ਈਦ ਦਾ ਪਵਿੱਤਰ ਤਿਓਹਾਰ

ਅਮਲੋਹ, 26 ਜੂਨ (ਰਣਜੀਤ ਸਿੰਘ ਘੁੰਮਣ)-ਹਰ ਕੌਮ ਲਈ ਇੱਕ ਖੁਸ਼ੀ ਦਾ ਦਿਹਾੜਾ ਹੁੰਦਾ ਹੈ ਤੇ ਮੁਸਲਿਮ ਭਾਈਚਾਰੇ ਲਈ ਅੱਜ ਈਦ ਉਲ ਫਿਤਰ ਖੁਸ਼ੀ ਦਾ ਦਿਹਾੜਾ ਹੈ ਇਹ ਖੁਸ਼ੀ ਇਸ ਲਈ ਹੈ ਕਿ ਇਸ ਦਿਨ ਅੱਲਾ ਦੀ ਬੰਦਗੀ ਮਤਲਬ ਰੋਜਿਆਂ ਤੋਂ ਵਿਹਲੇ ਹੋ ਜਾਣਾ ਹੈ ਅਤੇ ਦੂਜਾ ਇਸ ਲਈ ਹੈ ਕਿ ਇਸ ਦਿਨ ਮਾਫੀ ਦਾ ਪਰਵਾਨਾ ਮਿਲ ਜਾਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਈਦ ਦੇ ਪਵਿੱਤਰ ਤਿਓਹਾਰ ਤੇ ਮਦੀਨਾ ਮਸਜਿਦ ਪਿੰਡ ਸੌਂਟੀ ਵਿਖੇ ਮੁਸਲਮਾਨ ਭਾਈਚਾਰੇ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਈਦ ਉਲ ਫਿਤਰ ਜਿਸਨੂੰ ਮਿੱਠੀ ਈਦ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ ਮੁਸਲਮਾਨਾਂ ਦਾ ਸਭ ਤੋਂ ਵੱਡਾ ਤਿਓਹਾਰ ਹੈ ਜਿਸ ਵਿਚ ਸਾਰੇ ਧਰਮਾਂ ਦੇ ਲੋਕ ਬਿਨ੍ਹਾਂ ਕਿਸੇ ਵਿਤਕਰੇ ਤੋਂ ਆਪਸ ਵਿਚ ਇੱਕ ਦੂਜੇ ਨੂੰ ਮਠਿਆਈਆਂ ਦਿੰਦੇ ਗੱਲਵੱਕੜੀਆਂ ਪਾਉਂਦੇ ਅਤੇ ਗਲੇ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ ਤੇ ਇਹ ਤਿਓਹਾਰ ਜਿਥੇ ਮੁਸਲਿਮ ਭਾਈਚਾਰੇ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਉਥੇ ਹੋਰ ਧਰਮਾਂ ਦੇ ਆਗੂ ਵੀ ਇਸ ਤਿਓਹਾਰ ਵਿਚ ਸ਼ਾਮਿਲ ਹੋ ਕੇ ਭਾਈਚਾਰੇ ਨਾਲ ਖੁਸ਼ੀ ਸਾਂਝੀ ਕਰਦੇ ਹਨ। ਇਸ ਮੌਕੇ ਤੇ ਹਾਜੀ ਜਮਾਲਦੀਨ ਸੌਂਟੀ ਤੇ ਪ੍ਰਧਾਨ ਸਾਹਿਬਦੀਨ ਦੀ ਅਗਵਾਈ ਵਿਚ ਸਮੁੱਚੇ ਭਾਈਚਾਰੇ ਵੱਲੋਂ ਗੁਰਪ੍ਰੀਤ ਸਿੰਘ ਰਾਜੁੂ ਖੰਨਾ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ ਜਿਨ੍ਹਾਂ ਵੱਲੋਂ ਪਿਛਲੀ ਸਰਕਾਰ ਸਮੇਂ ਪਿੰਡ ਸੌਂਟੀ ਦੀ ਮੁਸਲਿਮ ਧਰਮਸ਼ਾਲਾ ਲਈ 2 ਲੱਖ 50 ਹਜ਼ਾਰ ਰੁਪਏ ਦੀ ਵਿਸ਼ੇਸ਼ ਗਰਾਂਟ ਦਿੱਤੀ ਗਈ ਸੀ ਜਿਸ ਨਾਲ ਧਰਮਸ਼ਾਲਾ ਬਣ ਕੇ ਤਿਆਰ ਹੋ ਚੁੱਕੀ ਹੈ। ਇਸ ਮੌਕੇ ਤੇ ਕਰਮਜੀਤ ਸਿੰਘ ਭਗੜਾਣਾ, ਜੱਥੇਦਾਰ ਪਰਮਜੀਤ ਸਿੰਘ ਖਨਿਆਣ, ਸਰਪੰਚ ਜਗਦੇਵ ਸਿੰਘ ਜੱਗਾ, ਕੈਪ. ਜਸਵੰਤ ਸਿੰਘ ਬਾਜਵਾ, ਜੱਥੇਦਾਰ ਸੰਤੋਖ ਸਿੰਘ ਖਨਿਆਣ, ਪ੍ਰਧਾਨ ਸਾਹਿਬਦੀਨ, ਮੁਹੰਮਦ ਸਿਰਾਜ, ਬੱਗਾ ਖਾਂ, ਅਖਤਰ ਅਲੀ, ਅਕਬਰ ਅਲੀ, ਡਾ. ਲਿਆਕਤ ਅਲੀ, ਜੁਲਫਕਾਰ ਅਲੀ, ਨਿਆਜੀ ਖਾਂ, ਜਾਨੀ ਖਾਂ, ਚੰਦ ਖਾਂ, ਨੂਰਦੀਨ, ਸਲਮਾਨ ਖਾਂ, ਇਮਰਾਨ ਖਾਂ, ਰਾਜਦੀਨ, ਕੈਸ਼ਦੀਨ, ਜਸਵੰਤ ਸਿੰਘ, ਧਰਮਪਾਲ ਭੜੀ ਪੀ.ਏ.ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਆਗੂ ਹਾਜਰ ਸਨ।

Send this to a friend