Skip to content
Independent perspectives. Global stories.
BREAKING

ਇਨੈਲੋ ਵਰਕਰਾਂ ਨੇ ਬਾਹਮਣਵਾਲਾ ਬੈਰੀਅਰ ’ਤੇ ਸੜਕ ਉਪਰ ਧਰਨਾ ਮਾਰਕੇ ਕੀਤਾ ਚੱਕਾ ਜਾਮ

Share this story

image ਬੋਹਾ, 10 ਜੁਲਾਈ (ਸੰਤੋਖ ਸਾਗਰ)- ਸਤਲੁਜ-ਜਮਨਾਂ ਲਿੰਕ ਨਹਿਰ ਦੇ ਮੁੱਦੇ ’ਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵੱਲੋ ਦਿੱਤੇ ਪੰਜਾਬ ਜਾਂਦੇ ਰਾਸਤੇ ਠੱਪ ਕਰਨ ਦੇ ਸੱਦੇ ਤੇ ਅੱਜ ਪਾਰਟੀ ਦੇ ਸੈਕੜੇ ਵਰਕਰਾਂ ਨੇ ਮਾਨਸਾ ਜਿਲ੍ਹੇ ਦੇ ਕਸਬਾ ਬੋਹਾ ਨਾਲ ਲੱਗਦੇ ਬਾਹਮਣਵਾਲਾ ਬੈਰੀਅਰ ਨੇੜੇ ਧਰਨਾ ਮਾਰਕੇ ਜਿੱਥੇ ਸੜਕੀ ਆਵਾਜਾਈ ਪੂਰੀ ਤਰਾਂ ਠੱਪ ਕੀਤੀ ਉਥੇ ਬਲਾਰਿਆਂ ਨੇ ਹਰਿਆਣਾ ਸਰਕਾਰ ਵਿਰੁੱਧ ਵੀ ਰੱਜਕੇ ਭੜਾਸ ਕੱਢੀ।ਧਰਨਾਂਕਾਰੀਆਂ ਜਿੰਨਾਂ ਦੀ ਅਗਵਾਈ ਪਾਰਟੀ ਦੇ ਕਿਸਾਨ ਸੈਲ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ, ਡਾ. ਰਵਿੰਦਰ ਸਿੰਘ ਵਿਧਾਇਕ ਰਤੀਆ ਅਤੇ ਫਤਿਹਾਬਾਦ ਦੇ ਵਿਧਾਇਕ ਬਲਵਾਨ ਸਿੰਘ ਦੋਲਤਪੁਰੀਆ ਕਰ ਰਹੇ ਸਨ।ਉਹਨਾਂ ਪੰਜਾਬ ਦਾ ਇੱਕ ਵੀ ਵਾਹਨ ਹਰਿਆਣਾ ਰਾਜ ਦੀ ਹੱਦ ਅੰਦਰ ਦਾਖਲ ਨਾ ਹੋਣ ਦਿੱਤਾ।ਜਿਸ ਕਾਰਨ ਬੁਢਲਾਡਾ ਤੋ ਰਤੀਆ ਜਾਣ ਵਾਲੀਆਂ ਬੱਸਾਂ ਵੀ ਠੱਪ ਰਹੀਆਂ।ਇਸ ਮੌਕੇ ਹਲਕਾ ਰਤੀਆ ਅਨੈਲੋ ਦੇ ਵਾਇਸ ਪ੍ਰਧਾਨ ਯਾਦਵਿੰਦਰ ਸਿੰਘ ਦਾਦੂਪੁਰ ਅਤੇ ਨਰਿੰਦਰ ਸਿੰਘ ਬਾਹਮਣਵਾਲਾ ਨੇ ਦੱਸਿਆ ਕਿ ਅਨੈਲੋ ਪਾਣੀਆਂ ਦੇ ਮੁੱਦੇ ਤੇ ਪੰਜਾਬ ਨਾਲ ਆਰ ਪਾਰ ਦੀ ਲੜਾਈ ਲੜ ਰਹੀ ਹੈ। ਉਹਨਾਂ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਨੂੰ ਇਹ ਸਵਾਲ ਨਹੀ ਕਰਨ ਗੀਆਂ ਕਿ ਤੁਸੀ ਹਰਿਆਣਾ ਵਾਸਤੇ ਕੁਝ ਕੀਤਾ ਨਹੀ।ਵਰਨਣਯੋਗ ਹੈ ਕਿ ਇਸ ਧਰਨੇ  ਮੌਕੇ ਰਤੀਆ ਤੋ ਚੱਲਣ ਵਾਲੀਆਂ ਹਰਿਆਣਾ ਰਾਜ ਦੀਆਂ ਬੱਸਾਂ ਹਰਿਆਣਾ ਦੇ ਪੰਜਾਬ ਦੀ ਹੱਦ ਨਾਲ ਲੱਗਦੇ ਪਿੰਡ ਬਹਾਮਣਵਾਲਾ ਤੱਕ ਮੁਸਾਫਰਾਂ ਨੂੰ ਛੱਡਦੀਆਂ ਰਹੀਆਂ ਤੇ ਪੰਜਾਬ ਦੀਆਂ ਬੱਸਾਂ ਹਰਿਆਣਾ ਰਾਜ ਨਾਲ ਲੱਗਦੀ ਮਾਨਸਾ ਜਿਲ੍ਹੇ ਦੀ ਹੱਦ ਤੱਕ ਸਵਾਰੀਆਂ ਨੂੰ ਛੱਡਦੇ ਰਹੇ।ਦੋਵਾਂ ਰਾਜਾਂ ਦੇ ਮੁਸਾਫਰਾਂ ਨੂੰ ਕਰੀਬ ਇੱਕ ਕਿਲੋਮੀਟਰ ਪੈਦਲ ਤੁਰਨਾਂ ਪਿਆ।ਬੇਹੱਦ ਗਰਮੀ ਦੇ ਮੌਸਮ ਕਾਰਨ ਬਜੁਰਗਾਂ,ਛੋਟੇ ਬੱਚਿਆਂ ਅਤੇ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਲੋਕ ਧਰਨਾਕਾਰੀਆਂ ਨੂੰ ਕੋਸਦੇ ਨਜਰ ਆਏ।ਕਿਸੇ ਅਣਸੁਖਾਵੀ ਘਟਨਾਂ ਦੇ ਅਹਿਤਿਆਤ ਵਜੋ ਜਿਥੇ ਹਰਿਆਣਾ ਰਾਜ ਦੀ ਹੱਦ ਅੰਦਰ ਵੱਢੀ ਗਿਣਤੀ ਪੁਲਿਸ ਫੋਰਸ ਤਾਇਨਾਤ ਰਹੀ।ਪੰਜਾਬ ਦੀ ਹੱਦ ਉਪਰ ਐਸ.ਐਸ.ਪੀ ਮਾਨਸਾ ਪਰਮਵੀਰ ਸਿੰਘ, ਡੀ.ਐਸ.ਪੀ ਬੁਢਲਾਡਾ ਸ੍ਰ.ਮਨਵਿੰਦਰਬੀਰ ਸਿੰਘ ਅਤੇ ਥਾਨਾ ਬੋਹਾ ਦੇ ਮੁੱਖੀ ਗੁਰਬੀਰ ਸਿੰਘ ਬਰਾੜ ਦੀ ਅਗਵਾਈ ਚ ਬੋਹਾ ਥਾਨੇ ਦੀ ਪੁਲਿਸ ਅਤੇ ਥਾਨੇਦਾਰ ਮੇਲਾ ਸਿੰਘ,ਥਾਨੇਦਾਰ ਅਮਰੀਕ ਸਿੰਘ,ਥਾਨੇਦਾਰ ਸੁਖਪਾਲ ਸਿੰਘ ਅਤੇ ਥਾਨੇਦਾਰ ਕੁਲਵੰਤ ਸਿੰਘ ਜਿਲ੍ਹਾ ਪੁਲਿਸ ਮਾਨਸਾ ਅਤੇ ਲੱਢਾ ਕੋਠੀ ਦੀ ਆਰਮਡ ਪੁਲਿਸ ਦੇ ਜਵਾਨਾਂ ਨੇ ਸਥਿਤੀ ਨੂੰ ਕੰਟਰੋਲ ਚ ਰੱਖਿਆ।

WRITTEN BY