ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਨੂੰ ਚਿਰੰਜੀਵ ਬਨਾਉਣ ਵਾਲੀ, ਧੁਰ ਅਮਰੀਕਾ ਦੀ ਕੁੱਖ ‘ਚ ਵਸੇ ਸੁੰਦਰ ਸੁਨਿਹਰੇ ਕੈਲੀਫੋਰਨੀਆਂ ਦੀ ਜਗਤ ਪ੍ਰਸਿੱਧ ਸੰਸਥਾ “ਗੀਤ ਸੰਗੀਤ ਐਂਟਰਟੇਨਮੈਂਟ” ਅਤੇ ਬੋਲਾਂ ਨੂੰ ਸੁਰਾਂ’ਚ ਪ੍ਰੋਣ ਵਾਲੀ ਪੰਜਾਬਣ “ਆਸ਼ਾ ਸ਼ਰਮਾ” ਦੇ ਸੱਦੇ ਉੱਤੇ ਰਾਜਸਵੀਟਸ ਦੀ ਯੂਨੀਅਨ ਸਿਟੀ ਲੋਕੇਸ਼ਨ ਵਿਖੇ “ਸ਼ਾਮ ਸੁਰੀਲੀ” ਦਾ 12 ਅਕਤੂਬਰ ਦੀ ਸ਼ਾਮ ਨੂੰ ਕੀਤਾ ਗਿਆ ਖੂਬਸੂਰਤ ਆਯੋਜਿਨ ਸੁਰ, ਸ਼ਾਇਰੀ ਦਾ ਬੇਜੋੜ ਸੰਗਮ ਹੋ ਨਿਬੜਿਆ।
“ਆਉ ਮਿੱਠੜੀ ਤਾਨ ਗੁਜਾਈਏ, ਰਾਗ ਬਸੰਤ ਬਹਾਰ ਵਜਾਈਏ” ਦੇ ਖੂਬਸੂਰਤ ਬੋਲਾਂ ਨੂੰ ਸੁਰ’ਚ ਬੋਲਕੇ ਆਸ਼ਾ ਸ਼ਰਮਾ ਨੇ ਜਦੋਂ ਸੁਰੀਲੀ ਸ਼ਾਮ ਦਾ ਆਰੰਭ ਕੀਤਾ ਤਾਂ ਸਰੋਤਿਆਂ’ਚ ਹਾਜ਼ਰੀ ਲਗਾ ਰਹੇ ਉੱਘੇ ਸ਼ਾਇਰ , ਗੀਤਕਾਰ, ਗਾਇਕ, ਲੇਖਕ, ਰੇਡੀÀ ਟੀ ਵੀ ਹੋਸਟ ਤੇ ਪੱਤਰਕਾਰ ਜਿਵੇਂ ਵਾਹ ਵਾਹ ਕਰ ਉੱਠੇ। ਡਾ: ਜਗਤਾਰ ਅਤੇ ਵਿਸਮਿਲ ਫਰੀਦਕੋਟੀ ਦੀਆਂ ਚੋਣਵੀਆਂ ਰਚਨਾਵਾਂ ਨੂੰ ਪੇਸ਼, ਕਰਦਿਆਂ ਆਸ਼ਾ ਸ਼ਰਮਾ ਨੇ ਪਟਿਆਲਾ ਘਰਾਣੇ ਦੇ ਚਿਰਾਗ ਸੁਖਦੇਵ ਸਾਹਿਲ ਨੂੰ ਸਰੋਤਿਆਂ ਸਾਹਮਣੇ ਪੇਸ਼ ਕੀਤਾ , ਜਿਸਦੇ ਬੋਲਾਂ ਨੂੰ ਇੱਕ ਵੱਖਰੇ ਅੰਦਾਜ਼ ਵਿੱਚ , ਉਸਤਾਦ ਰੋਬਨਿ ਜੌਨ ਵਲੋਂ ਰਾਗ ਵਜਾਕੇ ਜਿਵੇਂ ਸਮੇਂ ਨੂੰ ਬੰਨ੍ਹ ਹੀ ਦਿੱਤਾ। ਸੁਖਦੇਵ ਸਾਹਿਲ ਵਲੋਂ ਪੇਸ਼ ਕੀਤੀ ਲੋਕ ਰੰਗ ਦੀ ਪੇਸ਼ਕਾਰੀ ਸਰੋਤਿਆਂ ਦੇ ਮਨਾਂ ਨੂੰ ਜਿਵੇਂ ਛੂਹ ਹੀ ਗਈ ਤੇ ਉਹ ਅਸ਼ ਅਸ਼ ਹੀ ਕਰ ਉੱਠੇ। ਸਾਹਿਲ ਵਲੋਂ ਪੇਸ਼ ਸੂਫੀਆਨਾ ਗਾਇਕੀ ਨੇ “ਹਰਜਿੰਦਰ ਕੰਗ” ਸਾਹਿਲ ਵਲੋਂ ਪੇਸ਼ ਸੂਫੀਆਨਾ ਗਾਇਕੀ ਨੇ “ਹਰਜਿੰਦਰ ਕੰਗ” ਦੀ ਰਚਨਾ ‘ਮੈਨੂੰ ਨਸ਼ਾ ਨਾ ਚੜਿਆ ਹਾਲੀ , ਬੋਤਲ ਹੋ ਚਲੀ ਏ ਖਾਲੀ “ ਅਤੇ “ਕਲ਼ੇਹਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ” ਤੇ ਸੁਰੀਲੀ ਸ਼ਾਮ’ਚ ਸੱਤ ਰੰਗ ਵਿਖੇਰ ਦਿੱਤੇ ਅਤੇ ਸਰੋਤਿਆਂ ਦੀ ਭਰਪੂਰ ਵਾਹ ਵਾਹ ਖੱਟੀ।
ਵਿਜੈ ਸਿੰਘ ਦੇ ਸਮੇਂ ਸਮੇਂ ਬੋਲੇ ਕਾਮੇਡੀ ਬੋਲਾਂ ਦੇ ਵਿੱਚੋ ਵਿੱਚ ਅਸਲੋਂ ਨਵੇਂ ਗਾਇਕ ਜਸ ਪੂਰਨ ਸਿੰਘ ਔਲਖ ਨੂੰ ਆਸ਼ਾ ਸ਼ਰਮਾ ਨੇ ਲੋਕ ਅਰਪਨ ਕਰਨ ਦੀ ਖੁਸ਼ੀ ਲਈ , ਜਿਸ ਨੇ ਆਪਣੇ ਗੁਰੂ ਸੁਖਦੇਵ ਸਾਹਿਲ ਦਾ ਵਧੀਆ ਸ਼ਗਿਰਦ ਹੋਣ ਦਾ ਪ੍ਰਮਾਣ ਸੁਰੀਲੀ ਸ਼ਾਮ ਵਿੱਚ ਬਾਖੂਬੀ ਦਿੱਤਾ। “ ਅੰਬਰਸਰ ਤੋਂ ਅਮਰੀਕਾ ਤੱਕ ਦਾ ਸਫਰ “ ਅਤੇ ਆਉ ਸਿਜਦਾ ਕਰੀਏ ਸ਼ਹੀਦ ਭਗਤ ਸਿੰਘ ਨੂੰ, “ ਗਾਕੇ ਉਸਨੇ ਜਿੱਥੇ ਆਪਣੀ ਸੰਜੀਦਗੀ ਦਾ ਦਰਸ਼ਕਾਂ ਸਾਹਵੇਂ ਸਬੂਤ ਪੇਸ਼ ਕੀਤਾ ਉੱਥੇ “ ਆਈ Àਨਲੀ ਬਲੀਵ ਇਨ “ਫੇਸ ਟੂ ਫੇਸ” ਗੀਤ ਨਾਲ ਤਾਂ ਉਹ ਸਰੋਤਿਆਂ ਨੂੰ ਆਪਣੇ ਨਾਲ ਹੀ ਲੈ ਤੁਰਿਆ। ਇਸ ਯਾਦਗਰੀ ਸ਼ਾਮ’ਚ ਇੱਕ ਪਾਸੇ “ਸਾਹਿਲ” ਦਾ ਰੰਗ ਸੀ, ਦੂਜੇ ਪਾਸੇ ਉਸਦੇ ਹੀ ਸ਼ਗਿਰਦ “ਜਸ” ਦੇ ਗੀਤ “ ਤੂੰ ਪਰੀ ਦੁਆਬੇ ਦੀ” , “ਬੇਬੇ ਬਾਪੂ ਦੀ ਅਮਰੀਕਾ ਫੇਰੀ,” ਬੰਦੇ ਦੀ ਔਖਾਤ ਬੋਲਦੀ ਸੁਰੀਲੀ ਸ਼ਾਮ’ਚ ਸੋਨੇ ਤੇ ਸੁਹਾਗਾ ਸਾਬਤ ਹੋਏ ਜਸ ਦੇ ਗੁਰਭਾਈ ਸਤਨਾਮ ਸਿੰਘ ਦੀ ਅਵਾਜ਼ ਨੇ ਵੀ ਇਸ ਸਮੇਂ ਆਪਣੀ ਵੱਖਰੀ ਪਛਾਣ ਬਣਾ ਲਈ। ਇਸ ਮਹਿਫਲ ਵਿੱਚ ਆਮ ਵੇਲਿਆਂ ਦੀ ਤਰਾਂ੍ਹ ਹੀ ਆਸ਼ਾ ਸ਼ਰਮਾ ਨੇ ਇਹੋ ਜਿਹਾ ਰੰਗ ਬੰਨਿਆ ਕਿ ਹਾਜ਼ਰ ਸਰੋਤੇ ਉਹਦੇ ਦਮਦਾਰ ਬੋਲਾਂ ਵਿੱਚੋਂ ਆਪਣੀ ਜਨਮ ਭੂਮੀ, ਪੰਜਾਬ ਦੇ ਸਭਿਆਚਾਰਕ ਵਿਰਸੇ ਦੇ ਦਰਸ਼ਨ ਕਰਦੇ ਨਜ਼ਰ ਆਏ। ਇਸ ਸਮੇਂ ਸ: ਬੱਚਿਤਰ ਸਿੰਘ ਨੇ ਆਸ਼ਾ ਸ਼ਰਮਾ ਦੇ ਇਸ ਵਿਸ਼ੇਸ਼ ਉਪਰਾਲੇ ਦੀ ਪ੍ਰਸੰਸਾ ਕੀਤੀ, ਸੁਖਦੇਵ ਸਾਹਿਲ , ਜਸ ਪੂਰਨ ਸਿੰਘ ਔਲਖ ਨੂੰ ਸਾਫ ਸੁਥਰੀ ਗਾਇਕੀ ਪੇਸ਼ ਕਰਨ ਤੇ ਵਧਾਈ ਦਿੱਤੀ। ਸ਼ਾਮ ਸੁਰੀਲੀ ਦਾ ਸੰਗੀਤ, ਜਵਾਲਾ ਸਿੰਘ, ਕਰਨ ਸਿੰਘ, ਕਮਲਜੀਤ ਸਿੰਘ ਅਤੇ ਉਸਤਾਦ ਰੌਬਿਨ ਜੌਨ ਨੇ ਦਿੱਤਾ। ਕੁਲਦੀਪ ਸਿੰਘ ਢਿਲੋਂ [ ਕੇ.ਐਂਡ. ਟੈਕਨੋਲੋਜੀ, ਸੈਮ ਗਿੱਲ [ ਸਨਰਾਇਜ਼ ਟਰੱਕਿੰਗ], ਹਰਸਿਮਰਨ ਸਿੰਗ [ ਟਾਈਗਰ ਟਰਾਂਸ] ਅਮਨ ਤਮਾਨਾਂ[ ਤਮਾਨਾ ਹਾਊਸ], ਰਾਜ ਭਨੋਟ ਸਾਹਿਬ, ਮਨਮੀਤ ਸਿੰਘ ਗਰੇਵਾਲ ਮੈਡੈਸਟੋ, ਲਖਬੀਰ ਸਿੰਘ “ਕਾਲਾ” ਟਰੇਸੀ ਵਲੋਂ ਸੁਖਦੇਵ ਸਾਹਿਲ ਤੇ ਜਸ ਪੂਰਨ ਸਿੰਘ ਨੂੰ ਗੀਤ ਸੰਗੀਤ ਐਨਟਰਟੇਨਮੈਂਟ ਵਲੋਂ ਸਨਮਾਨ ਚਿੰਨ ਭੇਂਟ ਕੀਤੇ ਗਏ। ਸੁਰੀਲੀ ਬੋਲਾਂ ਦੀ ਜਾਦੂਗਰ ਆਸ਼ਾ ਸ਼ਰਮਾ ਦੀ ਤੀਜੀ “ਸੁਰੀਲੀ ਸ਼ਾਮ” ਦੀ ਪੇਸ਼ਕਾਰੀ, ਸੰਗੀਤ ਦੀ ਦੁਨੀਆਂ’ਚ ਮੀਲ ਪੱਥਰ ਹੋ ਨਿੱਬੜੀ । ਫੋਟੋਗ੍ਰਾਫੀ ਰਿੱਕੀ ਡਿਜਟਿਲ ਸੈਂਟਰ ਦੀ ਸੀ। -ਸੁਕਰਿਤੀ ਸਿੰਘ