ ਵਾਲੇ ਪਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਨੇ ਲਿਖਿਆ ਹੈ ਕਿ ਦਿਲੀ ਸਿਖ ਕਤਲੇਆਮ ‘ਚ ਹਰਮਨ ਜਾਂ ਉਸ ਦੇ ਪਰਿਵਾਰ ਦਾ ਕੋਈ ਵੀ ਨਿਜੀ ਨੁਕਸਾਨ ਨਹੀਂ ਹੋਇਆ। ਉਹ ਪੀੜਤਾਂ ਨਾਲ ਖੜ੍ਹਨ ਤੇ ਇਨਸਾਫ ਦੀ ਮੰਗ ਮਘਦੀ ਰਖਣ ਲਈ ਅਜਿਹਾ ਕਰ ਰਹੀ ਹੈ।