Skip to content
Independent perspectives. Global stories.
BREAKING

ਬੈਂਸਾਂ ਅੱਡੇ ’ਚ ਲੁੱਕ ਨਾ ਪਾਉਣ ਸਬੰਧੀ ਲਗਾਇਆ ਜਾਮ

Share this story

image ਨੂਰਪੁਰ ਬੇਦੀ, 6 ਜੁਲਾਈ (ਕਮਲਜੀਤ ਢੀਂਡਸਾ, ਬਲਜਿੰਦਰ ਸਿੱਧੂ)-ਬਸ ਅਡਾ ਬੈਂਸ ਵਿਖੇ ਸੜਕ ਦਾ ਨਿਰਮਾਣ ਦਾ ਕੰਮ ਠਪ ਹੋਣ ਕਾਰਣ ਦੁਕਾਨਦਾਰਾਂ ਨੇ ਅਜ ਸ਼ਾਮ ਨੂੰ 5.30 ਵਜੇ ਦੇ ਕਰੀਬ ਜਾਮ ਲਗਾ ਦਿਤਾ ਜਿਸ ਕਾਰਣ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦੁਕਾਨਦਾਰਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਸ ਸੜਕ ਦਾ ਕੰਮ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਹੈ ਪਰੰਤੂ ਹਾਲੇ ਤਕ ਇਸਨੂੰ ਪੂਰਾ ਨਹੀਂ ਕੀਤਾ ਗਿਆ। ਸੜਕ ਤੇ ਠੇਕੇਦਾਰ ਵਲੋਂ ਮਿਟੀ ਤੇ ਰੋੜੀ ਤਾਂ ਪਾ ਦਿਤੀ ਗਈ ਹੈ ਜਿਸ ਕਾਰਣ ਉਡਦੀ ਧੂੜ ਤੋਂ ਦੁਕਾਨਦਾਰ ਬੇਹਦ ਪ੍ਰੇਸ਼ਾਨ ਹਨ। ਰੋਹ ਵਿਚ ਆਏ ਦੁਕਾਨਦਾਰਾਂ ਵੱਲੋਂ ਅਜ ਸ਼ਾਮ ਜਾਮ ਲਗਾਉਣ ਕਾਰਣ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦੁਕਾਨਦਾਰਾਂ ਨੇ ਕਾਂਗਰਸ ਸਰਕਾਰ ਤੇ ਜਿਲਾ ਪ੍ਰਸ਼ਾਸ਼ਨ ਵਿਰੁਧ ਜੋਰਦਾਰ ਨਾਅਰੇਬਾਜੀ ਕਰਦਿਆਂ ਜਲਦ ਤੋਂ ਜਲਦ ਉਕਤ ਮਾਰਗ ਨੂੰ ਬਸ ਅਡਾ ਬੈਂਸ ਵਿਖੇ ਮੁਕੰਮਲ ਕਰਨ ਦੀ ਮੰਗ ਕੀਤੀ। ਦੁਕਾਨਦਾਰਾਂ ਨੇ ਕਿਹਾ ਕਿ ਇਸ ਮਾਰਗ ਨੂੰ ਬਣਾਉਣ ਲਈ ਜਾਣਬੁਝ ਕੇ ਦੇਰੀ ਕੀਤੀ ਜਾ ਰਹੀ ਹੈ ਪਰੰਤੂ ਸਾਰਾ ਕੁਝ ਜਾਣਦੇ ਹੋਏ ਵੀ ਸਬੰਧਿਤ ਵਿਭਾਗ ਨੇ ਚੁਪੀ ਸਾਧੀ ਹੋਈ ਹੈ।ਇਸ ਮੌਕੇ ਸਮੂਹ ਅਡਾ ਬੈਂਸ ਦੇ ਦੁਕਾਰਦਾਰ ਮੌਜੂਦ ਸਨ। 
ਕਿੰਨੇ ਦਿੰਨਾ ਤੋਂ ਸੜਕ ਹੈ ਖਾਰਾਬ:-ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਸੜਕ ਪਿਛਲੇ ਕਈ ਮਹਿਨੀਆ ਤੋਂ ਖਰਾਬ ਹੈ ਇਸ ਸੜਕ ਤੇ ਕਾਫੀ ਧੂੜ ਉੱਡਦੀ ਹੈ।ਜਿਸ ਨਾਲ ਰਾਹੀਗੀਰ ਪ੍ਰੇਸ਼ਾਨ ਹਨ।
ਪਹਿਲਾਂ ਵੀ ਕਰ ਚੁੱਕੇ ਹਨ ਧਰਨਾ ਪ੍ਰਦਰਸ਼ਨ:-ਕੁੱਝ ਮਹੀਨੇ ਪਹਿਲਾਂ ਵੀ ਜਾਮ ਲਗਾਇਆ ਸੀ।ਜਿਸ ਵਿੱਚ ਪ੍ਰਸ਼ਾਸ਼ਨ ਨੇ ਕਿਹਾ ਸੀ ਕਿ ਦਰਖਤ ਕੱਟਣ ਤੋਂ ਬਾਅਦ ਇਹ ਸੜਕ ਪੂਰੀ ਤਰ੍ਹਾਂ ਤਿਆਰ ਕੀਤੀ ਜਾਵੇਗੀ।ਪਰ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਹੁਣ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ। ਰਾਹਗੀਰਾਂ ਨੂੰ ਆਉਦੀ ਸਮੱਸਿਆ:ਇਸ ਸੜਕ ਗੁਜ਼ਰਨ ਵਾਲੇ ਸਾਰੇ ਰਾਹਾਗੀਰ ਨੂੰ ਬਹੁਤ ਪ੍ਰੇਸ਼ਾਨੀ ਆਉਦੀ ਹੈ ਇਸ ਸੜਕ ਤੇ ਮੋਟਰ-ਸਾਇਕਲ ਬਜਰੀ ਤੇ ਖਿਸਕਣ ਨਾਲ ਕਾਫੀ ਦੁਰਘਟਨਾਵਾਂ ਵਾਪਿਰ ਚੁੱਕੀਆ ਹਨ।

WRITTEN BY