ਸਾਦਿਕ, 19 ਜੁਲਾਈ (ਗੁਰਵਿੰਦਰ ਔਲਖ)-ਪਿੰਡ ਪੱਖੀ ਖੁਰਦ ਦੇ ਨਾਲ ਲਗਦੇ ਬੀੜ ਵਿੱਚ ਲੱਗੇ ਫੌਜੀ ਕੈਂਪ ਵਿੱਚ ਲਾਇਨਜ਼ ਕਲੱਬ(ਵਿਸ਼ਾਲ) ਫਰੀਦਕੋਟ ਦੇ ਸਹਿਯੋਗ ਨਾਲ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਲਾਇਨਜ਼ ਕਲੱਬ ਦੇ ਪ੍ਰਧਾਨ ਡਾਕਟਰ ਆਰ ਕੇ ਨੇ ਦੱਸਿਆ ਕੇ ਵਾਤਾਵਰਨ ਨੂੰ ਸਾਫ ਅਤੇ ਸੁੱਧ ਬਣਾਉਣ ਲਈ ਦਰੱਖਤ ਦੀ ਹੋਂਦ ਬਹੁਤ ਜਰੂਰੀ ਹੈ।ਪਿੰਡ ਪੱਖੀ ਖੁਰਦ ਦੇ ਸਮਾਜ ਸੇਵੀ ਸ:ਸਤਨਾਮ ਸਿੰਘ ਪੱਖੀ ਨੈਸ਼ਨਲ ਸਹਾਇਕ ਲਿਸਟ ਅਤੇ ਮਨਜੀਤ ਸਿੰਘ ਗਿੱਲ ਚੇਅਰਮੈਨ ਐਜੂਕੇਸ਼ਨਲ ਐਂਡ ਵੈਲੱਫੇਅਰ ਸੁਸਾਇਟੀ ਸਾਧਾਵਾਲਾ ਨੇ ਦੱਸਿਆ ਕੇ ਗੰਧਲੇ ਹੋ ਰਹੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਜੋ ਪੁੰਨ ਦੇ ਨਾਲ ਨਾਲ ਹਰ ਮਨੁੱਖ ਦਾ ਫਰਜ਼ ਵੀ ਹੈ। ਉਨਾ ਨੇ ਦੱਸਿਆ ਕੇ ਫੌਜੀ ਨੌਜਵਾਨ ਸਾਡੇ ਦੇਸ਼ ਦੀ ਸੇਵਾ ਕਰਦੇ ਹਨ ਸਾਡਾ ਵੀ ਫਰਜ ਬਣਦਾ ਹੈ ਕੇ ਉਨਾਂ ਦੀ ਕੈਂਪ ਵਾਲੀ ਜਗ੍ਹਾ ਨੂੰ ਹਰਿਆਲੀ ਵਿੱਚ ਤਬਦੀਲ ਕਰੀਏ। ੀੲਸ ਕੈਂਪ ਵਾਲੀ ਜਗ੍ਹਾ ਤੇ 1500 ਫੌਜੀ ਸਿਖਲਾਈ ਲੈ ਰਿਹਾ ਹੈ। ਉਨਾਂ ਦੱਸਿਆ ਕੇ ਦਰੱਖਤ ਪਹਿਲਾ ਛਾ ਦੇ ਰੂਪ ਵਿੱਚ ਅਤੇ ਬਾਅਦ ਵਿੱਚ ਲੱਕੜੀ ਦੇ ਰੂਪ ਵਿੱਚ ਮਾਨਵ ਜਾਂਤ ਨੂੰ ਸੁੱਖ ਪ੍ਰਦਾਨ ਕਰਦੇ ਹਨ। ਇਸ ਮੌਕੇ ਰਾਜੀਵ ਗੋਇਲ,ਗੁਰਵਿੰਦਰ ਸਿੰਘ ਢੀਗਰਾਂ, ਜਤਿੰਦਰ ਗੁਪਤਾ,ਸੋਨੂੰ, ਸ:ਪਰਮਜੀਤ ਸਿੰਘ ਪੰਚ,ਸ ਅਮਰਜੀਤ ਸਿੰਘ ਗਿੱਲ, ਮਨਤਾਰ ਸਿੰਘ ਗਿੱਲ,ਵੀਰ ਸਿੰਘ ਆਦਿ ਹਾਜਰ ਸਨ।