ਭਗਤਾ ਭਾਈ ਕਾ, 19 ਜੁਲਾਈ (ਸਵਰਨ ਸਿੰਘ ਭਗਤਾ)-ਸਥਾਨਕ ਸ਼ਹਿਰ ਵਿਖੇ ਸਪੌਟ ਬਿਲਿੰਗ ਯੂਨੀਅਨ ਡਵੀਜਨ ਭਗਤਾ ਭਾਈ ਦੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਕਮਲਦੀਪ ਸਿੰਘ ਨੇ ਕੀਤੀ। ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਵਿਸੇਸ਼ ਤੌਰ ਤੇ ਹਾਜਰ ਹੋਏ। ਯੂਨੀਅਨ ਵਲੋਂ ਂਆਪਣੀਆਂ ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਵਿਚਾਰਾਂ ਕੀਤੀਆਂ ਗਈਆਂ। ਉਨ•ਾਂ ਕਿਹਾ ਕਿ ਵੱਖ ਵੱਖ ਕੰਪਨੀਆਂ ਅਧੀਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿੱਚ ਸਪੌਟ ਬਿਲਿੰਗ ਅਧੀਨ ਮੀਟਰ ਰੀਡਰ, ਕੰਪਿਉਟਰ ਅਪ੍ਰੇਟਰ, ਸੁਪਰਵਾਈਜਰ, ਕੋਆਰਡੀਨੇਟਰ ਤੇ ਹੋਰ ਵੱਖ ਵੱਖ ਪੋਸਟਾਂ ਤੇ ਕੰਮ ਕਰਦੇ ਹਾਂ ਤੇ ਕੰਪਨੀਆਂ ਵਲੋਂ ਸਾਨੂੰ ਬਹੁਤ ਘੱਟ ਤਨਖਾਹ ਦਿਤੀ ਜਾਂਦੀ ਹੈ ਜਿਸ ਕਰਕੇ ਕੰਪਨੀਆਂ ਸਾਡਾ ਸੋਸ਼ਨ ਕਰਦੀਆਂ ਹਨ। ਇਸ ਸਮੇਂ ਸੂਬਾ ਪ੍ਰਧਾਨ ਬਲਕੌਰ ਸਿੰਘ ਨੇ ਕਿਹਾ ਕਿ ਕੰਪਨੀਆਂ ਵਲੋਂ ਕਾਮਿਆਂ ਦਾ ਸੋਸ਼ਨ ਕਰਨਾ ਬੰਦ ਕਰਦੇ ਤਜਰਬੇ ਨੂੰ ਮੱਖ ਰੱਖਦੇ ਹੋਏ ਮਹਿਕਮੇ ਅਧੀਨ ਪੱਕਾ ਕੀਤਾ ਜਾਵੇ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਅਦੇਸ਼ਾਂ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਰ ਘਰ ਇੱਕ ਨੌਕਰੀ ਪੱਕੀ ਸਕੀਮ ਅਧੀਨ ਲਿਆਂਦਾ ਜਾਵੇ। ਇਸ ਸਮੇਂ ਯੂਨੀਅਨ ਆਗੂਆਂ ਨੇ ਆਪਣਾ ਮੰਗ ਪੱਤਰ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਆਪਣੇ ਸੂਬਾ ਪ੍ਰਧਾਨ ਬਲਕੌਰ ਸਿੰਘ ਨੂੰ ਮੰਗ ਪੱਤਰ ਵੀ ਦਿਤਾ। ਇਸ ਸਮੇਂ ਸੂਬਾ ਪ੍ਰਧਾਨ ਬਲਕੌਰ ਸਿੰਘ, ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਜਨਰਲ ਸਕੱਤਰ ਹਰਵਿੰਦਰ ਪੂਰੀ, ਕੈਸ਼ੀਅਰ ਗੁਰਪ੍ਰੀਤ ਸਿੰਘ ਸਰਾਵਾਂ, ਸਕੱਤਰ ਰਣਬੀਰ ਸਿੰਘ, ਰਤਨ ਸਿੰਘ, ਸੁਖਦੀਪ ਸਿੰਘ ਕੋਆਰਡੀਨੇਟਰ, ਮਨਦੀਪ ਸਿੰਘ, ਗੁਰਲੋਸਨ ਸਿੰਘ ਕੰਪਿਊਟਰ ਅਪ੍ਰੇਟਰ ਅਤੇ ਸੁਰਿੰਦਰ ਸਿੰਘ ਤੋਂ ਇਲਾਵਾ ਹੋਰ ਆਗੂ ਤੇ ਵਰਕਰ ਹਾਜਰ ਸਨ।