Skip to content
Independent perspectives. Global stories.
BREAKING

ਨੀਟ ’ਚ ਮੱਲਾਂ ਮਾਰਨ ਵਾਲੀ ਚਾਰੂ ਜੈਨ ਦਾ ਸਕੂਲ ਵੱਲੋਂ ਸਨਮਾਨ

Share this story

image ਸਰਦੂਲਗੜ੍ਹ, 7 ਜੁਲਾਈ (ਬਲਜੀਤ ਪਾਲ, ਵਿਪਨ ਗੋਇਲ)- ਸੀਬੀਐਸਈ ਨੇ ਐਮਬੀਬੀਐਸ ਅਤੇ ਬੀਡੀਐਸ ਕੋਰਸਾਂ ‘ਚ ਦਾਖਲੇ ਲਈ ਨੈਸ਼ਨਲ ਇਲੀਜੀਬਲ ਐਂਟਰੈਂਸ ਟੈਸਟ (ਨੀਟ) ਦੇ ਐਲਾਣੇ ਨਤੀਜੇ ‘ਚ ਸਰਦੂਲਗੜ੍ਹ ਦੀ ਲੜਕੀ ਚਾਰੂ ਜੈਨ ਨੇ 154 ਵਾਂ ਰੈਂਕ ਹਾਸਲ ਕਰਕੇ ਸਰਦੂਲਗੜ੍ਹ ਦੇ ਨਾਲ-ਨਾਲ ਮਾਨਸਾ ਜ਼ਿਲੇ ਦਾ ਨਾਮ ਵੀ ਰੋਸ਼ਨ ਕੀਤਾ ਹੈ। ਮੀਰਾ ਪਬਲਿਕ ਸਕੂਲ ਸਰਦੂਲ਼ੇਵਾਲਾ ਤੋ ਬਾਰਵੀਂ ਤੱਕ ਦੀ ਪੜ੍ਹਾਈ ਕਰਨ ਵਾਲੀ ਚਾਰੂ ਜੈਨ ਨੇ ਨੀਟ ਦੇ ਟੈਸਟ ਵਿੱਚ ਪੂਰੇ ਭਾਰਤ ਵਿਚੋਂ 154ਵਾਂ ਰੈਂਕ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਚਮਕਾਇਆ। ਮੀਰਾ ਪਬਲਿਕ ਸਕੂਲ ਸਰਦੂਲੇਵਾਲਾ ਵਿਖੇ ਰੱਖੇ ਸਨਮਾਨ ਸਮਾਰੋਹ ‘ਚ ਅੱਜ ਚਾਰੂ ਜੈਨ ਨੂੰ ਸਨਮਾਨਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਵੀ.ਸੀ.ਚਾਕੋ ਨੇ ਬੋਲਦਿਆ ਕਿਹਾ ਕਿ ਚਾਰੂ ਜੈਨ ਇੱਕ ਮਿਹਨਤੀ ਤੇ ਹੋਣਹਾਰ ਵਿਦਿਆਰਥਣ ਹੈ। ਉਸ ਨੇ ਆਪਣੀ ਮਿਹਨਤ, ਲਗਨ ਅਤੇ ਪੱਕੇ ਇਰਾਦੇ ਨਾਲ ਇਹ ਸਫਲਤਾ ਹਾਸਿਲ ਕੀਤੀ ਹੈ।ਚਾਰੂ ਜੈਨ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ, ਹਰ ਕਲਾਸ ਵਿੱਚ ਉਸਨੇ ਵਧੀਆਂ ਅੰਕ ਪ੍ਰਾਪਤ ਕੀਤੇ ਹਨ। ਉਸਨੂੰ ਕਿਤਾਬਾਂ ਪੜਨ ਦਾ ਵੀ ਬਹੁਤ ਸ਼ੋਂਕ ਹੈ। ਚਾਰੂ ਜੈਨ ਤੋ ਭਵਿੱਖ ਵਿਚ ਹੋਰ ਵੀ ਢੇਰ ਸਾਰੀਆਂ ਆਸ਼ਾ ਹਨ।
ਇਸ ਮੌਕੇ ਚਾਰੂ ਜੈਨ ਨੇ ਗੱਲ ਕਰਦਿਆ ਕਿਹਾ ਕਿ ਉਸ ਦੀ ਇਸ ਸਫਲਤਾ ‘ਚ ਮੀਰਾ ਸਕੂਲ ਦੇ ਸਮੂਹ ਸਟਾਫ ਦਾ ਵੀ ਬਹੁਤ ਵੱਡਾ ਰੋਲ ਹੈ ਜਿੰਨਾਂ ਉਸ ਨੂੰ ਪੜ੍ਹਣ ਲਈ ਪ੍ਰੇਰਿਆ ਅਤੇ ਸਮੇਂ-ਸਮੇਂ ਸਿਰ ਉਸ ਨੂੰ ਸਹੀ ਰਾਸਤਾ ਵੀ ਵਿਖਾਇਆ। ਇਸ ਮੌਕੇ ਉਸਦੇ ਮਾਪੇ, ਸਕੂਲ ਪ੍ਰਬੰਧਕ  ਸ਼ਤੀਸ਼ ਲਹਿਰੀ, ਮਹੇਸ਼ ਗਰਗ, ਰਾਜਿੰਦਰ ਗਰਗ, ਵਿਜੇ ਕੁਮਾਰ, ਨਰੇਸ਼ ਲਹਿਰੀ ਸਮੂਹ ਵਿਦਿਆਰਥੀ ਅਤੇ ਸਟਾਫ ਆਦਿ ਹਾਜ਼ਰ ਸਨ।

WRITTEN BY