ਸਰਦੂਲਗੜ੍ਹ 26 ਜੂਨ (ਬਲਜੀਤਪਾਲ)-ਸਥਾਨਕ ਸ਼ਹਿਰ ਦੇ ਰਾਮਗੱੜ੍ਹੀਆ ਪੈਲੇਸ ਵਿਖੇ ਡੀ.ਐਸ.ਪੀ. ਸੰਜੀਵ ਗੋਇਲ ਦੀ ਅਗਵਾਈ ‘ਚ ਪੁਲਿਸ ਪ੍ਰਸ਼ਾਸਨ ਵੱਲੋਂ ਅੰਤਰ-ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ।ਇਸ ਮੌਕੇ ਡੀ.ਐਸ.ਪੀ. ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਖਤਮ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਪਰੰਤੂ ਇਹ ਨਸ਼ਾ ਤਾਂ ਹੀ ਖਤਮ ਹੋ ਸਕਦਾ ਹੈ ਜੇ ਇਸਨੂੰ ਆਪਾਂ ਸਾਰੇ ਸਮਾਜਿਕ ਬੁਰਾਈ ਮੰਨ ਕੇ ਪੁਲਿਸ ਪਰਸ਼ਾਸਨ ਦਾ ਸਾਥ ਦੇਈਏ।ਉਹਨਾਂ ਕਿਹਾ ਨਸ਼ਿਆਂ ਨੇ ਸੈਂਕੜੇ ਨੌਜਵਾਨਾਂ ਦੀਆਂ ਜਿੰਦਗੀਆਂ ਬਰਬਾਦ ਕਰ ਦਿੱਤੀਆਂ ਹਨ।ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ।ਜੇ ਅਸੀਂ ਚਾਹੁੰਦੇ ਹਾਂ ਕਿ ਨਸ਼ੇ ਦੀ ਇਹ ਅੱਗ ਸਾਡੇ ਘਰ ਨਾ ਪਹੁੰਚੇ ਤਾਂ ਸਾਨੂੰ ਇੱਕਜੁਟ ਹੋਕੇ ਨਸ਼ਿਆਂ ਖਿਲਾਫ ਹੰਬਲਾ ਮਾਰਨਾ ਚਾਹੀਦਾ ਹੈ।ਇਸ ਮੌਕੇ ਥਾਣਾ ਮੁਖੀ ਸਰਦੂਲਗੜ੍ਹ ਗੁਰਦੀਪ ਸਿੰਘ,ਥਾਣਾ ਮੁਖੀ ਝੁਨੀਰ ਹਰਪਾਲ ਸਿੰਘ,ਥਾਣਾ ਮੁਖੀ ਜੌੜਕੀਆਂ ਹਰਪ੍ਰੀਤ ਸਿੰਘ,ਸਤਪਾਲ ਵਰਮ੍ਹਾ,ਸੁੱਖਾ ਭਾਊ,ਸੁਖਵਿੰਦਰ ਸਿੰਘ ਸੁੱਖੀ,ਜਗਸੀਰ ਸਿੰਘ ਮੀਰਪੁਰ,ਪਵਨ ਚੌਧਰੀ ਪ੍ਰਧਾਨ ਆੜਤੀਆ ਐਸੋਸੀਏਸ਼ਨ,ਮਥਰਾ ਦਾਸ ਗਰਗ ਸ਼ਹਿਰੀ ਪ੍ਰਧਾਨ,ਰਣਜੀਤ ਸਿੰਘ ਰੋਡਾ,ਭੂਸ਼ਨ ਕਰਨੌਲੀ ਆਦਿ ਤੋਂ ਇਲਾਵਾ ਲੋਕਾਂ ਦਾ ਇੱਕਠ ਹਾਜ਼ਰ ਸੀ।