ਧਨੌਲਾ ਮੰਡੀ 11 ਜੁਲਾਈ (ਸਰਾਜ ਘਨੌਰ, ਇਕਬਾਲ ਨਹਿਲ)- ਮੰਡੀ ਧਨੌਲਾ ਵਿਖੇ ਲੱਗੀ ਪਸ਼ੂਆਂ ਦੀ ਮੰਡੀ ਤੋ ਟਰੱਕ ’ਚ ਮੱਝਾਂ ਲੈ ਜਾ ਰਹੇ ਵਿਪਾਰੀ ’ਚੋ ਇੱਕ ਵਿਪਾਰੀ ਦੀ ਕਰੰਟ ਲੱਗ ਕੇ ਮੌਤ ਹੋ ਗਈ ਅਤੇ ਤਿੰਨ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਮਹੁੰਮਦ ਜਾਇਦ ਪੁੱਤਰ ਮਹੁੰਮਦ ਇਆਸ਼, ਮਹੁੰਮਦ ਸੲੋਬ ਪੁੱਤਰ ਮਹੁੰਮਦ ਅਕਬਰ, ਮਹੁੰਮਦ ਇਹਮਾਨ ਪੁੱਤਰ ਮਹੁੰਮਦ ਅਬਰਾਮ, ਮਹੁੰਮਦ ਇਮਰਾਨ ਪੁੱਤਰ ਮਹੁੰਮਦ ਰਫੀਕ ਆਦਿ ਮੰਡੀ ਧਨੌਲਾ ਤੋ ਟਰੱਕ ਨੰ: ਪੀਬੀ 13 ਕਿਊ 6931 ਦੇ ਉਪਰ ਟੂਲ ’ਚ ਬੈਠੇ ਕੇ ਆਪਣੀ ਖ੍ਰਿਦੀਆ ਹੋਈਆਂ ਮੱਝਾ ਲੈ ਕੇ ਆਪਣੇ ਪਿੰਡ ਸਿਕੰਦਰਾਬਾਦ (ਯੂਪੀ) ਲੈ ਕੇ ਜਾ ਰਹੇ ਸਨ। ਜਦੋ ਹੀ ਉਹ ਪਸ਼ੂ ਮੰਡੀ ’ਚੋ ਬਾਹਰ ਨਿੱਕਲਣ ਲੱਗੇ ਤਾ ਕੁੱਝ ਕਾਰਨ ਕਰਕੇ ਮਹੁੰਮਦ ਜਾਇਦ ਅਚਾਨਕ ਖੜ੍ਰਾ ਹੋ ਗਿਆ ਅਤੇ ਉਪਰ ਬਿਜਲੀ ਦੀਆਂ ਤਾਰਾ ਨਾਲ ਲੱਗ ਗਿਆ ਅਤੇ ਕਰੰਟ ਲੱਗਣ ਕਾਰਨ ਹੇਠਾ ਡਿੱਗ ਗਿਆ ਅਤੇ ਉਸ ਦੇ ਬੈਠੇ ਉਕਤ ਸਾਥੀ ਵੀ ਹੇਠਾ ਡਿੱਗ ਗਏ ਜਿਸ ਨਾਲ ਮਹੁੰਮਦ ਜਾਇਜ (45)ਪੁੱਤਰ ਮਹੁੰਮਦ ਇਆਸ਼ ਦੀ ਮੌਤ ਹੋ ਗਈ ਅਤੇ ਬਾਕੀ ਸਾਥੀ ਗੰਭੀਰ ਰੂਪ ’ਚ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਤਰੁੰਤ ਸਰਕਾਰੀ ਹਸਪਤਾਲ ਧਨੌਲਾ ਵਿਖੇ ਐਬੂਲੈਸ 108 ਅਤੇ ਭਾਈ ਘਨ੍ਹਈਆ ਦੀ ਰਾਹੀ ਭਰਤੀ ਕਰਵਾਇਆ ਗਿਆ, ਹਾਜਰ ਡਾਕਟਰ ਅਮਰਿੰਦਰ ਗਿੱਲ ਅਤੇ ਸਹਾਇਕ ਮਿੱਠਨ ਲਾਲ ਦੱਸਿਆ ਕਿ ਬਾਕੀ ਖਤਰੇ ਤੋ ਬਾਹਰ ਹਨ ਜਿਨ੍ਹਾਂ ਨੂੰ ਮੁੱਢੀ ਸਹਾਇਤਾ ਦੇ ਬਰਨਾਲਾ ਵਿਖੇ ਰੈਫਰ ਕਰ ਦਿੱਤਾ।
ਧਨੌਲਾ ’ਚ ਕਰੰਟ ਲੱਗਣ ਨਾਲ ਮੱਝਾਂ ਦੇ ਵਿਪਾਰੀ ਦੀ ਮੌਤ-3 ਜ਼ਖ਼ਮੀ



