ਸਾਰੀਆਂ ਪਾਰਟੀਆਂ ’ਚ ਜਨਤਾ ਦੇ ਮੁੱਦਿਆਂ ’ਤੇ ਫੁੱਟ-ਆਪਣੀਆਂ ਸੈਲਰੀਆਂ ਵਧਾਉਣ ਲਈ ਇੱਕ ਜੁੱਟ

ਤਰਨ ਤਾਰਨ, 21 ਜੁਲਾਈ (ਆਹਲੂਵਾਲੀਆ)-ਸਾਡੀ ਦੇਸ਼ ਦੀ ਅਜੀਬ ਵਲੰਭਨਾ ਹੈ, ਕਿ ਜਿਥੇ ਭਾਰਤ ਦੀ ਅੱਧੀਆਬਾਦੀ ਹੜਾਂ ਨਾਲ ਜੂਝ ਰਹੀ ਹੈ, ਪਤਾ ਨਹੀ ਕਿੰਨੇ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ, ਉਥੇ ਸਾਰੀਆ ਹੀ ਪਾਰਟੀਆਂ ਦ ਲੋਕ ਸਭਾ ਮੈਂਬਰਾਨ ਆਪਣੀਆ ਸੈਲਰੀਆ ਵਧਾਉਣ ਦੀ ਮੰਗ ਲੋਕ ਸਭ ’ਚ ਰੱਖ ਰਹੇ ਹਨ। ਲੋਕ ਮਾਰਦੇ ਹਨ ਤੇ ਮਰਨ ਸਾਨੂੰ ਕੋਈ ਮਤਲਬ ਨਹੀ, ਪਰ ਸਾਡੀ ਤਨਖਾਹ ਵਧਣੀ ਚਾਹੀਦੀ ਹੈ, ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਕਿਹਾ ਹੈ ਕਿ ਮੈ ਪ੍ਰਧਾਨ ਮੰਤਰੀ ਨਹੀ ਦੇਸ਼ ਦਾ ਸੇਵਕ ਹਾਂ ਤੇ ਕੀ ਫਿਰ ਇਹ ਸਾਰੇ ਐਮ.ਪੀ. ਨੌਕਰੀਆਂ ਕਰ ਰਹੇ ਹਨ, ਪ੍ਰਧਾਨ ਮੰਤਰੀ ਜੀ ਇੰਨਾਂ ਨੂੰ ਪੁਛੋ ਕਿ ਤੁਹਾਨੂੰ ਕਿਸੇ ਨੇ ਮਜਬੂਰ ਕੀਤਾ ਸੀ ਕਿ ਕਰੋੜਾਂ ਰੁਪਏ ਚੋਣਾਂ ’ਚ ਖਰਚ ਕੇ ਐਮ.ਪੀ.ਬਣੋ ਚੈਨਲਾ ਤੇ ਰੈਲੀਆ ’ਚ ਕਹਿੰਦੇ ਹਨ ਕਿ ਅਸੀ ਦੇਸ਼ ਦੀ ਸੇਵਾ ਲਈ ਆਏ ਹਨ, ਤੇ ਫਿਰ ਤਨਖਾਹਾਂ ਕਾਹਦੀਆ ਇਹ ਜਿੰਨੇ ਐਮ.ਪੀ. ਹਨ ਸਭ ਕਈ ਕਰੋੜਾਂ ਦੇ ਮਾਲਕ ਹਨ ਤੇ ਸਰਕਾਰ ਕੋਲੋ ਸਫਾਈ ਸੇਵਕਾ ਤੋ ਲੈ ਕੇ ਟੈਲੀਫੋਨ ਤੱਕ ਤੇ ਹੋਰ ਅਨੇਕਾਂ ਲੱਖਾ ਰੁਪਏ ਖਰਚੇ , ਲੈਦੇ ਹਨ ਤੇ ਫਿਰ ਵੀ ਇੰਨਾਂ ਦਾ ਢਿੱਡ ਨਹੀ ਭਰ ਰਿਹਾ, ਕਰੋੜਾਂ ਅਰਬਾਂ ਤੇ ਪਹਿਲਾ ਹੀ ਤੁਹਾਡੇ ਕੋਲ ਹਨ ਫਿਰ ਦੇਸ਼ ਦੇ ਗਰੀਬ ਲੋਕਾ ਦੇ ਖੂਨ ਪਸੀਨੇ ਦੀ ਕਮਾਈ ਜ਼ੋ ਟੈਕਸ ਦੇ ਰੁਪ ’ਚ ਸਰਕਾਰ ਕੋਲੋ ਪਹੁੰਚਦੀ ਹੈ, ਉਸ ਨੂੰ ਵੀ ਆਪਣੀ ਸੈਲਰੀ ਵਧਾ ਕੇ ਹੜਪਣਾ ਚਾਹੁੰਦੇ ਹਨ, ਪ੍ਰਧਾਨ ਮੰਤਰੀ ਜੀ ਦਿਨ ’ਚ 18 ਘੰਟੇ ਕੰਮ ਕਰਦੇ ਹਨ, ਉਹਨਾ ਤੇ ਕਦੇ ਨਹੀ ਕਿਹਾ ਮੇਰੇ ਵੀ ਭੈਣ ਭਰਾ ਹਨ, ਉਹ ਲੋਕ ਸਭਾ ’ਚ ਜਦੋ ਕੱਲ ਇਹ ਕਹਿ ਰਹੇ ਸੀ ਕਿ ਸਾਡੇ ਵੀ ਬਾਲ ਬੱਚੇ ਹਨ, ਇਸ ਲਈ ਸੈਲਰੀ ਵਧਾਉ, ਤੁਸ਼ੀ ਸੋਚਿਆ ਕੱਲ ਤੁਹਾਨੂੰ ਦੇਸ਼ ਦੇ ਸਾਰੇ ਲੋਕ ਵੇਖ ਰਹੇ ਸੀ। ਉਹ ਦੇਸ਼ ਦੇ ਲੋਕ ਮੰਗ ਕਰਦੇ ਹਨ ਕਿ ਤੁਹਾਨੂੰ ਕਿਸੇ ਨੇ ਮਜਬੂਰ ਕੀਤਾ ਸੀ, ਕਿ ਤੁਸੀ ਇਲੈਕਸ਼ਨ ਲੜਉ ਐਮ.ਪੀ. ਬਣੋ, ’’ ਛੱਡ ਦਓੁ ਕੁਰਸੀਆਂ ’ ਬਿਨ੍ਹਾਂ ਸੈਲਰੀ ਤੋ ਕੰਮ ਕਰਨ ਵਾਲੇ ਨੌਜਵਾਨ ਨੂੰ ਅਗੇ ਆਉਣ ਦਿੳ, ਭਾਰਤ ਦੀ 65% ਆਬਾਦੀ ਨੌਜਵਾਨਾਂ ਦੀ ਹੈ, ਤੇ ਉਹ ਭਾਰਤ ਦੇ ਲੋਕਾ ਲਈ ਬਿਨ੍ਹਾਂ ਸੈਲਰੀ ਤੋ ਐਮ.ਪੀ. ਦੀ ਸੀਟ ਤੇ ਸੇਵਾ ਕਰਨ ਲਈ ਤਿਆਰ ਹਨ, ਜਨਤਾ ਦੇ ਮੁੱਦਿਆ ਤੇ ਇੱਕ ਜੁਟ ਨਹੀ ਕਦੇ ਹੋਏ ਤੇ ਆਪਣੀ ਤਨਖਾਹ ਤੇ ਸਾਰੇ ਹੀ ਪਾਰਟੀਆ ਨੂੰ ਪਾਸੇ ਰੱਖ ਕੇ ਇੱਕ ਜੁੱਟ ਹਣ ਦੀ ਗੱਲ ਹੋ ਰਹੀ ਹੈ। ਭਾਰਤ ਦਾ ਹਰ ਨਾਗਰਿਕ ਤੁਹਾਨੂੰ ਪੁਛਣਾ ਚਾਹੁੰਦਾ ਹੈ ਕਿ ਹੜ੍ਹ ਪੀੜਤਾਂ ਦਾ ਹਾਲ ਚਾਲ ਪੁਛਣ ਗਏ ਕੀ ਆਪਣੇ ਕਰੋੜਾਂ ਰੁਪਏ ਜ਼ੋ ਤੁਹਾਡੇ ਬੈਕਾਂ ’ਚ ਪਏ ਹਨ ਉਹਨਾ ’ਚ ਤਿੰਨ ਚਾਰ ਹੜ ਪੀੜਤਾ ਦੀ ਕੋਈ ਮਦਦ ਕੀਤੀ ਜੇ, ਅੱਜ ਹਰ ਭਾਰਤ ਵਾਸੀ ਤੁਹਾਨੁੰ ਕਹਿ ਰਿਹਾ ਹੈ, ਸੇਮ-ਸੇਮਂ ਸੋਚੋ ? ਦੇਸ਼ ਦੇ 75% ਨਾਗਰਿਕ 7 ਹਜ਼ਾਰ ਦੀ ਸੈਲਰੀ ’ਚ ਆਪਣੇ ਪ੍ਰਵਾਰ ਨੁੰ ਪਾਲ ਰਹੇ ਹਨ ਤੇ ਖੁਸ਼ ਹਨ ਤੇ ਤੁਸੀ ਕਰੋੜਾਂ ਦੇ ਮਾਲਕ ਸੇਮ-ਸੇਮ ਮੋਦੀ ਸਾਹਿਬ, ਇੰਨਾਂ ਦੀ ਵੀ ਇੱਕ ਕਲਾਸ ਲਉ ਕਿ ਇਹ ਸੇਵਾ ਲਈ ਆਏ ਹਨ ਜਾਂ ਲੋਕ ਸਭਾ ’ਚ ਕਮਾਈ ਕਰਨ ਲਈ।

Send this to a friend