ਭਜਨ ਮੰਡਲ ਬਾਲਿਆਂਵਾਲੀ ਵੱਲੋਂ ਸਜਾਈ ਗਈ 23ਵੀਂ ਝੰਡਾ ਸ਼ੋਭਾ ਯਾਤਰਾ

ਰਾਮਪੁਰਾ, 23 ਜੁਲਾਈ (ਮਨਪ੍ਰੀਤ ਸਿੰਘ ਗਿੱਲ)-ਸ੍ਰੀ ਜਗਦੇਵਾ ਕੀਰਤਨ ਮੰਡਲ ਬਲਿਆਂਵਾਲੀ ਵੱਲੋਂ ਹਰ ਵਾਰ ਦੀ ਤਰਾਂ ਐਂਤਕੀ ਵੀ ਸਾਉਣ ਮਹੀਨੇ ਦੇ ਮਾਤਾ ਦੇ ਚਾਲਿਆਂ ਦੇ ਦਿਨਾਂ ’ਚ ਇਸ ਵਾਰ ਵੀ 23ਵੀਂ ਝੰਡਾ ਸੋਭਾ ਯਾਤਰਾ ਸਮੂਹ ਧਾਰਮਿਕ ਦੇ ਨਾਲ ਮਿਲਕੇ ਪੂਰੇ ਨਗਰ ’ਚ ਸਜਾਈ ਗਈ।ਇਸ ਮੌਕੇ ਸ੍ਰੀ ਮਾਤਾ ਸੀਤਲਾ ਭਜਨ ਮੰਡਲ ਬਾਲਿਆਂਵਾਲੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਧਾਰਮਿਕ ਸਮਾਗਮ ਬਾਰੇ ਮੰਡਲ ਦੇ ਸਾਬਕਾ ਪ੍ਰਧਾਨ ਕੁਲਦੀਪ ਮਤਵਾਲਾ, ਚੇਅਰਮੈਨ ਸ੍ਰੀ ਪ੍ਰਵੀਨ ਮੋਦੀ, ਪ੍ਰਧਾਨ ਕ੍ਰਿਸ਼ਨ ਲਾਲ ਸ਼ਰਮਾਂ, ਖਜਾਨਚੀ ਜਗਦੇਵ ਸਰਮਾਂ ਜੱਗੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸੋਭਾ ਯਾਤਰਾ ਸਥਾਨ ਡੇਰਾ ਬਾਬਾ ਸੰਧਿਆਂ ਦਾਸ (ਤ੍ਰਿਵੈਣੀ) ਬਾਲਿਆਂਵਾਲੀ ਤੋਂ ਮੁੱਖ ਮਹਿਮਾਨ ਜਗਦੇਵ ਸਿੰਘ ਕਮਾਲੂ ਵਿਧਾਇਕ ਹਲਕਾ ਮੌੜ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ।ਇਸ ਮੌਕੇ ਬਾਬਾ ਤ੍ਰਿਵੈਣੀ ਦਾਸ ਤੇ ਪੰਡਿਤ ਸ੍ਰੀ ਰਮੇਸ਼ ਸ਼ਰਮਾਂ ਬਾਲਿਆਂਵਾਲੀ, ਡਾਕਟਰ ਕਮਲਜੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮੂਲੀਅਤ ਕੀਤੀ ਜਿੰਨਾਂ ਨੂੰ ਮੰਡਲ ਵੱਲੋਂ ਲੋੀ ਅਤੇ ਲਾਲ ਚੁਮਨਿ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਡਤ ਰਮੇਸ਼ ਸ਼ਰਮਾਂ ਤੇ ਜਗਦੇਵ ਕਮਾਲੂ ਵੱਲੋਂ ਸਾਂਝੇ ਤੌਰ ਤੇ ਜੋਤ ਪ੍ਰਚੰਡ ਕੀਤੀ ਗਈ।ਇਸ ਮੌਕੇ ਪਹੁੰਚੇ ਹੋਏ ਸਾਰੇ ਮਹਿਮਾਨਾਂ ਅਤੇ ਸੰਗਤਾਂ ਨੇ ਸੋਭਾ ਯਾਤਰਾ ‘ਚ ਯੋਗਦਾਨ ਪਾਉਣ ਲਈ ਆਪਣੀ ਨੇਕ ਕਮਾਈ ਚੋਂ ਨਗਦ ਰਾਸ਼ੀ ਭੇਂਟ ਕੀਤੀ ਗਈ। ਉਨ੍ਹਾਂ ਯਾਤਰਾ ਬਾਰੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਮਾਤਾ ਚਿੰਤਪੁਰਨੀ ਦੇ ਦਰਬਾਰ ਤੇ ਝੰਡਾ ਭੇਂਟ ਕਰਨ ਲਈ 29 ਜੁਕਾਈ ਨੂੰ ਇਹ ਯਾਤਰਾ ਸ਼ਿਵ ਮੰਦਰ ਬਾਲਿਆਂਵਾਲੀ ਤੋਂ ਸਵੇਰ 8 ਕੁ ਵਜੇ ਰਵਾਨਾ ਹੋਵੇਗੀ ਅਤੇ 30 ਜੁਲਾਈ ਨੂੰ ਚਿੰਤਪੂਰਨੀ ਵਿਖੇ ਮਾਤਾ ਦੇ ਮੰਦਰ ਵਿੱਚ ਝੰਡਾ ਚੜਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸ਼ਰਮਾਂ, ਪ੍ਰਧਾਨ ਡਾ. ਮਨਿੰਦਰ ਸ਼ਰਮਾਂ ਮੰਨੂੰ, ਕਰਨੈਲ ਸਿੰਘ ਬਾਲਿਆਂਵਾਲੀ, ਪਵਨ ਕੁਮਾਰ, ਗੁਲਜਾਰ ਸਿੰਘ ਭੁੱਲਰ, ਰਮੇਸ਼ ਕੁਮਾਰ, ਰਿੰਪੀ ਸਿੰਘ, ਸ਼ੇਰੀ ਸਿੰਘ, ਹਰਿੰਦਰ ਹਨੀ, ਅਜੇ ਕੁਮਾਰ, ਲਵਲੀ ਕੱਪੜਾ ਵਾਲੇ, ਨੰਬਰਦਾਰ ਅਮਰਾ ਸਿੰਘ ਤੇ ਗੋਰਾ ਲਾਲ, ਜਸਵੰਤ ਸਿੰਘ ਆਦਿ ਪਤਵੰਤੇ ਸੱਜਣ ਹਾਜਰ ਸਨ।

Send this to a friend