Skip to content
Independent perspectives. Global stories.
BREAKING

ਹਰਿਆਣਾ ਵੱਲੋਂ ਐਸ.ਵਾਈ.ਐਲ. ਕੇਸ ਦੀ ਜਲਦ ਸੁਣਵਾਈ ਦੀ ਮੰਗ

Share this story

ਸੁਪਰੀਮ ਕੋਰਟ ਦੇ ਮੁੱਖ ਜੱਜ ਵੱਲੋਂ ਨਵੇਂ ਬੈਚ ਦੀ ਜਲਦ ਕਾਇਮੀ ਦਾ ਭਰੋਸਾ

image ਨਵੀਂ ਦਿਲੀ/ਚੰਡੀਗੜ੍ਹ, 10 ਜੁਲਾਈ- ਇੱਕ ਪਾਸੇ ਹਰਿਆਣਾ ਦੀ ਮੁਖ ਵਿਰੋਧੀ ਪਾਰਟੀ ਇਨੈਲੋ ਸਤਲੁਜ-ਯਮੁਨਾ ਲਿੰਕ (ਐਸ.ਵਾਈ.ਐਲ) ਨਹਿਰ ਦੀ ਉਸਾਰੀ ‘ਚ ਹੋ ਰਹੀ ਦੇਰੀ ਵਿਰੁੱਧ ਅੰਦੋਲਨ ਕਰ ਰਿਹਾ ਹੈ, ਦੂਜੇ ਪਾਸੇ ਮੰਗਲਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖਟਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਇਸ ਮੁੱਦੇ ਦੀ ਜਲਦ ਤੋਂ ਜਲਦ ਸੁਣਵਾਈ ਕੀਤੀ ਜਾਵੇ ਅਤੇ ਕੇਸ ਨੂੰ ਸੁਣਵਾਈ ਲਈ ਤੁਰੰਤ ਸੂਚੀਬਧ ਕੀਤਾ ਜਾਵੇ। ਸੁਪਰੀਮ ਕੋਰਟ ਵਿੱਚ ਅੱਜ ਐਸਵਾਈਐਲ ਕੇਸ ਸਬੰਧੀ ਪੇਸ਼ੀ ਸੀ। ਇਸ ਦੌਰਾਨ ਸੀਨੀਅਰ ਐਡਵੋਕੇਟ ਸ੍ਰੀ ਸ਼ਿਆਮ  ਦੀਵਾਨ ਅਤੇ ਸ਼੍ਰੀ ਜਗਦੀਪ ਧਨਖੜ ਹਰਿਆਣਾ ਦੀ ਤਰਫ ਤੋਂ ਜਸਟਿਸ ਅਮਿਤਵਾ ਰਾਓ ਅੱਗੇ ਪੇਸ਼ ਹੋਏ ਜੋ ਕਿ ਐਸਵਾਈਐਲ ਕੇਸ ਦੀ ਸੁਣਵਾਈ ਕਰ ਰਹੇ ਜਸਟਿਸ ਪੀਸੀ ਘੋਸ਼ ਦੀ ਅਗਵਾਈ ਹੇਠਲੇ ਬੈਚ ਦਾ ਹਿੱਸਾ ਹਨ। ਜਸਟਿਸ ਘੋਸ਼ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਨੇ ਵਕੀਲਾਂ ਨੂੰ ਦੱਸਿਆ ਕਿ ਉਹ ਸੁਪਰੀਮ ਕੋਰਟ ਦੇ ਮੁੱਖ ਜੱਜ ਤੱਕ ਪਹੁੰਚ ਕਰਨ ਤਾਂ ਜੋ ਇਸ ਕੇਸ ਦੀ ਸੁਣਵਾਈ ਲਈ ਨਵਾਂ ਬੈਚ ਗਠਿਤ ਕੀਤਾ ਜਾ ਸਕੇ। ਹਰਿਆਣਾ ਦੇ ਦੋਵੇਂ ਵਕੀਲਾਂ  ਸ੍ਰੀ ਦੀਵਾਨ ਅਤੇ ਸ੍ਰੀ ਧਨਖੜ ਨੇ ਫਿਰ ਭਾਰਤ ਦੇ ਚੀਫ ਜਸਟਿਸ ਸ੍ਰੀ ਜੇ.ਐਸ. ਖੇਹਰ ਅਗੇ ਇਹ ਮਾਮਲਾ ਉਠਾਇਆ ਅਤੇ ਕਿਹਾ ਕਿ ਇਸ ਕੇਸ ਦੀ ਸੁਣਵਾਈ 11 ਜੁਲਾਈ ਨੂੰ ਹੋਣੀ ਸੀ, ਪਰ ਇਹ ਕੇਸ ਸੂਚੀ ਵਿਚ ਸ਼ਾਮਿਲ ਨਹੀਂ ਸੀ। ਪੰਜਾਬ ਸਰਕਾਰ ਦੀ ਤਰਫੋਂ ਸੀਨੀਅਰ ਵਕੀਲ ਸ੍ਰੀ ਆਰ.ਐਸ. ਸੂਰੀ ਨੇ ਕਿਹਾ ਕਿ ਇਸ ਨੂੰ ਅਗਲੇ ਹਫਤੇ ਸੁਣਵਾਈ ਲਈ ਸੂਚੀਬਧ ਕੀਤਾ ਜਾਣਾ ਚਾਹੀਦਾ ਹੈ। ਭਾਰਤ ਦੇ ਚੀਫ ਜਸਟਿਸ ਨੇ ਭਰੋਸਾ ਦਿਵਾਇਆ ਕਿ ਇਕ ਨਵੀਂ ਬੈਂਚ ਦਾ ਗਠਨ ਜਲਦ ਹੀ ਕੀਤਾ ਜਾਵੇਗਾ ਅਤੇ ਮਾਮਲਾ ਮੰਗਲਵਾਰ  ਮੁੜ ਸੂਚੀਬਧ ਹੋਣ ਦੀ ਸੰਭਾਵਨਾ ਹੈ।

WRITTEN BY