Skip to content
Independent perspectives. Global stories.
BREAKING

ਨਗਰ ਕੌਂਸਲ ਨਾਭਾ ਵੱਲੋਂ ਨਜਾਇਜ਼ ਕਬਜੇ ਹਟਾਉਣ ਦੀ ਮੁਹਿੰਮ ਜਾਰੀ

Share this story

image ਨਾਭਾ, 6 ਜੁਲਾਈ (ਕਰਮਜੀਤ ਸੋਮਲ, ਸਿਕੰਦਰ)-ਨਗਰ ਕੌਂਸਲ ਦੀ ਕਮਾਨ ਜਦੋਂ ਤੋਂ ਰਜ਼ਨੀਸ ਸੈਂਟੀ ਨੇ ਸੰਭਾਲੀ ਹੈ ਉਦੋਂ ਤੋਂ ਸ਼ਹਿਰ ਵਿੱਚ ਪਿਛਲੇ ਮੇ ਸਮੇਂ ਤੋ ਕਾਬਜ ਨਜਾਇਜ਼ ਕਬਜਿਆ ਧਾਰਕਾਂ ਦੀ ਸਾਮਤ ਆਈ ਹੋਈ ਹੈ। ਪਿਛਲੀ ਦਿਨੀ ਸਥਾਨਕ ਬੌੜਾ ਗੇਟ ਵਿਖੇ ਕੌਂਸਲ ਵੱਲੋਂ ਭਾਰੀ ਪੁਲਿਸ ਫੋਰਸ ਦੀ ਮਦਦ ਨਾਲ ਇੱਕ ਵੱਡਾ ਨਜਾਇਜ਼ ਕਬਜਾ ਹਟਾਇਆ ਗਿਆ ਸੀ ਜਿਸ ਤੋਂ ਬਾਅਦ ਸਹਿਰ ਵਿੱਚ ਲੋਕਾਂ ਵੱਲੋਂ ਕਾਫੀ ਤਾਰੀਫ ਕੀਤੀ ਗਈ ਸੀ ਜਿਸਨੂੰ ਜਾਰੀ ਰੱਖਦੇ ਹੋਏ ਅੱਜ ਨਗਰ ਕੌਂਸਲ ਵੱਲੋਂ ਅੱਜ ਇੱਕ ਵਾਰ ਫੇਰ ਸਥਾਨਕ ਵਿਸ਼ਵਕਰਮਾ ਚੌਂਕ ਵਿਖੇ ¦ਮੇ ਸਮੇਂ ਤੋਂ ਚੱਲ ਰਹੇ ਨਜਾਇਜ਼ ਕਬਜਿਆ ਨੂੰ ਹਟਾਇਆ ਗਿਆ। ਪ੍ਰਧਾਨ ਰਜਨੀਸ਼ ਸੈਂਟੀ ਦੇ ਹੁਕਮਾ ਤੇ ਕੌਂਸਲ ਅਧਿਕਾਰੀਆ ਵੱਲੋਂ ਜੇ.ਸੀ.ਬੀ ਮਸ਼ੀਨ ਰਾਹੀ ਖੌਖੇ, ਨਜਾਇਜ਼ ਬਣੇ ਥੜੇ ਅਤੇ ਹੋਰ ਕਬਜਿਆ ਨੂੰ ਢਾਹਿਆ ਗਿਆ ਜਦਕਿ ਕਈ ਦੁਕਾਨਦਾਰਾ ਵੱਲੋਂ ਕੌਂਸਲ ਦੀ ਸਖਤੀ ਨੂੰ ਵੇਖਦੇ ਹੋਏ ਆਪਣੇ ਆਪ ਸਾਮਾਨ ਚੁੱਕਣ ਵਿੱਚ ਬੇਹਤਰੀ ਸਮਝੀ। ਕਬਜਾ ਹਟਾਉਣ ਤੋਂ ਬਾਅਦ ਪਹਿਲੀ ਵਾਰ ਇਸ ਚੌਂਕ ਨੂੰ ਇੰਨਾ ਖੁੱਲਾ ਵੇਖਕੇ ਹਰ ਕੋਈ ਹੈਰਾਨ ਹੈ ਅਤੇ ਕੌਂਸਲ ਦੀ ਇਸ ਕਾਰਗੁਜਾਰੀ ਤੇ ਪ੍ਰਧਾਨ ਸੈਂਟੀ ਦੀ ਸਲਾਘਾ ਕਰ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਕੋਈ ਅਜਿਹਾ ਪ੍ਰਧਾਨ ਬਣਿਆ ਹੈ ਜਿਸਨੇ ਸਿਆਸੀ ਦਬਾਅ ਨਾ ਝਲਦਿਆ ਸ਼ਹਿਰ ਦੀ ਬੇਹਤਰੀ ਲਈ ਸਖਤ ਕਦਮ ਚੁੱਕੇ ਹਨ। ਇਸ ਮੌਕੇ ਗੱਲ ਕਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਸੈਂਟੀ ਨੇ ਕਿਹਾ ਕਿ ਸ਼ਹਿਰ ਅੰਦਰ ਕੀਤੇ ਨਜਾਇਜ਼ ਕਬਜਿਆ ਨੂੰ ਹਟਾਉਣ ਦੀ ਮੁਹਿੰਮ ਤਹਿਤ ਅੱਜ ਦੀ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਹੋਰ ਵੀ ਕਈ ਵੱਡੇ ਮੱਗਰਮੱਛ ਜਿਨ੍ਹਾਂ ਵੱਲੋਂ ਨਜਾਇਜ਼ ਕਬਜੇ ਕਰਕੇ ਸ਼ਹਿਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

WRITTEN BY