ਫਗਵਾੜਾ, 12 ਜੁਲਾਈ (ਪਰਵਿੰਦਰ ਜੀਤ ਸਿੰਘ)- ਸ੍ਰੀ ਅਮਰਨਾਥ ਯਾਤਰੀਆਂ ਤੇ ਸੋਮਵਾਰ ਰਾਤ ਨੂੰ ਅਨੰਤਨਾਗ ਵਿਖੇ ਹੋਏ ਹਮਲੇ ਬਾਰੇ ਤਿਖੀ ਪ੍ਰਤਿਆ ਦਿੰਦਿਆਂ ਸ਼ਿਵ ਸੈਨਾ ਨੇ ਕਿਹਾ ਹੈ ਕਿ ਹੁਣ ਸਰਕਾਰ ਘਟਨਾ ਦੀ ਨਖੇਦੀ ਅਤੇ ਅਫਸੋਸ ਜਾਹਿਰ ਕਰਨ ਤੋਂ ਬਾਜ ਆਏ ਅਤੇ ਜਮੀਨੀ ਤੌਰ ਤੇ ਕਾਰਵਾਈ ਕਰਦੇ ਹੋਏ ਅਤਵਾਦੀਆਂ ਅਤੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਕਦਮ ਚੁਕੇ। ਅਜ ਸਵੇਰੇ ਸ਼ਿਵ ਸੈਨਾ ਨੇ ਸ੍ਰੀ ਹਨੁਮਾਨਗੜੀ ਤੋਂ ਹਰਗੋਬਿੰਦ ਨਗਰ ਚੌਕ ਤਕ ਰੋਸ ਮੁਜਾਹਰਾ ਕਰਦੇ ਹੋਏ ਪਾਕਿਸਤਾਨ ਅਤੇ ਅਤਵਾਦ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ।ਰੈਸਟ ਹਾਉਸ ਦੇ ਨਜਦੀਕ ਪਾਕਿਸਤਾਨ ਦਾ ਝੰਡਾ ਵੀ ਫੂਕਿਆ ਗਿਆ।ਇਸ ਮੌਕੇ ਸ਼ਿਵ ਸੈਨਾ ਦੇ ਸੂਬਾ ਮੀਤ ਪ੍ਰਧਾਨ ਇੰਦਰਜੀਤ ਕਰਵਲ, ਸੂਬਾ ਜਨਰਲ ਸਕਤਰ ਗੁਰਦੀਪ ਸੈਣੀ, ਸੰਗਠਨ ਮੰਤਰੀ ਪੰਜਾਬ ਕੁਲਦੀਪ ਦਾਣੀ, ਬਬੂ ਚੋਪੜਾ, ਨਰਿੰਦਰ ਨਿੰਦੀ, ਰੁਪੇਸ਼ ਧੀਰ, ਮਨੋਜ ਸ਼ਰਮਾ, ਦਿਨੇਸ਼ ਬਾਂਸਲ ਅਤੇ ਡੈਨੀ ਧੀਰ ਨੇ ਕਿਹਾ ਕਿ ਇਹ ਹਿੰਦੂਆਂ ਦੀ ਧਾਰਮਿਕ ਆਸਥਾ ਤੇ ਹਮਲਾ ਹੈ ਜਿਸਨੂੰ ਮਾਫ ਨਹੀਂ ਕੀਤਾ ਜਾ ਸਕਦਾ।ਮੋਦੀ ਸਰਕਾਰ ਸਿਧਾ ਐਕਸ਼ਨ ਲੈਂਦੇ ਹੋਏ ਮਹਿਬੂਬਾ ਸਰਕਾਰ ਨੂੰ ਬਰਖਾਸਤ ਕਰਕੇ ਫੌਜ ਨੂੰ ਖੁਲਾ ਹਥ ਦਵੇ ਤਾਂ ਜੋ ਅਤਵਾਦ ਦਾ ਜੜ ਤੋਂ ਸਫਾਇਆ ਕੀਤਾ ਜਾ ਸਕੇ ਨਾਲ ਹੀ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚ ਚਲ ਰਹੇ ਟ੍ਰੇਨਿੰਗ ਕੈਂਪਾਂ ਨੂੰ ਵੀ ਖਤਮ ਕੀਤਾ ਜਾਵੇ।ਇਸ ਮੌਕੇ ਅਵਤਾਰ ਪੰਮਾ, ਰਮੇਸ਼ ਗੁਪਤਾ, ਸੁਨੀਲ ਜਲੋਟਾ, ਵਿਲਾਇਤੀ ਰਾਮ, ਬਲਜੀਤ ਭੁਲਾਰਾਈ, ਸੁਰਿੰਦਰ ਪਾਲ ਬਾਬਾ, ਸ਼ਮਸ਼ੇਰ ਭਾਰਤੀ, ਦੀਨਬੰਧੂ ਪਾਂਡੇ, ਗੋਵਿੰਦਾ ਪਾਂਡੇ, ਅਮਿਤ ਬਬੀ, ਪਾਲੀ, ਇੰਦਰਜੀਤ ਸਿੰਘ, ਮਾਨਿਕ ਚੰਦ, ਚੰਦਨ, ਬਲੂ, ਗੌਰਵ, ਜਿਮੀ ਕਰਵਲ, ਰਾਜਕੁਮਾਰ, ਸ਼ਾਲੂ ਹਦੀਆਬਾਦ, ਰਿੰਕੂ, ਚੈਰੀ ਆਦਿ ਵੀ ਹਾਜ਼ਰ ਸਨ।