Skip to content
Independent perspectives. Global stories.
BREAKING

ਬਟਾਲਾ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ : ਐਸ.ਐਸ.ਪੀ ਬਟਾਲਾ ਸ. ਘੁੰਮਣ

Share this story

ਨਸ਼ੇ ਦੇ ਕਾਰੋਬਾਰ ਚ ਲਿਪਤ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆਂ ਨਹੀਂ ਜਾਵੇਗਾ

image ਬਟਾਲਾ, 11 ਜੁਲਾਈ (ਅਰਵਿੰਦਰ ਸਿੰਘ ਮਠਾਰੂ, ਰਾਜੂ ਖੈਹਿਰਾ)- ਐਸ.ਐਸ.ਪੀ ਬਟਾਲਾ ਸ: ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਬਟਾਲਾ ਪੁਲਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪੂਰੀ ਤਰ੍ਹ੍ਰਾਂ ਵਚਨਬੱਧ ਹੇੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲੇ ਚੋਂ ਨਸੇ ਨੂੰ ਖਤਮ ਕਰਨ ਲਈ ਬਟਾਲਾ ਪੁਲਸ ਵੱਲੋਂ ਵਿਸੇਸ਼ ਮੁਹਿੰਮ ਚਲਾਈ ਜਾਵੇਗੀ। ਜਿਸ ਵਿਚੋਂ ਲੋਕਾਂ ਦਾ ਸਾਥ ਵੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਨਸ਼ੇ ਦੇ ਕਾਰੋਬਾਰ ਚ ਲਿਪਤ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆਂ ਨਹੀਂ ਜਾਵੇਗਾ। ਸ: ਘੁੰਮਣ ਨੇ ਕਿਹਾ ਕਿ ਪੁਲਸ ਅਫਸਰਾਂ ਨੂੰ ਖਾਸ ਹਦਾਇਤਾਂ ਦਿੱਤੀਆ ਗਈਆਂ ਹਨ ਕਿ ਨਸ਼ੇ ਦੇ ਕਾਰੋਬਾਰੀਆਂ ਨੂੰ ਸਲਾਖਾਂ ਪਿੱਛੇ ਕੀਤਾ ਜਾਵੇ ਤਾਂ ਜੋ ਨਸ਼ੇ ਦੇ ਆਦੀ ਨੌਜਵਾਨ ਹਨ ਨੂੰ ਪ੍ਰੇਰਿਤ ਕਰਕੇ ਸਰਕਾਰ ਵੱਲੋਂ ਉਨ੍ਹਾਂ ਦਾ ਇਲਾਜ ਕਰਕੇ ਮੁੜ ਪੈਰਾਂ ਤੇ ਖੜਾ ਕੀਤਾ ਜਾਵੇ। ਆਪਣੇ ਦਫਤਰ ਚ ਗੱਲ ਕਰਦੇ ਹੋਏ ਜਿਲਾਂ ਪੁਲਸ ਮੁੱਖੀ ਸ: ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਪੁਲਸ ਜਿਲਾ ਬਟਾਲਾ ਚ ਅਮਨ ਕਾਨੂੰਨ ਦਾ ਰਾਜ ਕਾਇਮ ਰੱਖਣਾ ਅਤੇ ਹਰ ਕਿਸੇ ਨੂੰ ਪੂਰਾ ਇਨਸਾਫ ਮਿਲੇ ਇਹ ਉਨਾਂ ਦੀ ਤਰਜੀਹ ਰਹੇਗੀ। ਉਨਾਂ ਕਿਹਾ ਕਿ ਕਰਾਈਮ ਨੂੰ ਰੋਕਣ ਲਈ ਵੀ ਸਾਰੇ ਹੀ ਥਾਣਿਆਂ ਚ ਵਿਸ਼ੇਸ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਬਟਾਲਾ ਪੁਲਸ 24 ਘੰਟੇ ਲੋਕਾਂ ਦੀ ਸੇਵਾ ਚ ਹਾਜਰ ਹੈ। ਉਨਾਂ ਕਿਹਾ ਕਿ ਇਨਸਾਫ ਲੈਣ ਆਏ ਹਰ ਵਿਅਕਤੀ ਨੂੰ ਥਾਣੇ ਚ ਪੂਰਾ ਸਤਿਕਾਰ ਤੇ ਇਨਸਾਫ ਦਿੱਤਾ ਜਾਵੇਗਾ। ਬਟਾਲਾ ਸ਼ਹਿਰ ਅਤੇ ਪੁਲਸ ਜਿਲੇ ਦੇ ਹੋਰ ਕਸਬਿਆਂ ’ਚ ਟ੍ਰੈਫਿਕ ਸਮੱਸਿਆਂ ਸਬੰਧੀ ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਸ ਵੱਲੋਂ ਸ਼ਹਿਰ ਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਚ ਸੜਕਾਂ ਬਜਾਰਾਂ ਕਿਨਾਰੇ ਨਜਾਇਜ਼ ਕਬਜੇ ਹਟਾਏ ਜਾਣਗੇ ਤਾਂ ਜੋ ਰਾਹਗੀਰਾਂ ਨੂੰ ਕੋਈ ਸਮੱਸਿਆਂ ਨਾ ਆਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਸੜਕੀ ਦੁਰਘਟਨਾਵਾਂ ਨੂੰ ਰੋਕਿਆਂ ਜਾ ਸਕੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਸਾਰੇ ਵਾਹਨ ਚਾਲਕ ਆਪਣੇ ਵਾਹਨਾਂ ਦੇ ਕਾਗਜਾਤ ਪੂਰੇ ਰੱਖਣ, ਸ: ਘੁੰਮਣ ਨੇ ਕਿਹਾ ਕਿ ਅਮਨ ਕਾਨੂੂੰਨ ਨੂੰ ਕਾਇਮ ਰੱਖਣ ਲਈ ਜਿਥੇ ਪੁਲਸ ਵੱਲੋਂ ਆਪਣੀ ਪੂਰੀ ਵਾਹ ਲਗਾਈ ਜਾਵੇਗੀ ਉਥੇ ਉਹ ਲੋਕਾਂ ਤੋਂ ਵੀ ਸਹਿਯੋਗ ਦੀ ਮੰਗ ਕਰਦੇ ਹਨ। ਉਨ੍ਰਾਂ ਕਿਹਾ ਕਿ ਲੋਕ ਹਿੱਤ ਸਬੰਧੀ ਕੋਈ ਸਲਾਹ ਜਾਂ ਕਿਸੇ ਸਮਾਜ ਵਿਰੋਧੀ ਤੱਤ ਸਬੰਧੀ ਕੋਈ ਜਾਣਕਾਰੀ ਦੇਣੀ ਚਾਹੇ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ

WRITTEN BY