ਚੀਮਾ ਮੰਡੀ, 5 ਜੁਲਾਈ(ਜਰਨੈਲ ਸਿੰਘ ਚੌਹਾਨ) ਕਸਬੇ ਦੇ ਸੁਨਾਮ ਰੋਡ ਤੇ ਪੈਦੇ ਕੂਹਣੀ ਮੋੜ(ਖੂਨੀ ਮੋੜ) ਤੇ ਇਕ ਸੜਕ ਹਾਦਸੇ ਦੌਰਾਨ ਤਿੰਨ ਵਿਅਕਤੀਆ ਦੇ ਗੰਭੀਰ ਰੂਪ ਚ ਜਖਮੀ ਹੋ ਗਏ। ਪਿੰਡ ਕੁਲਾਰ ਖੁਰਦ ਦਾ ਰਘਵੀਰ ਸਿੰਘ ਆਪਣੀ ਇੰਡੀਕਾ ਕਾਰ ਰਾਹੀ ਸੁਨਾਮ ਵਲ ਜਾ ਰਿਹਾ ਸੀ ਤੇ ਸੁਨਾਮ ਤੋ ਆ ਰਹੀ ਬੁਢਲਾਡਾ ਡੀਪੂ ਦੀ ਬਸ ਨਾਲ ਟਕਰ ਹੋ ਗਈ। ਹਾਦਸੇ ’ਚ ਰਘਵੀਰ ਸਿੰਘ ਦੀ ਪਤਨੀ ਰਾਜਵੀਰ ਕੌਰ ਅਤੇ ਲੜਕਾ ਜਤਿੰਦਰ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਗਏ।ਜਖਮੀਆਂ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ।