June 21, 2026 3:03 am

ਬਿਜਲੀ ਦੇ ਗਲਤ ਬਿੱਲ 24 ਘੰਟਿਆਂ ‘ਚ ਠੀਕ ਕੀਤੇ ਜਾਣਗੇ

ਚੰਡੀਗੜ੍ਹ 16 ਅਕਤੂਬਰ (ਪੀ.ਟੀ.)–ਹਰਿਆਣਾ ਬਿਜਲੀ ਵੰਡ ਨਿਗਮਾਂ ਵੱਲੋਂ ਇਕਮੁਸ਼ਤ ਨਿਪਟਾਉਣ ਯੋਜਨਾ ਦੇ ਤਹਿਤ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਵਾਲੇ ਦੋਸ਼ੀ ਖਪਤਕਾਰਾਂ ਦੇ ਬਿਜਲੀ ਦੇ ਗਲਤ ਬਿੱਲਾਂ ਨੂੰ 24 ਘੰਟਿਆਂ ਦੇ ਵਿਚ ਠੀਕ ਕੀਤਾ ਜਾਵੇਗਾ। ਹਰਿਆਣਾ ਬਿਜਲੀ ਨਿਗਮਾਂ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਦੇਵੇਂਦਰ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਬਿਜਲੀ ਖਪਤਕਾਰਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਦੇ ਲਈ ਗਲਤ ਬਿੱਲਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਤਾਂ ਕਿ ਦੋਸ਼ੀ ਖਪਤਕਾਰ ਆਪਣੇ ਬਕਾਏ ਬਿਲਾਂ ਦਾ ਭੁਗਤਾਨ ਕਰ ਸਕਣ। ਅੰਬਾਲਾ, ਕੁਰੂਕੇਸ਼ਤਰ ਅਤੇ ਕਰਨਾਲ ਜ਼ਿਲ੍ਹਿਆਂ ਵਿਚ ਦੋਸ਼ੀ ਖਪਤਕਾਰਾਂ ਤੋਂ ਵਸੂਲੀ ਦੀ ਪ੍ਰਕਿਰਿਆ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਾਜ ਵਿਚ ਖਪਤਕਾਰਾਂ ਦਾ ਵਰਗੀਕਰਨ ਦਾ ਕੰਮ ਪੂਰਾ ਕਰ ਲਿਆ ਹੈ ਅਤੇ ਤੁਰੰਤ ਪ੍ਰਭਾਵ ਤੇ ਖਪਤਕਾਰਾਂ ਦੀ ਮੀਟਰ ਰੀਡਿੰਗ ਫੀਡਰ ਦੇ ਅਨੁਸਾਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਅਕਤੂਬਰ ਮਹੀਨੇ ਦੇ ਦੌਰਾਨ 100 ਪ੍ਰਤੀਸ਼ਤ ਸੰਗ੍ਰਹਿਣ ਕੁਸ਼ਲਤਾ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਪਣੇ ਖੇਤਰ ਦੇ ਅੰਤਰਗਤ ਬੈਂਕ ਵਿਚ ਜ਼ਿਆਦਾ ਤੋਂ ਜ਼ਿਆਦਾ ਰਾਸ਼ੀ ਜਮ੍ਹਾ ਕਰਵਾਉਣ ਵਾਲੇ ਦਸ ਸਬਡਿਵੀਜ਼ਨਾਂ ਨੂੰ ਉਚਿਤ ਪੁਰਸਕਾਰ ਵੀ ਦਿੱਤੇ ਜਾਣਗੇ। ਦੂਜੇ ਪਾਸੇ, ਖਰਾਬ ਪ੍ਰਦਰਸ਼ਨ ਕਰਨ ਵਾਲੇ ਸਬ ਡਵੀਜ਼ਨਾਂ ਦੇ ਵਿਰੁਧ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਸੂਲੀ ਦੀ ਪ੍ਰਕਿਰਿਆ ਰੋਜ਼ਾਨਾ ਨਿਗਰਾਨੀ ਕੀਤੀ ਜਾਵੇਗੀ ਅਤੇ ਸਬੰਧਤ ਨਿਰੀਖਕ ਅਧਿਕਾਰੀ ਅਤੇ ਨੋਡਲ ਅਧਿਕਾਰੀ ਵੱਲੋਂ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਵਸੂਲੀ ਦੇ ਲਈ ਮੁਹਿੰਮ ਚਲਾਉਣ ਦੇ ਲਈ ਸਾਰੇ ਆਪਰੇਸ਼ਨਾਂ ਸਰਕਲਾਂ ਵਿਚ ਨਿਰਦੇਸ਼ਕਾਂ ਨੂੰ ਮੁੱਖ ਇੰਜਨੀਅਰਾਂ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੀਟਰਾਂ ਦੇ ਸੜਨ ਦੇ ਵਾਧੇ ਦੇ ਮਾਮਲੇ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਯਕੀਨੀ ਕੀਤਾ ਜਾਵੇ ਕਿ ਮੀਟਰ ਤਕਨੀਕੀ ਕਾਰਨਾਂ ਨਾਲ ਹੀ ਸੜੇ ਹੈ।

Send this to a friend