ਕੀਰਤਪੁਰ ਸਾਹਿਬ, 23 ਜੂਨ (ਅਮਰਾਨ ਖਾਨ)-ਇਲਾਕੇ ਨੇ ਨਾਮੀ ਮਾਊਂਟ ਕਾਰਮਲ ਸਕੂਲ ਦੇ ਵਿਦਿਆਰਥੀਆਂ ਵਲੋਂ ਸਵਚ ਭਾਰਤ ਅਭਿਆਨ ਤਹਿਤ ਆਪਣੇ ਅਧਿਆਪਕਾਂ- ਨਵੀਨ,ਸੁਰੇਸ਼ ਦੀ ਅਗਵਾਈ ਹੇਠ ਜੋਏ ਜਸਵਾਲ, ਅਨੁਰਾਗ, ਸਿਮਰਨ, ਅਵੀਨੇ, ਇਨ੍ਹਾਂ ਵਿਦਿਆਰਥੀਆਂ ਵਲੋਂ ਪਿੰਡ ਬ੍ਰਹਮਪੁਰ ਦੇ ਸ਼ੇਸਤਾ ਦੇਵੀ ਮੰਦਿਰ ਵਿਖੇ ਸਾਫ਼-ਸਫਾਈ ਕੀਤੀ ਗਈ ਅਤੇ ਕੁਜ ਪੌਦੇ ਵੀ ਲਗਾਏ ਗਏ ਇਨ੍ਹਾਂ ਵਿਦਿਆਰਥੀਆਂ ਵਲੋਂ ਐਨੀ ਛੋਟੀ ਉਮਰੇ ਕੀਤੀ ਗਈ ਪਹਿਲਕਦਮੀ ਦੀ ਸਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।