Skip to content
Independent perspectives. Global stories.
BREAKING

ਬਰੇਟਾ ’ਚ ਭਾਰੀ ਮੀਂਹ ਕਾਰਨ ਸੜਕ ਰੁੜ੍ਹੀ, ਡੁੱਬੀ ਝੋਨੇ ਦੀ ਫਸਲ

Share this story

image ਬਰੇਟਾ, 28 ਜੂਨ (ਸੁਖਜਿੰਦਰ ਸੰਘਰੇੜੀ, ਖਾਲਸਾ ਕਾਹਨਗੜ੍ਹ)- ਇਲਾਕੇ ਅੰਦਰ ਅੱਜ ਸਵੇਰ ਵਕਤ ਭਾਰੀ ਬਾਰਿਸ ਪਈ,ਜਿਸ ਕਾਰਨ ਫਸਲਾਂ ਪਾਣੀ ਵਿੱਚ ਡੁੱਬ ਗਈਆਂ ।ਭਾਵਂੇ ਇਸ ਬਾਰਿਸ ਨੇ ਪਿਛਲੇ ਕਈ ਦਿਨਾ ਤੋਂ ਪੈ ਰਹੀ ਤਪਸ ਤੋਂ ਨਿਜਾਤ ਤਾਂ ਦਿਵਾ ਦਿੱਤੀ,  ਪਰ ਪਈ ਭਾਰੀ ਬਾਰਿਸ ਨੇ ਕਿਸਨਂਾ ਦੀ ਚਿੰਤਾਵਾਂ ਵਿੱਚ ਭਾਰੀ ਵਾਧਾ ਕਰ ਦਿੱਤਾ ।ਜਦੋਂ ਕਿ ਝੋਨਾ ਉਤਪਾਦਕ ਕਿਸਾਨ ਪਿਛਲੇ ਕਈ ਦਿਨਾਂ ਤੋਂ ਬਾਰਿਸ ਦੀ ਉੇਡੀਕ ਵਿੱਚ ਸਨ, ਪਰ ਸਵੇਰ ਵਕਤ ਪਈ ਬਾਰਿਸ ਕਾਰਨ ਖੇਤ ਪਾਣੀ ਵਿੱਚ ਡੁੱਬ ਗਏ। ਕਿਸਾਨਾਂ ਨੇ ਦੱਸਿਆ ਕਿ ਜੋ ਝੋਨਾ ਕੁਝ ਦਿਨ ਪਹਿਲਾ ਹੀ ਲਗਾਇਆ ਗਿਆ ਹੈ। ਬਾਰਿਸ ਨਾਲ ਬਿਲਕੁੱਲ ਹੀ ਡੁੱਬ ਗਿਆ। ਇਸ ਤੋਂ ਨਰਮਾ ਹਰਾ ਚਾਰਾ ਵੀ ਪਾਣੀ ਦੀ ਮਾਰ ਹੇਠ ਆ ਗਿਆ ।ਕਿਸਾਨ ਕੋਈ ਜੁਗਾੜ ਕਰਕੇ ਪਾਣੀ ਕੱਢ ਰਹੇ ਸਨ  ।ਸੜਕਾਂ ਪਾਣੀ ਨਾਲ ਨੱਕੋ ਨੱਕ ਭਰ ਗਈਆਂ। ਪਿੰਡ ਧਰਮਪੁਰਾ ਤੋਂ ਬਰੇਟਾ ਵਿਚਕਾਰ ਬਣ ਰਹੀ ਪ੍ਰਧਾਨ ਮੰਤਰੀ ਯੋਜਨਾ ਸਕੀਮ ਵਾਲੀ ਸੜਕ ਦਾ ਕੁਝ ਹਿੱਸਾ ਪਾਣੀ ਵਿੱਚ ਰੁੜ ਗਿਆ। ਜਿਸ ਕਾਰਨ ਪਿੰਡਾਂ ਦਾ ਸੰਪਰਕ ਸਹਿਰ ਨਾਲੋਂ ਟੁੱਟ ਗਿਆ। ਇਸ ਤੋਂ ਇਲਾਵਾ ਬਰੇਟਾ ਡਰੇਨ ਵਿੱਚ ਵੀ ਪਾਣੀ ਬਹੁਤ ਜਿਅਦਾ ਭਰ ਗਿਆ। ਸਫਾਈ ਨਾ ਹੋਣ ਕਾਰਨ ਘਾਹ ਬੂਟੀ ਪੁੱਲਾਂ ਵਿੱਚ ਫਸ ਚੁੱਕੀ ਹੈ। ਡਰੇਨ ਵਿਭਾਗ ਦੇ ਐਸ ਡੀ ੳ ਨੇ ਡਰੇਨ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਜਲਦ ਸਫਾਈ ਕਰਵਾ ਦਿੱਤੀ ਜਾਵੇਗੀ।

WRITTEN BY