ਮੰਡੀ ਡਬਵਾਲ- ਪੰਜਾਬ ਹਰਿਆਣਾ ਦੀ ਸਰਹਦ ਤੇ ਸਥਿਤ ਮੰਡੀ ਡਬਵਾਲੀ ਜ਼ਿਲ੍ਹਾ ਸਿਰਸਾ (ਹਰਿਆਣਾ) ਵਿਖੇ ਇੰਡੀਅਨ ਨੈਸ਼ਨਲ ਲੋਕ ਦਲ (ਇਲੈਨੋ) ਦੇ ਪ੍ਰਸਤਾਵਿਤ ਅੰਦੋਲਲ ਤੇ ਤਹਿਤ ਇਨੈਲੋ ਦੇ ਵਡੀ ਗਿਣਤੀ ਚ ਕਾਰਕੁੰਨਾ ਨੇ ਇਨੈਲੋ ਦੇ ਸੰਸਦ ਮੈਂਬਰ ਸ੍ਰੀ ਚਰਨਜੀਤ ਸਿੰਘ ਰੋੜੀ ਦੀ ਅਗਵਾਈ ਹੇਠ ਗੋਲ ਚੌਕ ਦੇ ਨਜਦੀਕ ਪੰਜਾਬ ਦੇ ਜਿਲਾ ਬਠਿੰਡਾ ਅਤੇ ਮੁਕਤਸਰ ਸਾਹਿਬ ਵਾਲੇ ਪਾਸਿਓ ਸੜਕ ਰਾਸਤੇ ਰਾਹੀ ਆਉਣ ਵਾਲੇ ਵਾਹਨਾਂ ਨੂੰ ਰੋਕਣ ਲਈ ਸੜਕਾਂ ਦੇ ਦੋਵੇ ਪਾਸੇ ਧਰਨਾ ਲਾ ਕੇ ਜਾਮ ਕੀਤਾ। ਇਸ ਅੰਦੋਲਨ ਨੂੰ ਮੁਖ ਰਖਦਿਆਂ ਹੋਇਆ ਪੰਜਾਬ ਹਰਿਆਣਾ ਦੇ ਸਿਵਲ ਅਤੇ ਪੁਲਿਸ ਪ੍ਰਸਾਸਨ ਨੇ ਸੜਕ ਮਾਰਗ ਰਾਹੀ ਪੰਜਾਬ ਵਾਲੇ ਪਾਸਿਓ ਆਉਣ ਵਾਲੇ ਵਾਹਨ ਜਿਨ੍ਹਾਂ ਨੇ ਹਰਿਆਣਾ ਚ ਦਾਖਲ ਹੋਣਾ ਸੀ ਉਨ੍ਹਾਂ ਨੂੰ ਹਰਿਆਣਾ ਚ ਪਹੁੰਚਣ ਲਈ ਉਕਤ ਦੋਵਾਂ ਸੂਬਿਆਂ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਬਦਲਵੇ ਢੁਕਵੇ ਪ੍ਰਬੰਧ ਕੀਤੇ ਸਨ ਤਾਂ ਕਿ ਉਹ ਆਪਣੀ ਮੰਜਲ ਤਹਿ ਕਰ ਸਕਣ।ਇਸ ਅੰਦੋਲਨ ਨੂੰ ਮੁਖ ਰਖਦਿਆ ਹੋਇਆ ਉਕਤ ਦੋਵਾਂ ਸੂਬਿਆਂ ਦੀਆਂ ਸਰਕਾਰੀ ਬਸਾਂ ਇਕ ਦੂਜੇ ਸੂਬੇ ਵਿਚ ਨਹੀ ਗਈਆ ਪੰਜਾਬ ਅਤੇ ਹਰਿਆਣਾ ਦੇ ਸਿਵਲ ਅਤੇ ਪੁਲਿਸ ਪ੍ਰਸਾਸਨ ਦੇ ਉਚ ਅਧਿਕਾਰੀਆਂ ਨੇ ਦਸਿਆ ਹੈ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਜਿਲਾ ਬਠਿੰਡਾ ਖੇਤਰ ਨਾਲ ਖਹਿੰਦੀਆਂ ਹਰਿਆਣਾ (ਮੰਡੀ ਡਬਵਾਲੀ) ਦੀਆਂ ਹਦਾਂ ਬਦਲਵੇ ਰਾਸਤਿਆਂ ਜਰੀਏ ਟ੍ਰੈਫਿਕ ਲੰਘਾਇਆ।



