Skip to content
Independent perspectives. Global stories.
BREAKING

ਮਿਮਿਟ ਮਲੋਟ ਦੇ ਵਿਦਿਆਰਥੀ ਯੂਨੀਵਰਸਿਟੀ ਪੱਧਰ ’ਤੇ ਪੜ੍ਹਾਈ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ’ਚ ਛਾਏ

Share this story

image ਮਲੋਟ, 6 ਜੁਲਾਈ (ਜਗਦੀਪ ਧਵਨ)-ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਿਮਿਟ ਮਲੋਟ ਇਲਾਕੇ ਨੂੰ ਸਾਲ  1998 ਤੋਂ ਬਹੁਮੁੱਲੀਆਂ ਸੇਵਾਵਾਂ ਪ੍ਰਦਾਨ ਕਰਦੀ ਆ ਰਹੀ ਹੈ । ਇਸ ਸੰਸਥਾ ਦੇ ਵਿਦਿਆਰਥੀ ਜਿੱਥੇ ਪੜ੍ਹਾਈ ਦੇ ਖੇਤਰ ਵਿੱਚ ਯੂਨੀਵਰਸਿਟੀ ਪੱਧਰ ਤੇ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਦੇ ਆ ਰਹੇ ਹਨ ਉਥੇ ਹੀ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਸੰਸਥਾ ਅਤੇ ਇਲਾਕੇ ਦਾ ਨਾਮ ਰੋਸ਼ਨ ਕਰ ਰਹੇ ਹਨ । ਸੰਸਥਾ ਦੇ ਰਜਿਸਟਰਾਰ ਕਮ ਪ੍ਰਿੰਸੀਪਲ ਡਾ: ਸੰਜੀਵ ਸ਼ਰਮਾ ਨੇ ਵਿਦਿਆਰਥੀਆਂ ਦੀਆਂ ਇਨਾ ਸਫਲਤਾਵਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਬੀਤੇ ਵਰ੍ਹੇ ਸੰਸਥਾ ਦੇ ਬੀ. ਸੀ. ਏ. ਅਤੇ ਬੀ. ਬੀ. ਏ. ਦੇ ਵਿਦਿਆਰਥੀਆਂ ਨੇ ਪਹਿਲੀ ਅਤੇ ਦੂਜੀ ਪੁਜੀਸ਼ਨ ਹਾਸਲ ਕੀਤੀ, ਇਸੇ ਲੜੀ ਵਿਚ ਇਲੈਕਟਰੋਨਿਕਸ ਦੀ ਵਿਦਿਆਰਥਣ ਨੇ ਯੂਨੀਵਰਸਿਟੀ ਪਧਰ ਤੇ ਤੀਜਾ ਸਥਾਨ ਹਾਸਲ ਕੀਤਾ । ਖੇਡਾਂ ਵਿੱਚ ਸੰਸਥਾ ਦੇ ਵਿਦਿਆਰਥੀਆਂ ਨੇ ਅਗਸਤ, 2016 ਤੋਂ ਹੁਣ ਤੱਕ ਸਤਰੰਜ ਵਿੱਚ ਸੋਨੇ ਦਾ ਤਗਮਾ,ਲੜਕੇ ਅਤੇ ਲੜਕੀਆਂ ਦੀ ਕੋਰਸ ਕੰਟਰੀ ਟੀਮ ਨੇ ਚਾਂਦੀ ਦਾ ਤਗਮਾ, ਲੜਕਿਆਂ ਦੀ ਬਾਸਕਟ ਬਾਲ ਟੀਮ ਨੇ ਚਾਂਦੀ ਦਾ ਤਗਮਾ, ਲੜਕੀਆਂ ਦੀ ਬਾਸਕਟ ਬਾਲ ਟੀਮ ਨੇ ਕਾਂਸੀ ਦਾ ਤਗਮਾ ਅਤੇ ਲੜਕਿਆਂ ਦੀ  ਲਾਨ ਟੈਨਿਸ ਟੀਮ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ, ਇਸੇ ਲੜੀ ਵਿੱਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਦੂਜੀ ਅਥਲੈਟਿਕ ਮੀਟ ਵਿੱਚ 6 ਸੋਨੇ ਦੇ ਤਗਮੇ, 12 ਚਾਂਦੀ ਦੇ ਤਗਮੇ ਅਤੇ 6 ਕਾਂਸੀ ਦੇ ਤਗਮੇ ਜਿੱਤ ਕੇ ਯੂਨਿਵਰਸਿਟੀ ਦੀ ਓਵਰ ਆਲ ਟਰਾਫੀ ਆਪਣੇ ਨਾਮ ਕੀਤੀ । ਸੱਭਿਆਚਾਰਕ ਵੰਨਗੀਆਂ ਦੀ ਗੱਲ ਕਰਦੇ ਹੋਏ ਡਾ: ਸੰਜੀਵ ਸ਼ਰਮਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਪਹਿਲੇ ਅਤੇ ਦੂਜੇ ਯੂਵਕ ਮੇਲੇ ਦੀ ਜਿੰਮੇਵਾਰੀ ਮਿਮਿਟ ਨੂੰ ਹੀ ਸੌਂਪੀ ਗਈ ਸੀ, ਜਿਸ ਨੂੰ ਸੰਸਥਾ ਵਲੋ ਬੜੇ ਸੁਚਜੇ ਢੰਗ ਨਾਲ ਕਰਾਇਆ ਗਿਆ ਅਤੇ ਮਿਮਿਟ ਨੇ ਰਨਰ ਅਪ ਟਰਾਫੀ ਜਿਤੀ। ਨਾਰਥੋਨ ਇੰਟਰਵਰਸਿਟੀ ਯੂਵਕ ਮੇਲਾ ਜੋ ਕਿ ਕਾਨਪੁਰ ਵਿੱਖੇ ਹੋਇਆ ਉਸ ਵਿਚ ਸੰਸਥਾ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਨਾਟਕ ਦੀ ਸਲਾਘਾ ਹੋਈ । ਆਦੇਸ਼ ਇੰਸਟੀਚਿਊਟ, ਫਰੀਦਕੋਟ ਵਿੱਖੇ ਆਈ. ਐਸ. ਟੀ. ਈ. ਦੇ ਸੱਭਿਆਚਾਰਕ ਅਤੇ ਟੈਕਨੀਕਲ ਪੋਗਰਾਮ ਦੀ ਓੁਵਰ ਆਲ ਟਰਾਫੀ ਸੰਸਥਾ ਨੇ ਹਾਸਲ ਕੀਤੀ । ਨਵੇਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ  ਨੂੰ ਵਿਸ਼ੇ ਵਜੀਫਿਆਂ ਦਾ ਤੋਹਫਾ ਦਿੱਤਾ ਗਿਆ ਹੈ । ਡਾ: ਸੰਜੀਵ ਸ਼ਰਮਾ ਨੇ ਦੱਸਿਆ ਕਿ ਇਸ ਸਮੇਂ ਸੰਸਥਾ ਵਿੱਚ ਇੰਜੀਨਿਅਰਿੰਗ ਦੇ ਚਾਰ ਕੋਰਸ ਕੰਪਿਊਟਰ ਸਾਇੰਸ ਐਂਡ ਇੰਂ: ਆਈ. ਟੀ., ਇਲੈਕਟਰੋਨਿਕਸ ਅਤੇ ਮਕੈਨੀਕਲ ਇੰਜੀ: ਅਤੇ ਐਮ.ਬੀ.ਏ ਕੋਰਸ ਅਤੇ ਨਾਨ.ਏ.ਆਈ.ਸੀ.ਟੀ.ਈ. ਕੋਰਸ ਬੀ. ਸੀ. ਏ., ਬੀ. ਬੀ. ਏ, ਬੀ. ਕਾਮ ਅਤੇ ਐਮ. ਐਸ. ਸੀ. (ਮੈਥੇਮੈਟਿਕਸ) ਚਲ ਰਹੇ ਹਨ ਅਤੇ ਇਹਨਾਂ ਕੋਰਸਾਂ ਲਈ ਦਾਖਲੇ ਸੁਰੂ ਹਨ । ਉਹਨਾਂ ਦੱਸਿਆ ਕਿ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕੋਲਰਸ਼ਿਪ ਸਕੀਮ ਦਾ ਲਾਭ ਦਿੱਤਾ ਜਾਂਦਾ ਹੈ ਅਤੇ ਇਲਾਕੇ ਦੇ ਹੋਣਹਾਰ ਵਿਦਿਆਰਥੀਆਂ ਦੇ ਸੁਨਹਿਰੇ ਭੱਵਿਖ ਨੂੰ ਦੇਖਦੇ ਹੋਏ  ਨਵੇਂ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੂੰ ਜਿਹਨਾਂ ਦੇ 60 ਜਾਂ ਇਸ ਤੋਂ ਵੱਧ ਨੰਬਰ ਹਨ, ਸਕਾਲਰਸ਼ਿਪ ਦੇ ਕੇ  ਫੀਸਾਂ ਵਿੱਚ ਵਿਸ਼ੇਸ਼ ਛੋਟ ਦਿੱਤੀ ਗਈ ਹੈ।

WRITTEN BY