ਚੰਡੀਗੜ੍ਹ- ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁਦੇ ਨੂੰ ਸੁਲਝਾਉਣ ਲਈ ਸੁਪਰੀਮ ਕੋਰਟ ਵਲੋਂ ਦੋ ਮਹੀਨਿਆਂ ਦਾ ਸਮਾਂ ਦੇਣ ਦਾ ਸੁਆਗਤ ਕਰਦਿਆਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜ ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਇਸ ਮਸਲੇ ਦਾ ਹਲ ਛੇਤੀ ਕਢਣ ਲਈ ਹਰਿਆਣਾ ਨਾਲ ਗਲਬਾਤ ਤੋਰਨ ਵਾਸਤੇ ਅਗੇ ਆਉਣ ਦੀ ਅਪੀਲ ਕੀਤੀ।ਕੈਪਟਨ ਅਮਰਿੰਦਰ ਸਿੰਘ ਨੇ ਦੁਹਰਾਇਆ ਕਿ ਸਮਸਿਆ ਦਾ ਹਲ ਆਪਸੀ ਗਲਬਾਤ ਰਾਹੀਂ ਹੀ ਕਢਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਇਸ ਜ਼ਰੂਰੀ ਵਸੀਲੇ ਤੋਂ ਕਿਸੇ ਨੂੰ ਵੀ ਵਾਂਝਾ ਨਹੀਂ ਰਖਣਾ ਚਾਹੁੰਦਾ ਪਰ ਸੂਬੇ ਵਿਚ ਪਾਣੀ ਦੀ ਗੰਭੀਰ ਥੁੜ੍ਹ ਇਸ ਅਹਿਮ ਸਰੋਤ ਨੂੰ ਕਿਸੇ ਨਾਲ ਸਾਂਝਾ ਕਰਨ ਤੋਂ ਰੋਕਦੀ ਹੈ।ਕੈਪਟਨ ਮਸਲੇ ਦਾ ਸੁਖਾਵਾਂ ਹਲ ਲਭਣ ਲਈ ਛੇਤੀ ਤੋਂ ਛੇਤੀ ਗਲਬਾਤ ਦਾ ਦੌਰ ਚਲਾਉਣ ਦੀ ਅਪੀਲ ਕੀਤੀ।
ਮੁਖ ਮੰਤਰੀ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਆਗਤ



