ਸ਼ਾਹਕੋਟ, 21 ਜੁਲਾਈ (ਸੁਰਿੰਦਰ ਸਿੰਘ ਖਾਲਸਾ)-ਸਹਿਕਾਰੀ ਬੈਂਕ ਜਲੰਧਰ ਦੇ ਸਾਬਕਾ ਡਾਇਰੈਕਟਰ ਅਤੇ ਪਿੰਡ ਲਸੂੜੀ ਦੇ ਸਾਬਕਾ ਸਰਪੰਚ ਮਲਕੀਤ ਸਿੰਘ ਪੱਡਾ ਦੇ ਪਿਤਾ ਬਹਾਦਰ ਸਿੰਘ ਪੱਡਾ ਨੂੰ ਵੱਖ ਵੱਖ ਸਿਆਸੀ, ਧਾਰਮਿਕ, ਵਿਦਿਅਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਭਰਪੂਰ ਸ਼ਰਧਾਜਲੀਆ ਭੇਂਟ ਕੀਤੀਆ। ਪਿੰਡ ਲਸੂੜੀ ਪਿੰਡ ਹੋਏ ਸ਼ਰਧਾਜਲੀ ਸਮਾਗਮ ਵਿਚ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਗੁਰਮਿਤ ਅਨੁਸਾਰ ਜਿੰਦਗੀ ਅਤੇ ਮੌਤ ਦੇ ਫਲਸਫੇ ਬਾਰੇ ਵਿਚਾਰਾ ਕਰਦਿਆ ਬਾਪੂ ਬਹਾਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਾਬਕਾ ਗ੍ਰਹਿ ਤੇ ਪੇਂਡੂ ਵਿਕਾਸ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ,ਪੰਜਾਬ ਕਾਂਗਰਸ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਕੈਪਟਨ ਹਰਮਿੰਦਰ ਸਿੰਘ, ਆਲੂ ਉਤਪਾਦਿਕ ਐਸੋਸੀਏਸ਼ਨ ਦੇ ਆਗੂ ਅਜਮੇਰ ਸਿੰਘ ਖਾਲਸਾ, ਉੱਘੇ ਸਮਾਜ ਸੇਵਕ ਅਮਨ ਮਲਹੋਤਰਾ, ਸ਼ਿਵ ਪ੍ਰਕਾਸ਼ ਮਹਿਤਪੁਰ ਅਤੇ ਬਾਬਾ ਅਜੀਤ ਸਿੰਘ ਲੋਹਗੜ੍ਹ, ਮੱਘਰ ਸਿੰਘ ਜਾਣੀਆ ਨੇ ਵੀ ਭਾਵ ਭਿੰਨੀਆ ਸ਼ਰਧਾਜਲੀਆਂ ਭੇਂਟ ਕੀਤੀਆ। ਗੌਰਮਿੰਟ ਏਡਿਡ ਸਕੂਲ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਮਾਸਟਰ ਗੁਰਚਰਨ ਸਿੰਘ ਚਾਹਲ ਸਟੇਜ ਸਕੱਤਰ ਦੇ ਫਰਜ ਨਿਭਾਉਦਿਆ ਬਾਪੂ ਬਹਾਦਰ ਸਿੰਘ ਪੱਡਾ ਦੀ ਜਿੰਦਗੀ ਬਾਰੇ ਵੀ ਚਾਨਣਾ ਪਾਉਦੇ ਰਹੇ। ਸ਼ਰਧਾਜਲੀ ਸਮਾਗਮ ਵਿਚ ਹੋਰਨਾਂ ਤੋ ਇਲਾਵਾ ਐਸ ਸੀ ਬੀ ਸੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸਵਰਨ ਸਿੰਘ ਕਲਿਆਣ, ਐਸ ਜੀ ਪੀ ਸੀ ਦੇ ਮੈਂਬਰ ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆ, ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ, ਜਥੇਦਾਰ ਤੇਜਾ ਸਿੰਘ ਮਾਣਕਪੁਰ, ਬਲਵਿੰਦਰ ਸਿੰਘ ਟਿੱਡੂ ਲੋਹੀਆ, ਸੰਦੀਪ ਸਿੰਘ ਖੈਹਿਰਾ, ਜਥੇਦਾਰ ਰੇਸ਼ਮ ਸਿੰਘ ਰੇੜਵਾਂ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਗੁਲਜ਼ਾਰ ਸਿੰਘ ਥਿੰਦ, ਆਪ ਆਗੂ ਡਾ ਅਮਰਜੀਤ ਸਿੰਘ ਥਿੰਦ, ਆਪਣਾ ਪੰਜਾਬ ਪਾਰਟੀ ਦੇ ਆਗੂ ਡਾ ਜਗਤਾਰ ਸਿੰਘ ਚੰਦੀ, ਜਥੇਦਾਰ ਸੋਹਨ ਸਿੰਘ ਖੈਹਿਰਾ, ਦਰਸ਼ਨ ਸਿੰਘ ਮਾਣਕਪੁਰ ਅਤੇ ਬਹੁਤ ਸਾਰੇ ਮੁਅੱਜ਼ਜ਼ ਵਿਅਕਤੀ ਹਾਜਰ ਸਨ।