ਆਧੁਨਿਕ ਸਿਹਤ ਪੱਖੀ ਸਹੁਲਤਾਂ ਨਾਲ ਲੈਸ ਹੈ ਸਿੱਧੂ ਮਲਟੀਸਪੈਸਲਿਟੀ ਹਸਪਤਾਲ

ਤਪਾ ਮੰਡੀ, 21 ਜੁਲਾਈ (ਖੁਸ਼ਦੀਪ ਗਰਗ, ਸੰਜੀਵ ਕੁਮਾਰ)- ਸਥਾਨਕ ਸ਼ਹਿਰ ਦੀ ਢਿੱਲਵਾਂ ਰੋਡ, ਨੇੜੇ ਗੈਸ ਏਜੰਸੀ ਤਪਾ ਵਿੱਖੇ ਇਲਾਕੇ ਦਾ ਇੱਕੋ ਇੱਕ ਨਵਾਂ ਖੁੱਲਿਆਂ ਸਿੱਧੂ ਮਲਟੀਸਪੈਸਲਿਟੀ ਹਸਪਤਾਲ ਆਧੁਨਿਕ ਸਿਹਤ ਪੱਖੀ ਸਹੁਲਤਾਂ ਨਾਲ ਲੈਸ ਹੈ ਜਿੱਥੇ ਮਰੀਜਾਂ ਦਾ ਇਲਾਜ ਅਤੇ ਦੇਖਭਾਲ ਨਵੀਆਂ ਅਤੇ ਵਧੀਆਂ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ। ਇਸ ਹਸਪਤਾਲ ਵਿੱਖੇ ਬਣਿਆ ਆਈ.ਸੀ.ਯੂ ਵਾਰਡ, ਟਰਾਮਾ ਸੈਂਟਰ, ਆਪਰੇਸ਼ਨ ਥੀਏਟਰ ਆਦਿ ਨਵੀਂ ਤਕਨੀਕ ਦੀਆਂ ਮਸ਼ੀਨਾਂ ਨਾਲ ਲੈਸ ਹੈ। ਇਸ ਹਸਪਤਾਲ ਵਿੱਖੇ ਉੱਚ ਕੋਟੀ ਦੇ ਡਾਕਟਰ ਸੁਰੇਸ਼ ਗੁਪਤਾ (ਐਕਸ ਸਰਜਨ ਪੀ.ਜੀ.ਆਈ.ਚੰਡੀਗੜ), ਡਾ ਪ੍ਰਭਜੋਤ ਸਿੰਘ ਐਮ.ਡੀ ਮੈਡੀਸਨ, ਇਸਤਰੀ ਰੋਗਾਂ ਦੀ ਮਾਹਿਰ ਡਾ ਗਿੰਨੀ, ਡਾ ਗੁਰਜੀਤ ਸਿੰਘ ਸਿੱਧੂ ਐਮ.ਬੀ.ਬੀ.ਐਸ ਆਪਣੀਆਂ ਸੇਵਾ ਨਿਭਾ ਰਹੇ ਹਨ। ਇਸ ਮੌਕੇ ਪੰਜਾਬ ਟਾਇਮਜ ਦਫਤਰ ਵਿੱਖੇ ਗੱਲਬਾਤ ਕਰਦਿਆ ਡਾ ਜੀ.ਐਸ.ਸਿੱਧੂ ਨੇ ਦੱਸਿਆ ਕਿ ਇਸ ਹਸਪਤਾਲ ਵਿੱਖੇ ਆਈ.ਸੀ.ਯੂ, ਵੇਂਟੀਲੇਟਰ, ਆਕਸੀਜਨ, 5 ਪੈਰਾ ਮੋਨੀਟਰ, ਸੀ-ਸੈਕਸ਼ਨ ਨਾਲ ਡਲਿਵਰੀ, ਮੈਡੀਕਲ ਲੈਬ, ਐਂਬੁਲੈਂਸ, ਨਾਰਮਲ ਡਲਿਵਰੀ, ਤਜਰਬੇਦਾਰ ਨਰਸਿੰਗ ਸਟਾਫ ਆਦਿ ਸਹੂਲਤਾਂ ਉਪਲਬਧ ਹਨ ਅਤੇ ਦਿਨ ਰਾਤ 24 ਘੰਟੇ ਮਰੀਜਾਂ ਦੀ ਸੇਵਾ ਲਈ ਹਾਜਰ ਹੈ। ਉਹਨਾਂ ਦੱਸਿਆ ਕਿ ਇਸ ਹਸਪਤਾਲ ਵਿੱਖੇ ਸੱਪ ਦੇ ਕੱਟੇ, ਸਪਰੇਅ ਪੀਤੀ ਚੜੀ, ਨਸ਼ੀਲੇ ਪਦਰਥਾਂ ਤੋ ਮੁਕਤੀ ਆਦਿ ਦਾ ਇਲਾਜ ਵੀ ਕੀਤਾ ਜਾਂਦਾ ਹੈ। ਇਸ ਤੋ ਇਲਾਵਾ ਉਹਨਾਂ ਦੱਸਿਆ ਕਿ ਇੱਥੇ ਪੀ.ਜੀ.ਆਈ.ਚੰਡੀਗੜ ਦੇ ਐਕਸ ਸਰਜਨ ਵੱਲੋ ਦੁਰਬੀਨ ਪ੍ਰਣਾਲੀ ਰਾਹੀਂ ਹਰ ਤਰਾਂ ਦੇ ਆਪਰੇਸ਼ਨ ਜਿਵੇਂ ਪਿੱਤੇ ਦੀ ਪੱਥਰੀ, ਅਪੈਂਡੀਕਸ ਦੀ ਨਾੜ, ਹਰਨੀਆਂ, ਗਦੂਦਾਂ ਦਾ ਆਪ੍ਰੇਸ਼ਨ, ਗੁਰਦੇ ਦੀ ਪਾਇਪ ਦੀ ਪੱਥਰੀ ਆਦਿ ਸਮੇਤ ਪੇਟ ਰੋਗਾਂ ਦੇ ਹਰ ਪ੍ਰਕਾਰ ਦੇ ਆਪਰੇਸ਼ਨ ਨਵੀਆਂ ਤਕਨੀਕਾਂ ਰਾਹੀਂ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਇਹ ਹਸਪਤਾਲ ਜਲਦੀ ਹੀ ਇਲਾਕੇ ਦੇ ਮਰੀਜਾਂ ਲਈ ਵਰਦਾਨ ਸਾਬਤ ਹੋਵੇਗਾ।

Send this to a friend