June 14, 2026 8:37 pm

ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਪਹਿਲੇ ਸਿੱਖ ਹੁਕਮਰਾਨ ਤੇ ਨਿਰਭੈ ਜਰਨੈਲ ਸਨ : ਸੁਖਦੇਵ ਸਿੰਘ ਢੀਂਡਸਾ

ਬਰਨਾਲਾ, 16 ਅਕਤੂਬਰ (ਕੁਲਦੀਪ ਸੂਦ)-ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 343ਵਾ ਜਨਮ ਦਿਵਸ ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਬੈਰਾਗੀ ਮਹਾਂਮੰਡਲ ਪੰਜਾਬ ਜ਼ਿਲ੍ਹਾ ਬਰਨਾਲਾ ਵੱਲੋ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਮਨਾਇਆ ਗਿਆ। ਜਿਸ ਵਿੱਚ ਸ੍ਰ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਜਰਨਲ ਸਕੱਤਰ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਸਿਰਕਰ ਕੀਤੀ ਅਤੇ ਸੰਬੋਧਨ ਕਰਦਿਆ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਪਹਿਲੇ ਸਿੱਖ ਹੁਕਮਰਾਨ ਤੇ ਨਿਰਭੈ ਜਰਨੈਲ ਸਨ, ਜਿਨ੍ਹਾ ਨੇ ਮੁਗਲ ਜਾਬਰ ਜਾਲਮਾ ਦੇ ਜੁਲਮੀ ਪ੍ਰਬੰਧ ਵਿਰੁੱਧ ਸੰਘਰਸ਼ ਕਰਕੇ ਪੰਥਕ ਜਾਹੋ-ਜਹਾਲ ਬਰਕਰਾਰ ਰੱਖਣ ਲਈ ਇੱਕ ਨਿਮਾਨੇ ਗੁਰ-ਸਿੱਖ ਸੇਵਕ ਵੱਜੋ ਗੁਰੂ ਪੰਥ ਦੇ ਭੈ ਵਿੱਚ ਰਹਿੰਦੀਆਂ ਹਰ ਮੈਦਾਨ ਫਤਿਹ ਕੀਤਾ ਅਤੇ ਭਾਰਤ ਉੱਤੇ 700 ਸਾਲ ਤੋ ਰਾਜ ਕਰਦੀ ਆ ਰਹੀ ਮੁਗਲ ਰਾਜ ਦੀ ਸਕਤੀਸ਼ਾਲੀ ਸਲਤਨਤ ਦੇ ਸਿਰਫ 7 ਸਾਲਾ ਵਿੱਚ ਹੀ ਪੂਰੀ ਤਰ੍ਹਾਂ ਪੈਰ ਊਖਾੜ ਕੇ ਰੱਖ ਦਿੱਤੇ। ਉਹਨਾਂ ਗੁਰਮਤ ਦੇ ਸਾਂਝੀ ਵਾਲਤਾ ਦੇ ਸਿਧਾਂਤ ਤੇ ਪਹਿਰਾ ਦਿੰਦਿਆ ਜਾਤ, ਨਸ਼ਲ ਤੇ ਧਰਮ ਤੋ ਉੱਤੇ ਉੱਠ ਕੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਪੱਖੋ ਲਿਤਾੜੀਆ ਜਾ ਰਹੀਆ ਅਖੋਤੀ ਪਛੜੀਆਂ ਸ੍ਰੇਣੀਆ, ਦਲਿਤ ਵਰਗ ਅਤੇ ਗਰੀਬ ਹਿੰਦੂ, ਸਿੱਖ ਤੇ ਮੁਸਲਮਾਨ ਦੇ ਪੱਧਰ ਨੂੰ ਉੱਚਾ ਚੁੱਕਿਆ। ਉਹਨਾਂ ਮੁਗਲ ਹਕੁਮਤ ਦੇ ਹਰ ਜਬਰ ਜੁਲਮ, ਧੱਕੇਸਾਹੀ, ਸਾਮ, ਦਾਮ, ਦੰਡ, ਭੇਦ ਤੋ ਪੰਜਾਬ ਵਾਸੀਆ ਨੂੰ ਨਿਜਾਤ ਦਵਾਇਆ ਅਤੇ 7 ਸਾਲ ਦਾ ਲੰਮਾ ਪੈਂਡਾ ਵਿਖਰੇ ਰਾਹਾ ਤੇ ਤੁਰਦਿਆ ਆਪਣੀ ਸਹੀਦੀ ਦੇ ਕੇ ਮੁਕੰਮਲ ਕੀਤਾ। ਅੱਜ ਵੀ ਸਾਡੇ ਭਾਰਤ ਦੇਸ਼ ਨੂੰ ਅਜਿਹੇ ਸੁਰਮੀਆ ਦੀ ਜਰੂਰਤ ਹੈ ਜੋ ਕਿ ਆਪਣੇ, ਆਪਣੇ ਪਰਿਵਾਰ ਤੋ ਉੱਚਾ ਸੋਚਣ। ਇਸ ਮੌਕੇ ਉਹਨਾਂ ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਬੈਰਾਗੀ ਮਹਾਂਮੰਡਲ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਸਹਿਣਾ ਅਤੇ ਧਨੋਲਾ ਵਿਖੇ ਧਰਮਸਾਲਾ ਦੀ ਉਸਾਰੀ ਲਈ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਇਸ ਸਾਲ ਵਾਂਗ ਹਰ ਸਾਲ ਬਾਬਾ ਬੰਦਾ ਸਿੰਘ ਜੀ ਦੀ ਯਾਦਗਾਰੀ ਮਨਾਉਣ ਲਈ ਕਿਹਾ ਤਾਂ ਜੋ ਆਪਣੇ ਇਤੀਹਾਸ ਤੋ ਆਪਣੀ ਨੋਜਵਾਨ ਪੀੜੀ ਪ੍ਰੇਰਣਾ ਲੈਕੇ ਚੰਗੇ ਉਪਰਾਲੇ ਕਰੇ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਮਹਾਂਮੰਡਲ ਵੱਲੋ ਕਵਿਤਾਵਾਂ, ਨਿਬੰਦ, ਕਹਾਣੀ ਅਤੇ ਸਬਦ ਗਾਯਨ ਦੀ ਪ੍ਰਤੀਯੋਗਿਤਾ ਹੋਈ, ਜਿਸ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।