ਸਰਕਾਰੀ ਸਕੂਲ ਨਥਾਣਾ ’ਚ ‘ਯੋਗਾ ਦਿਵਸ’ ਮਨਾਇਆ

image ਨਥਾਣਾ, 23 ਜੂਨ (ਇੰਦਰਜੀਤ ਨਥਾਣਾ)-ਜਿਲ੍ਹਾਂ ਸਿੱਖਿਆ ਅਫ਼ਸਰ(ਸੈ. ਸੀ.)ਬਠਿੰਡਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿੱਚ ‘ਯੋਗਾ ਦਿਵਸ’ ਮਨਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਯੋਗਾ ਤੇ ਕਸਰਤ ਕੀਤੀ। ਸ੍ਰੀਮਤੀ ਲਛਮੀ ਦੇਵੀ (ਡੀ. ਪੀ.ਈ.) ਨੇ ਵਿਦਿਆਰਥੀਆਂ ਨੂੰ ਯੋਗਾ ਤੇ ਵੱਖ ਵੱਖ ਗੁਰ ਸਿਖਾਏ। ਸਕੂਲ ਦੇ ਪ੍ਰਿਸੀਪਲ ਸ੍ਰੀ ਜਗਜੀਤ ਸਿੰਘ ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਯੋਗਾ ਦੀ ਮਹੱਤਤਾ ਤੇ ਯੋਗਾ ਦੇ ਸਰੀਰਕ ਤੇ ਮਾਨਸਿਕ ਚੰਗੇ ਪ੍ਰਭਾਵਾਂ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਨਾਲ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਿਰ ਸੀ।

Send this to a friend