ਜਲੰਧਰ, 21 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪ੍ਰਿ. ਡਾ. ਨਰੇਸ਼ ਕੁਮਾਰ ਧੀਮਾਨ ਨੇ ਜਾਨਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਦੁਆਬਾ ਕਾਲਜ ਦੇ ਡੀ.ਸੀ.ਜੇ. ਸਕੂਲ ਆਫ ਕੰਪੀਟੇਟਿਵ ਏਗਜ਼ਾਮੀਨੇਸ਼ਨਸ ਸੈਂਟਰ ਵੱਲੋਂ ਸੈਂਟਰਲ ਅਤੇ ਸਟੇਟ ਸਿਵਿਲ ਸਰਵਿਸਿਜ਼ ਏਗਜਾਮਸ ਦੀ ਲਿਖਿਤ ਪ੍ਰੀਖਿਆ ਹਰ ਸਾਲ ਰੋਜਾਨਾ 3 ਘੰਟੇ 40 ਦਿਨਾਂ ਦੀਆਂ ਕਲਾਸਾਂ ਦਾ ਅਯੋਜਨ ਕਰਦਾ ਹੈ।
ਜਿਨ੍ਹਾਂ ਵਿੱਚ ਜਲੰਧਰ ਅਤੇ ਦੁਆਬਾ ਖੇਤਰ ਦੇ 100 ਤੋਂ ਵੱਧ ਵਿਦਿਆਰਥੀ ਹਿੱਸਾ ਲੈਂਦੇ ਹਨ। ਹਾਲ ਹੀ ਵਿੱਚ ਹਿਉਮੈਨ ਰਿਸੋਰਸ ਮੈਨੇਜਮੈਂਟ ਡਵੀਜਨ ਨਵੀਂ ਦਿੱਲੀ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਮੈਂਟ ਅਫਸਰ ਦੀ ਪੋਸਟ –ਜੂਨੀਅਰ ਮੈਨੇਜਮੈਂਟ ਗ੍ਰੇਡ ਦੀ ਲਿਖਿਤ ਪ੍ਰੀਖਿਆ ਅਤੇ ਇੰਟਰਬਿਉ ਦਾ ਅਯੋਜਨ ਕੀਤਾ ਗਿਆ ਸੀ ਜਿਸ ਵਿੱਚ ਗੋਰਵ ਡੋਗਰਾ ਨੇ ਲਿਖਿਤ ਪ੍ਰੀਖਿਆ ਅਤੇ ਇੰਟਰਬਿਉ ਪਾਸ ਕਰਕੇ ਆਪਣੇ ਸੈਂਟਰ ਦਾ ਨਾਮ ਰੋਸ਼ਨ ਕੀਤਾ ਹੈ। ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ, ਪ੍ਰੋ. ਸੁਖਵਿੰਦਰ ਸਿੰਘ-ਸੰਯੋਜਕ ਅਤੇ ਪ੍ਰੋ. ਸੰਦੀਪ ਚਾਹਲ ਸਹਿ-ਸੰਯੋਜਕ ਡੀ.ਸੀ.ਜੇ. ਸਕੂਲ ਆਫ ਕਮੱਪੀਟੇਟਿਵ ਏਗਜ਼ਾਮੀਨੇਸ਼ਨਸ ਨੇ ਕਾਲਜ ਵਿੱਚ ਗੋਰਵ ਡੋਗਰਾ ਨੂੰ ਪ੍ਰੀਖਿਆ ਵਿੱਚ ਪਾਸ ਹੋਣ ਲਈ ਸਨਮਾਨਤ ਕੀਤਾ। ਦੁਆਬਾ ਕਾਲਜ ਵਿਖੇ ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ, ਪ੍ਰੋ. ਸੁਖਵਿੰਦਰ ਸਿੰਘ ਅਤੇ ਪ੍ਰੋ. ਸੰਦੀਪ ਚਾਹਲ ਗੋਰਵ ਡੋਗਰਾ ਨੂੰ ਸਨਮਾਨਤ ਕਰਦੇ ਹੋਏ।