June 22, 2026 3:27 pm

ਸ਼ਨਾਈਡਰ ਇਲੈਕਟ੍ਰਿਕ ਵੱਲੋਂ ਜਲੰਧਰ ਮਾਰਕੀਟ ‘ਚ ਆਪਣੀ ਹੋਂਦ ਮਜ਼ਬੂਤ

ਜਲੰਧਰ, 16 ਅਕਤੂਬਰ (ਪੀ.ਟੀ.ਬਿਊਰੋ)-ਊਰਜਾ ਪ੍ਰਬੰਧਨ ਵਿੱਚ ਵਿਸ਼ਵ ਦੀ ਮਾਹਿਰ ਕੰਪਨੀ ਸ਼ਨਾਈਡਰ ਇਲੈਕਟ੍ਰਿਕ ਇੰਡੀਆ ਨੇ ਅੱਜ ਸ਼ਹਿਰ ਵਿੱਕ ਰੋਡ ਸ਼ੋਅ ਵਿੱਚ ਵਪਾਰਕ ਇਕਾਈਆਂ ਵਿੱਚ ਇਸਦੇ ਹੱਲਾਂ ਅਤੇ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਹ ਪਹਿਲ-ਕਦਮੀ ਉਸ ਰੋਡਸ਼ੋਅ ਦਾ ਹਿੱਸਾ ਹੈ ਜਿਸਨੂੰ ਸ਼ਨਾਈਡਰ ਇਲੈਕਟ੍ਰਿਕ ਦੁਆਰਾ ਭਾਰਤ ਦੇ 50 ਸ਼ਹਿਰਾਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਜਿਸਦਾ ਉਦੇਸ਼ ਊਰਜਾ ਅਤੇ ਸਥਿਰਤਾ ਸਬੰਧੀ ਚੁਨੌਤੀਆਂ ‘ਤੇ ਜਾਣਕਾਰੀ ਇਕੱਠੀ ਕਰਨਾ ਅਤੇ ਇਸਨੂੰ ਵੰਡਣਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੌਰਵ ਬਰਮਨ, ਡਾਇਰੈਕਟਰ-ਮਾਰਕੇਟਿੰਗ ਕਮਿਊਨੀਕੇਸ਼ਨਸ, ਸ਼ਨਾਈਡਰ ਇਲੈਕਟ੍ਰਿਕ ਇੰਡੀਆ ਨੇ ਕਿਹਾ ਕਿ ਜਲੰਧਰ ਸ਼ਨਾਈਡਰ ਇਲੈਕਟ੍ਰਿਕ ਦੇ ਲਈ ਇੱਕ ਮਹੱਤਵਪੂਰਨ ਮਾਰਕਿਟ ਹੈ ਅਤੇ ਇਸ ਖੇਤਰ ਵਿੱਚ ਕੰਪਨੀ ਦੀ ਸਥਿਤੀ ਬਹੁਤ ਮਜਬੂਤ ਹੈ। ਇਹ ਖੇਤਰ ਵਿੱਚ ਸਿੱਧੇ ਤੌਰ ‘ਤੇ ਮੌਜੂਦ ਹੈ ਅਤੇ ਗਰਾਹਕਾਂ ਨੂੰ ਅਸਾਨੀ ਨਾਲ ਆਪਣੇ ਉਤਪਾਦ ਮੁਹੱਈਆ ਕਰਵਾਉਂਦੀ ਹੈ ਅਤੇ ਉਹਨਾਂ ਨਾਲ ਜ਼ਮੀਨੀ ਪੱਧਰ ‘ਤੇ ਜੁੜਦੀ ਹੈ ਅਤੇ ਚੈਨਲਜ਼ ਤੇ ਪ੍ਰਭਾਵੀਆਂ ਦੇ ਨਾਲ ਤਾਲਮੇਲ ਬਣਾ ਕੇ ਉਹਨਾਂ ਨੂੰ ਗਰਾਹਕਾਂ ਨੂੰ ਬਿਹਤਰੀਨ, ਪ੍ਰਤਿਯੋਗੀ ਉਤਪਾਦ ਅਤੇ ਹੱਲ ਪ੍ਰਦਾਨ ਕਰਨ ਲਈ ਪ੍ਰੇਰਿਤ ਕਰਦੀ ਹੈ। ਇਹਨਾਂ ਉਤਪਾਦਾਂ ਦੀ ਰੇਂਜ ਵਿੱਚ ਸ਼ਨਾਈਡਰ ਇਲੈਕਟ੍ਰਿਕ ਦੇ ਸਾਰੇ ਉਤਪਾਦ ਸ਼ਾਮਿਲ ਹਨ। “ਜਲੰਧਰ ਹਮੇਸ਼ਾ ਤੋਂ ਹੀ ਸ਼ਨਾਈਡਰ ਇਲੈਕਟ੍ਰਿਕ ਲਈ ਇੱਕ ਮੁੱਖ ਬਜ਼ਾਰ ਰਿਹਾ ਹੈ ਅਤੇ ਅਸੀਂ ਇਸ ਖੇਤਰ ਵਿੱਚ ਆਪਣੀ ਸਥਿਤੀ ਨੂੰ ਹੋਰ ਮਜਬੂਤ ਕਰਨਾ ਚਾਹੁੰਦੇ ਹਾਂ।
ਇਥੇ ਅਸੀਂ ਆਪਣੇ ਹੱਲਾਂ ਦੀ ਵੱਡੀ ਮੰਗ ਦਾ ਅਨੁਭਵ ਕੀਤਾ ਅਤੇ ਖੇਤਰ ਦੇ ਸਾਡੇ ਗਰਾਹਕ ਵੀ ਭਵਿੱਖ ਵਿੱਚ ਸ਼ਨਾਈਡਰ ਇਲੈਕਟ੍ਰਿਕ ਦੇ ਉਤਪਾਦਾਂ ਦੀ ਸਫਲਤਾ ਲਈ ਪੂਰੀ ਤਰਾਂ ਸਕਾਰਾਤਮਕ ਹਨ। ਸਾਨੂੰ ਇਹ ਵੀ ਪਤਾ ਹੈ ਕਿ ਜਲੰਧਰ ਜਿਹੇ ਸ਼ਹਿਰ ਭਾਰਤ ਦੇ ਵਿਕਾਸ ਵਿੱਚ ਮਹੱਤਵਪੂਰਨ ਹਿੱਸਾ ਪਾਉਂਣਗੇ ਅਤੇ ਅਸੀਂ ਇਸਦਾ ਵੀ ਇੱਕ ਹਿੱਸਾ ਬਣਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ 50 ਸ਼ਹਿਰਾਂ ਤੱਕ ਪਹੁੰਚਣ ਵਾਲੀ ਇਹ ਐਕਸਪੀਰੀਐਂਸ ਐਫੀਸ਼ੀਐਂਸੀ ਯਾਤਰਾ ਸ਼ਨਾਈਡਰ ਇਲੈਕਟ੍ਰਿਕ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਸਮਾਰੋਹਾਂ ਦਾ ਇੱਕ ਸਮੂਹ ਹੈ ਜੋ ਪਰਿਵਰਤਨ ਲਿਆਉਂਣ ਵਾਲੇ ਡਿਮਾਂਡ ਡ੍ਰਾਈਵਰਜ਼ ਨੁੰ ਸਵੀਕਾਰ ਕਰਦਾ ਹੈ: ਆਰਥਿਕ ਅਤੇ ਸਰਕਾਰੀ ਰੀਬੈਲੇਂਸਿੰਗ, ਸ਼ਹਿਰੀਕਰਣ, ਡਿਜੀਟਾਈਜ਼ੇਸ਼ਨ ਅਤੇ ਸਥਿਰ ਸ੍ਰੋਤ। ਅਜਿਹੇ ਨਵੇਂ ਇੰਟੀਗ੍ਰੇਟਡ ਐਨਰਜੀ ਟ੍ਰੈਂਡਜ਼ ਅਤੇ ਸਸਟੇਨੇਬਿਲੀਟੀ ਸੋਲਯੂਸ਼ਨਜ਼ ਵੱਲ ਦੇਖਦੇ ਹੋਏ, ਜੋ ਸਾਡੇ ਕੰਮ, ਸਿੱਖਿਆ ਅਤੇ ਖੇਡ ਦੇ ਢੰਗਾਂ ਵਿੱਚ ਪਰਿਵਰਤਨ ਲਿਆਉਂਦੇ ਹਨ, ਐਕਸਪੀਰੀਐਂਸ ਐਫੀਸ਼ੀਐਂਸੀ ਯਾਤਰਾ ਕਾਰਜਕੁਸ਼ਲਤਾ ਦੇ ਭਵਿੱਖ ਨੂੰ ਦਰਸਾਉਂਦੀ ਹੈ।

Send this to a friend