ਰਾਮਪੁਰਾ ਫੂਲ, 3 ਜੁਲਾਈ (ਕੁਲਜੀਤ ਸਿੰਘ ਢੀਗਰਾ)- ਸਥਾਨਕ ਬਠਿੰਡਾ ਚੰਡੀਗੜ ਮੁੱਖ ਮਾਰਗ ਤੇ ਸਥਿਤ ਟੀ ਪੁਆਇੰਟ ਵਿਖੇ ਦੇਰ ਰਾਤ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਨੋਜਵਾਨ ਦੀ ਮੋਤ ਹੋ ਗਈ ਜਦਕਿ ਦੋ ਨੋਜਵਾਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ । ਮਾਲਵਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਸਰਮਾਂ ਨੇ ਦੱਸਿਆ ਕਿ ਰਾਤ ਕਰੀਬ 11:30 ਵਜੇ ਉਹਨਾਂ ਨੂੰ ਸੂਚਨਾ ਮਿਲੀ ਕਿ ਇੱਕ ਸਕਾਰਪਿਊ ਗੱਡੀ ਪੀ ਬੀ 03 ਏ ਐਮ: 6467 ਸੜਕ ਤੇ ਖੜੇ ਘੋੜੈ ਟਰਾਲੇ ਪੀ ਬੀ 03 ਏ ਐਫ : 0982 ਨਾਲ ਟੱਕਰਾ ਗਈ ਹੈ । ਜਦ ਉਹਨਾਂ ਦੀ ਟੀਮ ਨੇ ਮੌਕੇ ’ਤੇ ਜਾਕੇ ਵੇਖਿਆ ਤਾਂ ਸਕਾਰਪਿਊ ਗੱਡੀ ਬੁਰੀ ਤਰਾਂ ਟਰਾਲੇ ਹੇਠ ਵੜੀ ਹੋਈ ਸੀ । ਉਹਨਾਂ ਨੇ ਆਮ ਲੋਕਾ ਦੀ ਮਦਦ ਨਾਲ ਗੱਡੀ ਸਵਾਰ ਨੋਜਵਾਨ ਨੂੰ ਬਾਹਰ ਕੱਢਿਆ ਜਿਸ ਚ, ਕੰਡਕਟਰ ਸਾਈਡ ਬੇਠੈ ਨੌਜਵਾਨ ਨੀਟੂ ਬਰਾੜ ਪੁੱਤਰ ਗੁਰਤੇਜ ਸਿੰਘ (ਸਾਬਕਾ ਸਰਪੰਚ) ਦੀ ਮੌਕੇ ’ਤੇ ਮੌਤ ਹੋ ਚੁੱਕੀ ਸੀ ਜਦਕਿ ਗੱਡੀ ਚਾਲਕ ਮਖਾਣਾ ਸਿੰਘ ਪੁੱਤਰ ਯੁਗਰਾਜ ਸਿੰਘ ਗੇਜਾ ਸਰਪੰਚ ਅਤੇ ਪਿਛਲੀ ਸੀਟ ਤੇ ਬੈਠਾ ਨੋਜਵਾਨ ਦੀਪਕ ਮਹਿਤਾ(ਟੀਪੂ) ਪੁੱਤਰ ਰਾਜ ਕੁਮਾਰ ਮਹਿਤਾ ਵਾਸੀ ਰਾਮਪੁਰਾ ਗੰਭੀਰ ਰੂਪ ਚ, ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਿਲ ਕਰਵਾਇਆ ।ਜਿਥੇ ਡਾਕਟਰਾ ਨੇ ਗੱਡੀ ਚਾਲਕ ਮਖਾਣਾ ਸਿੰਘ ਦੀ ਗੰਭੀਰ ਹਾਲਤ ਨੂੰ ਵੇਖਦਿਆ ਨਿਜੀ ਹਸਪਤਾਲ ਰੈਫਰ ਕਰ ਦਿੱਤਾ । ਲਖਵੀਰ ਲੱਖੀ ਨੇ ਦੱਸਿਆ ਆਸ ਪਾਸ ਦੇ ਖੜੇ ਲੋਕਾ ਦੇ ਦੱਸਣ ਅਨੁਸਾਰ ਉਕਤ ਤਿੰਨੌ ਨੋਜਵਾਨ ਤਪਾ ਮੰਡੀ ਤੋ ਆਪਣੇ ਘਰ ਰਾਮਪੁਰਾ ਵਿਖੇ ਪਰਤ ਰਹੇ ਸਨ ਕਿ ਅਚਾਨਕ ਗੱਡੀ ਸੜਕ ਤੇ ਹਨੇਰਾ ਹੋਣ ਕਾਰਨ ਖੜੇ ਟਰਾਲੇ ਚ, ਜਾ ਵੱਜੀ। ਇਹ ਹਾਦਸਾ ਇਹਨਾਂ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ । ਮ੍ਰਿਤਕ ਨੋਜਵਾਨ ਨੀਟੂ ਬਰਾੜ ਆਪਣੇ ਪਿਛੇ ਇੱਕ ਦਸ ਸਾਲਾ ਦੀ ਲੜਕੀ ਅਤੇ ਪੰਜ ਸਾਲਾ ਦੇ ਲੜਕੇ ਨੂੰ ਛੱਡ ਦੂਨਿਆਂ ਤੋ ਅਲਵਿਦਾ ਕਹਿ ਗਿਆ । ਜਿਕਰਯੋਗ ਹੈ ਕਿ ਨੈਸਨਲ ਹਾਈਵੈ ਉਪਰ ਹਰ ਸਮੇ ਖੜੇ ਟਰੱਕ ਵਾਲਿਆਂ ਵਿਰੁੱਧ ਕੁਝ ਸਮੇ ਪਹਿਲਾ ਇਥੇ ਡਿਊਟੀ ਨਿਭਾ ਚੁੱਕੇ ਡੀ ਐਸ ਪੀ ਕਰਨਵੀਰ ਸਿੰਘ ਨੇ ਸਖਤ ਕਦਮ ਚੁੱਕ ਕੇ ਟਰੱਕ ਵਾਲਿਆ ਦੇ ਚਲਾਨ ਕੱਟ ਰੋਡ ਸਾਫ ਕਰਵਾਇਆ ਸੀ । ਪਰ ਉਹਨਾਂ ਦੇ ਬਦਲ ਜਾਣ ਬਾਅਦ ਸਥਿਤੀ ਜਿਓ ਦੀ ਤਿਓ ਬਣੀ ਹੋਈ ਹੈ । ਸ਼ਹਿਰ ਵਾਸੀ ਸੰਜੀਵ ਕੁਮਾਰ, ਸੰਦੀਪ ਵਰਮਾ, ਗੋਰਵ ਕੁਮਾਰ, ਜੋਸਫ ਆਦਿ ਨੇ ਮੰਗ ਕੀਤੀ ਹੈ ਕਿ ਟ੍ਰੇਫਿਕ ਪੁਲਿਸ ਇੰਚਾਰਜ ਸਿੰਗਾਰਾ ਸਿੰਘ ਨੂੰ ਫਿਰ ਰਾਮਪੁਰਾ ਫੂਲ ਵਿਖੇ ਤੈਨਾਤ ਕੀਤਾ ਜਾਵੇ ਕਿਊਕੀ ਉਹਨਾਂ ਵੱਲੋ ਆਪਣੀ ਡਿਊਟੀ ਪੂਰੀ ਮਿਹਨਤ ਨਾਲ ਨਿਭਾਈ ਜਾਂਦੀ ਸੀ ਤੇ ਟ੍ਰੈਫਿਕ ਸਮੱਸਿਆ ਵੀ ਸੂਚਾਰੂੰ ਢੰਗ ਨਾਲ ਚੱਲਦੀ ਸੀ। ਜਦ ਇਸ ਸਬੰਧੀ ਤਫਸੀਸੀ ਅਫਸਰ ਸੁਖਮੰਦਰ ਸਿੰਘ ਨਾਲ ਗਲ ਕੀਤੀ ਤਾਂ ਉਹਨਾਂ ਕਿਹਾ ਕਿ ਜਖਮੀ ਵਿਅਕਤੀਆ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।