ਮੋਰਿੰਡਾ, 12 ਜੁਲਾਈ (ਹਰਜਿੰਦਰ ਸਿੰਘ ਛਿੱਬਰ)- ਜ਼ਿਲ੍ਹੇ ਅੰਦਰ ਟ੍ਰੈਫ਼ਿਕ ਵਿਵਸਥਾ ਨੂੰ ਸੂਚਾਰੂ ਢੰਗ ਨਾਲ ਚਲਾਉਣ ਅਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਰਾਜ ਬਚਨ ਸਿੰਘ ਸੰਧੂ ਜ਼ਿਲ੍ਹਾ ਪੁਲਿਸ ਮੁੱਖੀ ਰੂਪਨਗਰ ਦੇ ਹੁਕਮਾਂ ਅਤੇ ਸੁਰਿੰਦਰਜੀਤ ਕੌਰ ਐਸ.ਪੀ ਟ੍ਰੈਫਿਕ ਜ਼ਿਲ੍ਹਾ ਰੁਪਨਗਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਓਵਰਲੋਡ ਟਿੱਪਰਾਂ, ਟਰੈਕਟਰ ਟਰਾਲੀਆਂ ਦੀ ਵਪਾਰਕ ਵਰਤੋਂ ਅਤੇ ਟ੍ਰੈਫਿਕ ਨਿਯਮਾਂ ਦੀ ਉ¦ਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਐਸ.ਆਈ ਹਰਮਿੰਦਰ ਸਿੰਘ ਜ਼ਿਲ੍ਹਾ ਟ੍ਰੈਫਿਕ ਇੰਚਾਰਜ਼ ਰੂਪਨਗਰ ਵੱਲੋ ਪੁਲਿਸ ਪਾਰਟੀ ਸਮੇਤ ਸਥਾਨਕ ਸ਼੍ਰੀ ਵਿਸਵਕਰਮਾ ਚੌਕ ’ਚ ਵਿਸ਼ੇਸ ਨਾਕਾਬੰਦੀ ਕਰਕੇ ਕਰੀਬ 24 ਵਾਹਨ ਚਾਲਕਾਂ ਦੇ ਵੱਖ ਵੱਖ ਕੀਤੇ ਜਦਕਿ ਇੱਕ ਓਵਰਲੋਡ ਟਿੱਪਰ ਟਰੱਕ ਨੂੰ ਪੁਲਿਸ ਥਾਣਾ ਮੋਰਿੰਡਾ ਵਿੱਖੇ ਬੰਦ ਕੀਤਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਐਸ.ਆਈ.ਹਰਮਿੰਦਰ ਸਿੰਘ ਜ਼ਿਲ੍ਹਾ ਟ੍ਰੈਫ਼ਿਕ ਪੁਲਿਸ ਨੇ ਦੱਸਿਆ ਕਿ ਓਵਰਲੋਡ ਟਿੱਪਰਾਂ, ਟਰੈਕਟਰ-ਟਰਾਲੀਆਂ ਦੀ ਵਪਾਰਕ ਵਰਤੋਂ ਅਤੇ ਟ੍ਰੈਫਿਕ ਨਿਯਮਾਂ ਦੀ ਉ¦ਘਣਾ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਨਯੋਗ ਐਸ.ਐਸ.ਪੀ ਰੂਪਨਗਰ ਰਾਜ ਬਚਨ ਸਿੰਘ ਸੰਧੂ ਦੇ ਹੁਕਮਾਂ ਅਨੁਸਾਰ ਜਿਲ੍ਹੇ ਭਰ ਵਿੱਚ ਨਾਕੇਬੰਦੀ ਕਰਕੇ ਟ੍ਰੈਫਿਕ ਨਿਯਮਾਂ ਦੀ ਉ¦ਘਣਾ ਕਰਨ ਵਿੱਰੁਧ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ। ਅੱਜ ਦੀ ਕਾਰਵਾਈ ਸੰਬਧੀ ਉਨ੍ਹਾਂ ਦੱਸਿਆ ਕਿ ਓਵਰਲੋਡ ਟਿੱਪਰ, ਓਵਰਲੋਡ ਟਰੱਕ, ਟਰੈਕਟਰ-ਟਰਾਲੀਆਂ ਦੀ ਵਪਾਰਕ ਵਰਤੋਂ , ਮੋਟਰਸਾਇਕਲਾਂ , ਗੱਡੀਆਂ ਸਹਿਤ ਕਰੀਬ 24 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ ਓਵਰਲੋਡ ਟਿੱਪਰ ਨੂੰ ਬੰਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਹੋਲਦਾਰ ਹਰਜਾਪ ਸਿੰਘ , ਹੋਲਦਾਰ ਬਲਵਿੰਦਰ ਸਿੰਘ ਅਤੇ ਹੋਲਦਾਰ ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ।