ਰੂਪਨਗਰ, 6 ਜੁਲਾਈ (ਗੁਰਸ਼ਰਨ ਸਿੰਘ ਗੁਲਸ਼ਨ)- ਭਲਵਾਲ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਚਮਕੌਰ ਸਾਹਿਬ ਜਿਸ ਦੀ ਸ਼ੁਰੂਆਤ, 1952 ਵਿੱਚ ਹੋਈ ਸੀ ਅੱਜ ਉਸ ਸਕੂਲ ਵਿੱਚ ਬਣੀ ਨਵੀਂ ਇਮਾਰਤ ਦਾ ਸ਼ੁੱਭ ਆਰੰਭ ਬਾਬਾ ਸੁਖਦੇਵਾਨੰਦ ਜੀ ਵੱਲੋਂ ਅਤੇ ਨਗਰ ਨਿਵਾਸੀਆਂ ਵੱਲੋਂ ਹਵਨ ਕੁੰਡ ਵਿੱਚ ਆਹੁਤੀ ਪਾਉਂਣ ਤੋਂ ਬਾਅਦ ਕੀਤਾ ਗਿਆ। ਇਸ ਮੌਕੇ ਬਾਬ ਸੁਖਦੇਵਾਨੰਦ ਜੀ ਨੇ ਬੋਲਦਿਆਂ ਕਿਹਾ ਕਿ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਅਤੇ ਸਾਨੂੰ ਸਭ ਨੂੰ ਵਿਦਿਆ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਅਸੀਂ ਆਉਂਣ ਵਾਲੀਆਂ ਪੀੜ੍ਹੀਆਂ ਨੂੰ ਵਿਦਿਆ ਪੜ੍ਹਉਂਣ ਲਈ ਵਧੀਆ ਤੋਂ ਵਧੀਆ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬਣਾ ਕੇ ਦਈਏ ਤਾਂ ਜੋ ਇੱਥੋਂ ਦੇ ਨਾਗਰਿਕ ਵਿਦਿਆ ਗ੍ਰਹਿਣ ਕਰਕੇ ਆਪਣੇ ਮਾਂ-ਬਾਪ, ਸ਼ਹਿਰ ਅਤੇ ਸਕੂਲ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਸ ਸਕੂਲ ਦੀ ਬਾਕੀ ਰਹਿੰਦੀ ਇਮਾਰਤ ਨੂੰ ਜਲਦ ਹੀ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਸਕੂਲ ਦੇ ਪ੍ਰਧਾਨ ਰਾਮ ਲਾਲ ਲੱਖਾ, ਸੋਹਣ ਸਿੰਘ ਢਿੱਲੋ, ਰੇਖਾ ਜੋਤੀ, ਕਿਰਨ ਚੌਧਰੀ, ਚੌਧਰੀ ਰਣਧੀਰ ਸਿੰਘ, ਰਾਣਾ ਹਰਿੰਦਰ ਸੋਢੀ, ਸਹਿਦੇਵ ਕੁਮਾਰ, ਲਾਲਾ ਹਰਮੇਸ਼ ਲਾਲ, ਕ੍ਰਿਸ਼ਨ ਸਿੰਘ, ਬੜਦਾਰ ਬਾਵਾ ਸਿੰਘ ਆਦਿ ਹਾਜ਼ਿਰ ਸਨ।
ਵਿੱਦਿਆ ਮਨੁੱਖ ਦਾ ਤੀਜਾ ਨੇਤਰ : ਬਾਬਾ ਸੁਖਦੇਵਾਨੰਦ



