ਤਰਨ ਤਾਰਨ, 12 ਜੁਲਾਈ (ਆਹਲੂਵਾਲੀਆ, ਰਵਿੰਦਰ ਕੱਕੜ)- ਸ਼ਿਵ ਸੈਨਾ ਜ੍ਹਿਲਾ ਤਰਨ ਤਾਰਨ ਦੇ ਪ੍ਰਧਾਨ ਪਵਨ ਸ਼ਰਮਾ ਨੇ ਅਮਰਨਾਥ ਯਾਤਰਾ ਤੇ ਹੋਈ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਸਰਕਾਰ ਲਈ ਬਹੁੱਤ ਹੀ ਸ਼ਰਦਿੰਗੀ ਦੀ ਗੱਲ ਹੈ। ਪਵਨ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਅੱਤਵਾਦ ਨੂੰ ਸ਼ਹਿ ਦੇਣ ਵਾਲੇ ਗੁਆਢੀ ਮੁਲਖ ਨੂੰ ਇਸਦਾ ਮੂੰਹਤੋੜ ਜਵਾਬ ਦੇਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਪੰਜਾਬ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਜੀ ਦੇ ਨਿਸ਼ਾ ਨਿਰਦੇਸ਼ਾਂ ਅਨੁਸਾਰ ਜਲ੍ਹਦ ਹੀ ਸ਼ਿਵ ਸੈਨਿਕ ਕਸ਼ਮੀਰ ਵੱਲ ਕੂਚ ਕਰਨਗੇ ਅਤੇ ਅਮਰਨਾਥ ਯਾਤਰੀਆ ਦੀ ਦੇਖਰੇਖ ਕਰਨਗੇ ਅਤੇ ਅਤਵਾਦੀਆਂ ਨੂੰ ਮੂੰਹ ਤੋੜ ਜਵਾਬ ਦੇਣਗੇ। ਇਸ ਮੌਕੇ ’ਤੇ ਉਨ੍ਹਾਂ ਨਾਲ ਹੋ ਵੀ ਸ਼ਿਵ ਸੈਨਾ ਦੇ ਵਰਕਰ ਹਾਜ਼ਰ ਸਨ।