ਸੱਤਪਾਲ ਸ਼ਰਮਾ ਕਤਲ ਕਾਂਡ ਦੇ 3 ਦੋਸ਼ੀ ਅਸਲੇ ਸਮੇਤ ਬਰੇਟਾ ਪੁਲਿਸ ਵੱਲੋਂ ਕਾਬੂ

image ਬਰੇਟਾ,  5 ਜੁਲਾਈ (ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ)- ਪਿਛਲੇ ਮਹੀਨੇ ਦੀ 16 ਤਰੀਕ ਨੂੰ ਬਰੇਟਾ ਵਿਖੇ ਹੋਏ ਕਾਰ ਡਰਾਈਵਰ ਦੀ ਹੱਤਿਆ ਕਰ ਕੇ ਕਾਰ ਖੋਹਣ ਦੇ ਮਾਮਲੇ ਦੀ ਗੁੱਥੀ ਮਾਨਸਾ ਪੁਲਿਸ ਦੀ ਵਿਸ਼ੇਸ ਜਾਂਚ ਟੀਮ ਨੇ ਭਾਰੀ ਮੁਸ਼ੱਕਤ ਤੋ ਬਾਅਦ ਆਖਿਰ ਸੁਲਝਾ ਹੀ ਲਈ ਅਤੇ ਪੁਲਿਸ ਨੇ ਇਸ ਕਤਲ ਕਾਂਡ ਵਿੱਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਅਸਲਾ,ਸਵਿਫਟ ਕਾਰ ਅਤੇ ਮੋਟਰ ਸਾਈਕਲ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਬੁੱਧਵਾਰ ਨੂੰ ਡੀ.ਐਸ.ਪੀ. ਬੁਢਲਾਡਾ ਮਨਵਿੰਦਰਵੀਰ ਸਿੰਘ ਨੇ ਬਰੇਟਾ ਪੁਲਿਸ ਥਾਣੇ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਪਰਮਵੀਰ ਸਿੰਘ ਪਰਮਾਰ ਵੱਲੋ ਵੱਲੋ ਇਸ ਮਾਮਲੇ ਦੀ ਜਾਂਚ ਕਰਨ ਲਈ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਮਾਨਸਾ ਨਰਿੰਦਰਪਾਲ ਸਿੰਘ ਵੜਿੰਗ ਦੀ ਅਗਵਾਈ ਹੇਠ ਮਨਵਿੰਦਰਵੀਰ ਸਿੰਘ ਉਪ ਪੁਲਿਸ ਕਪਤਾਨ ਬੁਢਲਾਡਾ, ਸੀ.ਆਈ.ਏ. ਮਾਨਸਾ ਦੇ ਇੰਚਾਰਜ ਜਗਦੀਸ਼ ਸ਼ਰਮਾ ਅਤੇ ਬਰੇਟਾ ਥਾਣਾ ਮੁਖੀ ਜਸਵੀਰ ਸਿੰਘ ਨੂੰ ਸ਼ਾਮਲ ਕਰਕੇ ਇੱਕ ਵਿਸ਼ੇਸ ਜਾਂਚ ਟੀਮ (ਐਸ.ਆਈ.ਟੀ.) ਗਠਿਤ ਕੀਤੀ ਸੀ। ਇਸ ਜਾਂਚ ਟੀਮ ਵੱਲੋ ਤਫਤੀਸ਼ ਕਰਕੇ ਮਾਮਲੇ ਨੂੰ ਟਰੇਸ ਕੀਤਾ ਅਤੇ ਮਾਮਲੇ ਵਿੱਚ ਸ਼ਾਮਲ ਕਥਿੱਤ ਦੋਸ਼ੀਆਂ ਭਗਵਾਨ ਸਿੰਘ ਉਰਫ ਗੱਗੀ ਪੁੱਤਰ ਜਸਵੀਰ ਸਿੰਘ,ਅਮ੍ਰਿਤਪਾਲ ਸਿੰਘ ਪੁੱਤਰ ਜੀਤ ਸਿੰਘ ਅਤੇ ਬਿੱਟੂ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਲਦਾਲ ਥਾਣਾ ਧਰਮਗੜ੍ਹ ਜਿਲ੍ਹਾ ਸੰਗਰੂਰ ਨੂੰ ਕਾਬੂ ਕੀਤਾ ਹੈ ਅਤੇ ਇੰਨ੍ਹਾਂ ਪਾਸੋ ਖੋਹੀ ਹੋਈ ਸਵਿਫਟ ਡਿਜਾਇਰ ਕਾਰ ਨੰਬਰ ਪੀ.ਬੀ. 31 ਕੇ 2755,ਇੱਕ ਪਲਸਰ ਮੋਟਰ ਸਾਈਕਲ ਨੰਬਰ ਪੀ.ਬੀ. 13 ਏ.ਡੀ. 8330, ਤਿੰਨ ਮੋਬਾਇਲ ਫੋਨ,ਇੱਕ ਪਿਸਟਲ 32 ਬੋਰ ਸਮੇਤ ਦੋ ਜਿੰਦਾ ਕਾਰਤੂਸ ਅਤੇ ਇੱਕ ਖੋਲ ਕਾਰਤੂਸ ਬਰਾਮਦ ਕੀਤੇ ਹਨ।
ਪੁਲਿਸ ਵੱਲੋ ਦਿੱਤੀ ਜਾਣਕਾਰੀ ਅਨੁਸਾਰ ਇਸ ਕਾਂਡ ਦਾ ਮਾਸਟਰ ਮਾਈਂਡ ਭਗਵਾਨ ਸਿੰਘ ਉਰਫ ਗੱਗੀ ਹੈ ਜਿਸ ਦੀ ਅਪਣੇ ਪਿੰਡ ਦੇ ਨਿਵਾਸੀ ਬਲਜਿੰਦਰ ਸਿੰਘ ਸਾਬੀ ਨਾਲ ਪੁਰਣੀ ਰੰਜਿਸ ਸੀ ਅਤੇ ਕਰੀਬ ਦੋ-ਢਾਈ ਮਹੀਨੇ ਪਹਿਲਾ ਬਲਜਿੰਦਰ ਸਿੰਘ ਤੇ ਗੱਗੀ ਵੱਲੋ ਫਾਈਰਿੰਗ ਵੀ ਕੀਤੀ ਗਈ ਸੀ ਜਿਹੜਾ ਪਿਸਟਲ ਉਸ ਨੇ ਯੂ.ਪੀ. ਨਿਵਾਸੀ ਬਿੱਟੂ ਤੋ ਖਰੀਦਿਆ ਸੀ ਅਤੇ ਇਸ ਤੋ ਇਲਾਵਾ ਇੱਕ ਹੋਰ ਮੁਕਦਮੇ ਵਿੱਚ ਉਹ ਭਗੋੜਾ ਵੀ ਸੀ ਜਿਸ ਨੇ ਇਹ ਗੱਡੀ ਬਲਜਿੰਦਰ ਸਿੰਘ ਨੂੰ ਮਾਰਨ ਲਈ ਖੋਹੀ ਸੀ ਅਤੇ ਬਾਅਦ ਵਿੱਚ ਇਹ ਗੱਡੀ ਕਾਲੂ ਸਿੰਘ ਵਾਸੀ ਖੰਡੇਬਾਦ ਜਿਹੜਾ ਕਿ ਭੁੱਕੀ ਦਾ ਸਮਗਲਰ ਹੈ ਅਤੇ ਜਿਲ੍ਹਾ ਜੇਲ੍ਹ ਸੰਗਰੂਰ ਵਿੱਚ ਬੰਦ ਹੈ ਦੇ ਬੰਦਿਆਂ ਨੂੰ ਭੁੱਕੀ ਦੀ ਸਮਗਲਿੰਗ ਲਈ ਦੇਣੀ ਸੀ। ਇਸ ਤੋ ਇਲਾਵਾ ਇਸ ਦੋਸ਼ੀ ਦੇ ਖਿਲਾਫ ਥਾਣਾ ਲਹਿਰਾ ਵਿੱਚ ਲੜਾਈ ਝਗੜੇ ਦੇ ਤਿੰਨ ਮੁਕਦਮੇ ਦਰਜ ਹਨ।ਪੁਲਿਸ ਵੱਲੋ ਇਨ੍ਹਾ ਦੋਸ਼ੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਪੁਲਿਸ ਦਾ ਕਹਿਣਾ ਹੈ ਕਿ ਉਕਤ ਦੋਸ਼ੀਆਂ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।ਇੱਥੇ ਇਹ ਦੱਸਣਯੋਗ ਹੈ ਕਿ, ਬੀਤੀ 16 ਜੁਨ ਨੂੰ ਸਥਾਨਕ ਆੜ੍ਹਤ ਕਲੋਨੀ ਦੇ ਨੇੜੇ ਕੁਝ ਵਿਅਕਤੀਆਂ ਵੱਲੋ ਸਵਿਫਟ ਡਿਜਾਇਰ ਗੱਡੀ ਦੇ ਡਰਾਇਵਰ ਸੱਤਪਾਲ ਸ਼ਰਮਾ ਦਾ ਕਤਲ ਕਰਕੇ ਗੱਡੀ ਖੋਹੀ ਗਈ ਸੀ ਇਸ ਸਬੰਧੀ ਬਰੇਟਾ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।ਪਰ ਪੁਲਿਸ ਵੱਲੋ ਦਿੱਤੀ ਗਈ ਇਹ ਜਾਣਕਾਰੀ (ਕਹਾਣੀ) ਆਮ ਲੋਕਾਂ ਦੇ ਸੰਘੋ ਨਹੀ ਉ¤ਤਰ ਰਹੀ।ਦੂਜੇ ਪਾਸੇ ਦੋਸ਼ੀਆਂ ਨੂੰ ਪੁਛਣ ਤੇ ਉਨ੍ਹਾਂ ਕਿਹਾ ਕਿ ਉਹ ਆਪਣਾ ਪੱਖ ਮਾਣਯੋਗ ਅਦਾਲਤ ਵਿੱਚ ਦੇਣਗੇ।

Send this to a friend