Skip to content
Independent perspectives. Global stories.
BREAKING

ਜਲੰਧਰ ਪੁਲਿਸ ਨੇ ਪਿੰਡ ਫਤਿਹਪੁਰ ਭਗਵਾਂ ਵਿਖੇ ਹੋਏ ਝਗੜੇ ਦੇ ਦੋਸ਼ੀ ਕੀਤੇ ਕਾਬੂ

Share this story

image ਜਲੰਧਰ, 10 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਸ਼੍ਰੀ ਬਲਕਾਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ (ਦਿਹਾਤੀ), ਸ਼੍ਰੀ ਦਿਲਬਾਗ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਸ਼ਾਹਕੋਟ ਅਤੇ ਐਸ.ਆਈ ਸੁਰਿੰਦਰ ਕੁਮਾਰ, ਮੁੱਖ ਅਫਸਰ ਥਾਣਾ ਲੋਹੀਆ ਨੇ ਮੁਕੱਦਮਾ ਨੰਬਰ 80 ਮਿਤੀ 07.07.17 ਅ/ਧ 302/307/148/149-ਭ:ਦ:, 25 ਅਸਲਾ ਐਕਟ ਥਾਣਾ ਲੋਹੀਆ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਿੰਡ ਫਤਿਹਪੁਰ ਭਗਵਾਂ ਥਾਣਾ ਲੋਹੀਆ ਵਿਖੇ ਇੱਕ ਪਰਿਵਾਰਕ ਝਗੜੇ ਦੌਰਾਨ ਮਨਜਿੰਦਰ ਸਿੰਘ ਨੇ ਪਾਲ ਸਿੰਘ ਨੂੰ ਆਪਣੀ ਦੁਨਾਲੀ ਨਾਲ ਗੋਲੀ ਚਾਲਈ, ਜਿਸ ਤੇ ਗੁਰਵੀਰ ਸਿੰਘ ਪੁੱਤਰ ਸੁਖਜੀਤ ਸਿੰਘ ਦੇ ਦੁਨਾਲੀ ਦੇ ਸ਼ਰਲੇ ਲੱਗਣ ਨਾਲ ਜਖਮੀ ਹੋ ਗਿਆ, ਜਿਸ ਨੂੰ ਹਸਤਪਤਾਲ ਇਲਾਜ ਲਈ ਲਜਾਇਆ ਜਾ ਰਿਹਾ ਸੀ, ਜਿਸ ਦੀ ਰਸਤੇ ਵਿੱਚ ਜਾਂਦੇ-ਜਾਂਦੇ ਮੌਤ ਹੋ ਗਈ ਅਤੇ ਗੁਰਵੀਰ ਸਿੰਘ ਦੀ ਮਾਤਾ ਲਖਵਿੰਦਰ ਕੌਰ ਨੂੰ ਸ਼ਰਲੇ ਲੱਗਣ ਨਾਲ ਜਖਮੀ ਹੋ ਗਈ। ਸ਼੍ਰੀ ਬਲਕਾਰ ਸਿੰਘ,ਪੀ.ਪੀ.ਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਵੱਲੋ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਪਿੰਡ ਭਗਵਾਂ ਵਿਖੇ ਕੈਂਪ ਲਗਾਇਆ ਗਿਆ ਸੀ। ਦੌਰਾਂਨੇ ਤਫਤੀਸ ਮਿਤੀ 10.07.2017 ਨੂੰ ਮੁੱਖ ਅਫਸਰ ਥਾਣਾ ਲੋਹੀਆ ਨੇ ਦੋਸ਼ੀ ਮਨਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਫਤਹਿਪੁਰ ਭੰਗਵਾ ਥਾਣਾ ਲੋਹੀਆ ਜ਼ਿਲ੍ਹਾ ਜਲੰਧਰ ਤੋ ਬਾਅਦ ਕਰਨੇ ਪੁੱਛਗਿੱਛ ਮੁਕੱਦਮਾਂ ਵਿੱਚ ਗ੍ਰਿਫਤਾਰ ਕੀਤਾ ਅਤੇ ਦੋਸ਼ੀ ਪਾਸੋ ਇੱਕ 12 ਬੋਰ ਰਾਈਫਲ, 03 ਜਿੰਦਾ ਕਾਰਤੂਸ ਅਤੇ 01 ਚੱਲਿਆ ਕਾਰਤੂਸ ਅਤੇ ਇੱਕ ਦੇਸੀ ਪਿਸਤੌਲ 315 ਬੋਰ ਸਮੇਤ 04 ਰੌਦ ਜਿੰਦਾ 315 ਬੋਰ ਬ੍ਰਾਮਦ ਕੀਤੇ।

WRITTEN BY