ਸਰਕਾਰੀ ਬਸਾਂ ’ਚ ਸਫਰ ਕਰਨਾ ਪੈ ਸਕਦਾ ਹੈ ਮਹਿੰਗਾ

image ਬਾਦਸ਼ਾਹਪੁਰ, 23 ਜੂਨ  (ਗੁਰਪ੍ਰਕਾਸ਼ ਸਿੰਘ ਧੰਜੂ)-ਸਰਕਾਰੀ ਬਸਾਂ ਵਿਚ ਸਫਰ ਕਰਨਾ ਹੋਇਆ ਪੈ ਸਕਦਾ ਹੈ ਸਵਾਰੀਆਂ ਨੂੰ ਮਹਿੰਗਾ ਸਮਾਣਾ ਤੋਂ ਪਾਤੜਾਂ ਰੂਟ ਤੇ ਚਲ ਰਹੀਆਂ ਸਰਕਾਰੀ ਬਸਾਂ ਅਜ ਕਲ ਬਿਨਾਂ ਸ਼ੀਸ਼ੇ ਤੋਂ ਚਲ ਰਹੀਆਂ ਹਨ। ਜੋ ਕਿਸੇ ਵੇਲੇ ਵੀ ਵਾਪਰ ਸਕਦਾ ਹੈ ਵਡਾ ਹਾਦਸਾ ਪਿਛਲੀ ਸਾਈਡ ਤੇ ਬੈਠੀਆਂ ਸਵਾਰੀਆਂ ਜਾ ਛੋਟੇ ਬਚੇ ਆਪਣੀ ਕੀਮਤੀ ਜਾਨਾਂ ਨੂੰ ਜੋਖਮ ਵਿਚ ਪਾ ਕੇ ਸਫਰ ਕਰਦੇ ਹਨ। ਰੋੜ ਤੇ ਚਲ ਰਹੀਆਂ ਬਸਾਂ ਸ਼ਰੇਆਮ ਕਨੂੰਨ ਦੀ ਉਲੰਘਣਾ ਕਰ ਰਹੀਆਂ ਹਨ। ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਵਿਚ ਇਹ ਹਾਲ ਹੈ ਤਾਂ ਪੰਜਾਬ ਵਿਚ ਬਾਕੀ ਸ਼ਹਿਰਾਂ ਵਿਚ ਇਸ ਤੋਂ ਵੀ ਮਾੜਾ ਹਾਲ ਹੋਵੇਗਾ। ਡਰਾਈਵਰ ਪਹਿਲਾਂ ਬਸ ਨੂੰ ਆਪਣੀ ਮਰਜੀ ਨਾਲ ਚਲਾਉਂਦੇ ਹਨ ਫਿਰ ਜਦੋਂ ਲੇਟ ਹੋ ਜਾਂਦੀ ਹੈ ਤਾਂ ਅੰਨੇ ਵਾਹ ਬਿੰਨਾ ਕਿਸੇ ਦੀ ਜਾਨ ਦੀ ਪ੍ਰਵਾਹ ਕਰੇ ਤੇਜ ਚਲਾਉਂਦੇ ਹਨ ਅਤੇ ਕਈ ਜਗ੍ਹਾ ਤੇ ਸਵਾਰੀਆਂ ਬਸ ਦੀ ਉਡੀਕ ਕਰਦੀਆਂ ਰਹਿ ਜਾਂਦੀਆਂ ਹਨ ਡਰਾਈਵਰ ਬਸ ਨਹੀਂ ਰੋਕਦੇ। ਜਦੋਂ ਇਸ ਸਬੰਧੀ ਜੀ ਐਮ ਪਟਿਆਲਾ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਬਸ ਨੰਬਰ ਦਸੋ ਜਦੋਂ ਨੰਬਰ ਦਸ ਦਿਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਅਜ ਟੁਟਿਆ ਹੋਵੇਗਾ ਜਲਦੀ ਹੀ ਇਸਦੀ ਰਿਪੇਅਰ ਕਰਵਾ ਦਿਤੀ ਜਾਵੇਗੀ।

Send this to a friend