ਬਢਲਾਡਾ, 28 ਜੁਨ (ਅਮਨ ਮਹਿਤਾ)- ਅੱਜ ਤੜਕਸਾਰ ਭਾਰੀ ਮੀਹ ਪੈਣ ਕਾਰਨ ਬੁਢਲਾਡਾ ਜਾਖਲ ਰੇਲਵੇ ਲਾਇਨ ਉਪਰ ਇਕ ਪੁੱਲੀ ਦੇ ਧੱਸ ਜਾਣ ਕਾਰਨ ਬਰੇਟਾ ਅਤੇ ਬੁਢਲਾਡਾ ਰੇਲਵੇ ਸਟੈਸ਼ਨ ਉਪਰ ਦੋ ਐਕਸਪੈਸ ਗੱਡੀਆ ਨੁੂੰ ਰੋਕਣ ਦਾ ਸਮਾਚਾਰ ਮਿਲਿਆ ਹੈ।ਸਟੈਸ਼ਨ ਮਾਸਟਰ ਸਤੇਦਿਰ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਭਾਰੀ ਮੀਹ ਪੈਣ ਕਾਰਨ ਜਾਖਲ ਜਾਣ ਵਾਲੀ ਰੇਲਵੇ ਲਾਇਨ ਦੀ ਪੁੱਲੀ ਨੰਬਰ 172 ਇਕ ਦਮ ਧੱਸ ਗਈ ਜਿਸ ਕਾਰਨ ਛਿੰਦਵਾੜਾ ਐਕਸਪੈਸ ਅਤੇ ਜਾਨਤਾ ਐਕਸਪੈਸ ਗੱਡੀਆ ਨੁੰ ਸੇਫਟੀ ਦੇ ਸਿਸਟਮ ਤਹਿਤ ਅਲੱਗ ਅਲੱਗ ਸਟੇਸ਼ਨਾ ਤੇ ਰੋਕਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਛਿੰਦਵਾੜਾ ਐਕਸਪੇਸ 7,35 ਤੋ ਲੇ ਕੇ 8,17 ਦਾ ਬ੍ਰੈਕ ਲਗਾ ਕੇ ਉਸ ਨੂੰ ਬਰੇਟਾ ਰੇਲਵੇ ਸਟੇਸ਼ਨ ਤੋ ਚਲਾ ਦਿਤਾ ਗਿਆ ਸੀ ਅਤੇ ਜਨਤਾ ਐਕਸਪੈਸ ਨੂੰ 8,25 ਦੇ ਬ੍ਰੇਕ ਨਾਲ 9,20 ਤੇ ਬੁਢਲਾਡਾ ਤੋ ਭੇਜ ਦਿਤਾ ਗਿਆ ਹੈ।
ਭਾਰੀ ਮੀਂਹ ਕਾਰਨ ਜਾਖਲ-ਬੁਢਲਾਡਾ ਰੇਲ ਗੱਡੀਆਂ ਦਾ ਸਮਾਂ ਪ੍ਰਭਾਵਿਤ



