Skip to content
Independent perspectives. Global stories.
BREAKING

ਕੈਪਟਨ ਦੇ ਰਾਜ ’ਚ 102 ਤੋਂ ਵੱਧ ਕਿਸਾਨ ਮਜ਼ਦੂਰਾਂ ਨੇ ਕੀਤੀਆਂ ਖੁਦਕੁਸ਼ੀਆਂ

Share this story

ਚੀਮਾ ਮੰਡੀ, 11ਜੁਲਾਈ (ਜਰਨੈਲ ਸਿੰਘ ਚੌਹਾਨ)- ਭਾਰਤੀ ਕਿਸਾਨ ਯੂਨੀਅਨ  ਦੇ ਜਿਲਾ ਨੇਤਾ ਸੁਖਪਾਲ ਸਿੰਘ ਵਲੋਂ ਜਿਲਾ  ਪਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਵਿਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾ ਅਤੇ ਮਜ਼ਦੂਰਾਂ ਦੀ ਰਿਪੋਰਟ ਸੁਨਾਮ ਵਿਖੇ ਜਾਰੀ ਕੀਤੀ ਗਈ।ਇਹ ਰਿਪੋਰਟ 1-4-2017ਤੋਂ 10-7-2017 ਤਕ ਦੀ ਹੈ।ਤਕਰੀਬਨ ਇਹ 100 ਦਿਨ ਦੀ ਰਿਪੋਰਟ ਹੈ।ਇਹਨਾਂ 100 ਦਿਨਾਂ ਚ 102 ਕਿਸਾਨ ਅਤੇ ਮਜ਼ਦੂਰ ਖੂਦਕੁਸ਼ੀਆਂ ਕਰ ਚੁਕੇ ਹਨ। ਉਹਨਾ ਨੇ ਕਿਹਾ ਕਿ ਇਹ ਰਿਪੋਰਟ ਅਜੇ ਅਧੂਰੀ ਹੈ। ਜੇਕਰ ਪੰਜਾਬ ਚ ਖੁਦਕੁਸ਼ੀਆਂ ਦਾ ਸਹੀ ਸਰਵੇਖਣ ਕੀਤਾ ਜਾਵੇ ਤਾਂ ਇਹ ਉਪਰੋਕਤ ਰਿਪੋਰਟ ਤੋਂ ਦੁਗਣੀ ਹੋਵੇਗੀ ਕਿਉ ਕਿ ਜਿਆਦਾਤਰ ਆਤਮ ਹਤਿਆ ਕਰਨ ਵਾਲੇ ਪੀੜਤ  ਪਰਿਵਾਰ ਡਰ ਕਾਰਨ ਅਖਬਾਰਾਂ ਜਾ ਟੀ.ਵੀ. ਨੂੰ ਜਾਣਕਾਰੀ ਨਹੀਂ ਦਿੰਦੇ ਅਤੇ ਨਾ ਹੀ ਮਿਰਤਕ ਸਰੀਰ ਦਾ ਪੋਸਟਮਾਟਰਮ ਕਰਵਾਉਦੇ ਹਨ। ਜਦੋ ਦੀ ਨਵੀ ਸਰਕਾਰ ਬਣੀ ਹੈ, ਖੁਦਕੁਸ਼ੀਆਂ ਲਗਾਤਾਰ ਵਧਦੀਆਂ ਜਾਦੀਆ ਹਨ ਕਿਉ ਕਿ ਸਰਕਾਰ ਨੇ ਚੋਣਾਂ ਸਮੇ ਵਾਅਦਾ ਕੀਤਾ ਸੀ ਕਿ ਕਾਗਰਸ ਸਰਕਾਰ ਬਣਨ ਤੇ ਕਿਸਾਨ ਅਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰੇਗੀ ।ਪਰ ਹੁਣ ਜਦੋ ਸਰਕਾਰ ਸਤਾ ਚ ਹੈ ਤਾਂ ਟਾਲਮਟੋਲ ਤੇ ਉਤਰ ਆਈ ਹੈ।ਜਿਸ ਕਾਰਣ ਲਗਾਤਾਰ ਆਤਮ ਹਤਿਆਵਾਂ ਹੋ ਰਹੀਆ ਹਨ।ਕਿਸਾਨਾਂ ਅਤੇ ਮਜ਼ਦੂਰਾਂ ਦੀ ਉਮੀਦ ਸਰਕਾਰ ਤੋਂ ਟੁਟ ਚੁਕੀ ਹੈ ਅਤੇ ਹੁਣ ਉਹਨਾਂ ਨੂੰ ਸਘੰਰਸ਼ ਤੋ ਇਲਾਵਾ ਕੋਈ ਵੀ ਰਸਤਾ ਨਜ਼ਰ ਨਹੀ ਆਉਂਦਾ। ਨੇਤਾਵਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਚ ਭਾਈਚਾਰਕ ਜ਼ਥੇਬੰਦੀਆਂ ਨਾਲ ਮੀਟਿੰਗ ਕਰਕੇ ਵਡੇ ਸ਼ਘੰਰਸ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ਘੰਰਸਾ ਦੀਆਂ ਮੁਖ ਮੰਗਾਂ ਕਰਜ਼ਾ, ਖੁਦਕੁਸ਼ੀਆਂ ਬੇਰੋਜ਼ਗਾਰੀ, ਸਵਾਮੀ ਨਾਥਨ ਕਮਿਸਨ ਦੀ ਰਿਪੋਰਟ ਲਾਗੂ ਕਰਵਾਉਣਾ ਆਦਿ ਹਨ।ਸਰਕਾਰ ਨੇ ਚੋਣਾ ਸਮੇ ਜੋ ਵਾਅਦੇ ਕੀਤੇ ਸਨ। ਉਹਨਾ ਨੂੰ ਲਾਗੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਸਘੰਰਸ ਲਈ ਤਿਆਰ ਹੈ। ਪਤਰਕਾਰਾਂ ਨਾਲ ਗਲਬਾਤ ਦੋਰਾਨ ਆਤਮ ਹਤਿਆ ਕਰਨ ਵਾਲਿਆ ਦੀ ਲਿਸਟ ਪਰੈਸ ਨੂੰ ਦਿਤੀ ਗਈ।

WRITTEN BY