Skip to content
Independent perspectives. Global stories.
BREAKING

ਮਾਨਸਾ ਪੁਲਿਸ ਨੇ ਬਲੈਕਮੇਲਿੰਗ ਕਰਨ ਵਾਲਾ ਗਿਰੋਹ ਕੀਤਾ ਕਾਬੂ

Share this story

image ਮਾਨਸਾ, 9 ਜੁਲਾਈ (ਸ਼ਾਮ ਲਾਲ)- ਪਰਮਬੀਰ ਸਿੰਘ ਪਰਮਾਰ, ਪੀ.ਪੀ.ਐਸ. ਸੀਨੀਅਰ ਕਪਤਾਨ ਪੁਲੀਸ ਮਾਨਸਾ ਵੱਲੋਂ ਪ੍ਰੈਸ ਨੋਟ ਰਾਹੀ ਦੱਸਿਆ ਗਿਆ ਕਿ ਮਾਨਸਾ ਸ਼ਹਿਰ ਅੰਦਰ ਸੈਕਸ਼ੂਅਲ ਬਲੈਕਮੇਲਿੰਗ ਕਰਨ ਦੀਆਂ ਸ਼ਿਕਾਇਤਾਂ ਮਿਲ ਰਹੀਆ ਸਨ ਕਿ ਕੁੱਝ ਮਰਦ ਅਤੇ ਔੌਰਤਾਂ ਜਿਹਨਾਂ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ ਜੋ ਭੋਲੇ ਭਾਲੇ ਲੋਕਾਂ ਨਾਲ ਸੈਕਸ ਸਬੰਧ ਬਣਾ ਕੇ, ਉਹਨਾਂ ਨੂੰ ਡਰਾ-ਧਮਕਾ ਕੇ ਉਹਨਾਂ ਪਾਸੋ ਕਾਫੀ ਮੋਟੀ ਰਕਮ ਵਸੂਲਦੇ ਹਨ। ਜਿਸ ਸਬੰਧੀ ਸ੍ਰੀ ਨਰਿੰਦਰਪਾਲ ਸਿੰਘ ਵੜਿੰਗ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ ਤੇ ਸ੍ਰੀ ਗੁਰਸ਼ਰਨ ਸਿੰਘ ਉਪ ਕਪਤਾਨ ਪੁਲੀਸ (ਇੰਨਵੈਸਟੀਗੇਸ਼ਨ) ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਆਈ. ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਦੀ ਅਗਵਾਈ ਹੇਠ ਇੱਕ ਟੀਮ ਬਣਾਈ ਗਈ ਸੀ। ਸੀ.ਆਈ.ਏ. ਸਟਾਫ ਮਾਨਸਾ ਦੀ ਇਸ ਟੀਮ ਵੱਲੋਂ ਮਿਤੀ 08-07-2017 ਨੂੰ ਸ਼ਹਿਰ ਮਾਨਸਾ ਅੰਦਰ ਰਮਨ ਸਿਨੇਮਾ ਰੋਡ ਤੇ ਬਣੀ ਕੋਠੀ ਅੰਦਰ ਖੁਫੀਆ ਰੇਡ ਕਰਕੇ ਅਮਰ ਸਿੰਘ ਪੁੱਤਰ ਸਰਦਾਰਾ ਸਿੰਘ, ਵਕੀਲ ਸਿੰਘ ਉਰਫ ਗੱਗੀ ਪੁੱਤਰ ਸੁਖਦੇਵ ਸਿੰਘ ਵਾਸੀਆਨ ਖਿਆਲਾ ਕਲਾਂ, ਕਿਰਨਾਂ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਠੂਠਿਆਵਾਲੀ ਰੋਡ ਵਾਰਡ ਨੰਬਰ 1 ਮਾਨਸਾ, ਦਰਸ਼ਨਾ ਕੌਰ ਪਤਨੀ ਬਾਬੂ ਸਿੰਘ ਵਾਸੀ ਹਰੀਗੜ ਬਸਤੀ ਬੁਢਲਾਡਾ ਨੂੰ ਮੌਕਾ ਪਰ ਕਾਬੂ ਕੀਤਾ ਗਿਆ ਅਤੇ ਇਸ ਗਿਰੋਹ ਦੇ ਕੁੱਝ ਸਾਥੀ ਮਨਮੋਹਨ ਸਿੰਘ ਉਰਫ ਮੋਹਣਾ ਪੁੱਤਰ ਅਲਬੇਲਾ ਸਿੰਘ, ਪਰਮਜੀਤ ਕੋਰ ਪਤਨੀ ਅਲਬੇਲਾ ਸਿੰਘ ਵਾਸੀਆਨ ਦਲੀਏਵਾਲੀ, ਰਿੰਕੂ ਰਾਣੀ ਪਤਨੀ ਘੀਲਾ ਸਿੰਘ ਵਾਸੀ ਹੱਸੂ (ਹਰਿਆਣਾ) ਮੌਕਾ ਤੋ ਫਰਾਰ ਹੋ ਗਏ ਹਨ। ਠੱਗੀ ਦਾ ਸ਼ਿਕਾਰ ਹੋਏ ਕਾਫੀ ਲੋਕਾਂ ਨੇ ਪੁਲਿਸ ਪਾਰਟੀ ਪਾਸ ਆਪਣੇ ਬਿਆਨ ਦਰਜ ਕਰਵਾਏ ਹਨ। ਗ੍ਰਿਫਤਾਰ ਕੀਤੇ ਕਥਿੱਤ ਦੋਸ਼ੀਆਨ ਪਾਸੋ ਬਲੈਕਮੇਲਿੰਗ ਕਰਕੇ ਹਾਸਲ ਕੀਤੇ ਚੈਕ ਅਤੇ ਨਗਦੀ ਵੀ ਬਰਾਮਦ ਕਰਵਾਈ ਗਈ ਹੈ। ਜਿਹਨਾਂ ਦੇ ਵਿਰੁੱਧ ਮੁਕੱਦਮਾ ਨੰਬਰ 41 ਮਿਤੀ 08-07-2017 ਅ/ਧ 384 ਹਿੰ:ਦੰ: ਥਾਣਾ ਸਿਟੀ-2 ਮਾਨਸਾ ਦਰਜ ਰਜਿਸਟਰ ਕਰਾਇਆ ਗਿਆ ਹੈੇ। ਇਹਨਾਂ ਕਥਿੱਤ ਦੋਸ਼ੀਆਂ ਨੇ ਪਹਿਲਾਂ ਵੀ ਕਾਫੀ ਲੋਕਾਂ ਨਾਲ ਠੱਗੀਆਂ ਮਾਰੀਆਂ ਹਨ। ਗ੍ਰਿਫਤਾਰ ਕੀਤੇ ਗਏ ਕਥਿੱਤ ਦੋਸ਼ੀਆਨ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਪਾਸੋ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਭੱਜੇ ਕਥਿੱਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਯਤਨ ਜਾਰੀ ਹਨ, ਜਿਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮੁਕੱਦਮਾ ਦੀ ਤਫਤੀਸ ਜਾਰੀ ਹੈ।

WRITTEN BY