ਸ਼ਿਮਲਾ, 20 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਹਿਮਾਚਲ ਦੇ ਸ਼ਿਮਲਾ ਜ਼ਿਲੇ ਦੇ ਰਾਮਪੁਰ ਦੇ ਕੋਲ ਇਕ ਦਰਦਨਾਕ ਹਾਦਸੇ ’ਚ 28 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਲੋਕ ਜ਼ਖਮੀ ਹੋਏ ਹਨ।ਦਸਿਆ ਜਾ ਰਿਹਾ ਹੈ ਕਿ ਨਿੱਜੀ ਬਸ ’ਚ 37 ਲੋਕ ਸਵਾਰ ਸਨ। ਇਹ ਬਸ ਕਿੰਨੌਰ ਜ਼ਿਲੇ ਦੇ ਰਿਕਾਂਗਪੀਓ ਤੋਂ ਰਾਮਪੁਰ ਹੁੰਦੇ ਹੋਏ ਸੋਲਨ ਦੇ ਵਲ ਆ ਰਹੀ ਸੀ। ਅਜੇ ਬਸ ਖਨੇਰੀ ਹਸਪਤਾਲ ਦੇ ਕੋਲ ਪਹੁੰਚੀ ਸੀ ਕਿ ਇਕ ਕਾਰ ਨੂੰ ਪਾਸ ਦਿੰਦੇ ਹੋਏ ਉਹ ਬੇਕਾਬੂ ਹੋ ਗਏ ਅਤੇ ਸਤਲੁਜ ਨਦੀ ਨੇੜੇ ਕਰੀਬ 250 ਮੀਟਰ ਡੂੰਘੇ ਖਡ ’ਚ ਜਾ ਡਿਗੀ।ਚਾਲਕ ਨੇ ਦਸਿਆ ਉਸ ਨੇ ਬਸ ਨੂੰ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇਹ ਦਰਖਤ ਨਾਲ ਨਦੀ ਦੇ ਕਿਨਾਰੇ ਜਾ ਡਿਗੀ। ਬਸ ’ਚ ਇਕ ਪੁਲਸ ਕਰਮਚਾਰੀ ਵੀ ਸਵਾਰ ਸੀ ਜੋ ਜ਼ਿੰਦਾ ਬਚ ਗਿਆ। ਉਸ ਨੇ ਪਹਿਲਾਂ ਜ਼ਖਮੀਆਂ ਨੂੰ ਸੜਕ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ।