ਦੇਸ਼ ਦੇ ਨਵੇਂ ਰਾਸ਼ਟਰਪਤੀ ਦਾ ਜੀਵਨ ਪ੍ਰੇਰਣਾ ਦਾਇਕ

ਨਵੀਂ ਦਿੱਲੀ- ਦੇਸ਼ ਦੇ ਨਵੇਂ ਚੁਣੇ ਗਏ 14ਵੇਂ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦਾ ਜੀਨ ਬਹੁਤ ਹੀ ਪ੍ਰੇਰਣਾਦਾਇਕ ਹੈ। ਸ਼੍ਰੀ ਰਾਮਨਾਥ ਕੋਵਿੰਦ ਇਸ ਤੋਂ ਪਹਿਲਾਂ ਬਿਹਾਰ ਦੇ ਰਾਜਪਾਲ ਸਨ। ਉਨ੍ਹਾਂ ਦਾ ਜਨਮ 1 ਅਕਤੂਬਰ 1945 ਨੂੰ ਉਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਪਿੰਡ ਪਰੌਂਖ ਵਿਖੇ ਪਿਤਾ ਮੈਕੂ ਲਾਲ ਅਤੇ ਮਾਤਾ ਕਲਾਵਤੀ ਦੇ ਘਰ ਹੋਇਆ ਸੀ। ਉਨ੍ਹਾਂ ਦਾ ਸਬੰਧ ਕੋਰੀ ਜਾਂ ਕੋਲੀ ਜਾਤੀ ਨਾਲ ਹੈ, ਇਹ ਜਾਤੀ ਉਤਰ ਪ੍ਰਦੇਸ਼ ਵਿਚ ਅਨੁਸੂਚਿਤ ਜਾਤੀ ਦੇ ਅਧੀਨ ਆਉਂਦੀ ਹੈ। ਰਾਮਨਾਥ ਕੋਵਿੰਦ ਦਾ ਵਿਆਹ ਸ਼੍ਰੀਮਤੀ ਸਵਿਤਾ ਕੋਵਿੰਦ ਨਾਲ 30 ਮਈ 1974 ਨੂੰ ਹੋਇਆ ਸੀ। ਉਨ੍ਹਾਂ ਦੇ ਬੇਟੇ ਦਾ ਨਾਮ ਪ੍ਰਸ਼ਾਂਤ ਕੁਮਾਰ ਅਤੇ ਬੇਟੀ ਦਾ ਨਾਮ ਸਵਾਤੀ ਹੈ। ਉਨ੍ਹਾਂ ਨੇ ਡੀ.ਏ.ਵੀ ਕਾਲਜ ਕਾਨਪੁਰ ਤੋਂ ਐਲ.ਐਲ.ਬੀ ਦੀ ਸਿਖਿਆ ਹਾਸਿਲ ਕੀਤੀ। ਉਹ 1991 ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਏ ਸਨ। ਉਹ 1998 ਤੋਂ 2002 ਤਕ ਭਾਜਪਾ ਦਲਿਤ ਮੋਰਚਾ ਦੇ ਪ੍ਰਧਾਨ ਰਹੇ। 1994 ਵਿਚ ਉਹ ਉਤਰ ਪ੍ਰਦੇਸ਼ ਤੋਂ ਰਾਜ ਸਭਾ ਦੇ ਮੈਂਬਰ ਵੀ ਰਹੇ।

Send this to a friend