ਨੂਰਪੁਰ ਬੇਦੀ, 9 ਜੁਲਾਈ (ਹਰਜੀਤ ਗਿੱਲ, ਬਲਜਿੰਦਰ ਸਿੱਧੂ)- ਨੂਰਪੁਰ ਬੇਦੀ ਦੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਅੱਜ ਜੈਲਦਾਰ ਸ.ਸਤਵਿੰਦਰ ਸਿੰਘ ਚੈੜੀਆ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੂੰ ਮਿਲੇ ਚੈੜੀਆ ਨੇ ਰਾਣਾ ਜੀ ਨੂੰ ਬੇਨਤੀ ਕੀਤੀ ਕਿ ਨੂਰਪੁਰ ਬੇਦੀ ਇਲਾਕੇ ਦੇ ਵਿਕਾਸ ਜਲਦ ਕਰਵਾਇਆ ਜਾਵੇ ਤਾਂ ਜੋ ਨੂਰਪੁਰ ਬੇਦੀ ਦਾ ਇਲਾਕਾ ਕਾਫੀ ਪਿਛੜ ਗਿਆ ਹੈ ਉਸਦਾ ਸੁਧਾਰ ਹੋ ਸਕੇ।ਨੂਰਪੁਰ ਬੇਦੀ ਦੀ ਸੜਕ ਦੀ ਬਹੁਤ ਹਾਲਤ ਖਦਸਾ ਹੈ।ਨੂਰਪੁਰ ਬੇਦੀ ਦੇ ਅਧੀਨ ਪੈਂਦੇ ਪਿੰਡਾਂ ਦੇ ਵਿੱਚ ਮੇਨ ਰੋਡ ਦੀ ਹਾਲਤ ਬਹੁਤ ਖਾਰਾਬ ਹੋਣ ਕਰਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋਇਆ ਹੈ। ਇਸ ਲਈ ਚੈੜੀਆ ਨੇ ਰਾਣਾ ਨੂੰ ਮਿਲਕੇ ਜਲਦੀ ਇਲਾਕੇ ਬਾਰੇ ਵਿਕਾਸ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ’ਤੇ ਜੈਲਦਾਰ ਸਤਵਿੰਦਰ ਸਿੰਘ ਚੈੜੀਆ ਦੇ ਨਾਲ ਹੋਰ ਵੀ ਮੌਜੂਦ ਸਨ।
ਨੂਰਪੁਰ ਬੇਦੀ ਦੇ ਵਿਕਾਸ ਲਈ ਜੈਲਦਾਰ ਚੈੜੀਆਂ ਰਾਣਾ ਕੇ.ਪੀ. ਨੂੰ ਮਿਲੇ



