ਬੋਹਾ, 23 ਜੂਨ (ਸੰਤੋਖ ਸਾਗਰ)-ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮਾਨਸਾ ਸ੍ਰੀ ਪਰਮਵੀਰ ਸਿੰਘ ਪਰਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੁੱਖ ਅਫਸਰ ਥਾਣਾ ਬੋਹਾ ਇੰਸ. ਜਰਨੈਲ਼ ਸਿੰਘ ਸਰਾਂ ਵੱਲੋਂ ਬੋਹਾ ਥਾਣਾ ਵਿੱਚ ਪੈਂਦੇ ਏਰੀਆ ਦੇ ਮੋਹਤਬਰ ਵਿਅਕਤੀਆ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮੁੱਖ ਅਫਸਰ ਥਾਣਾ ਬੋਹਾ ਨੇ ਦੱਸਿਆ ਕਿ ਅਣਅਧਿਕਾਰਤ/ਬਿਨਾ ਲਾਇਸੰਸ ਟਰੈਵਲ ਏਜੰਟਾ ਵੱਲੋਂ ਵਿਦੇਸ ਭੇਜਣ ਦੇ ਨਾਮ ਤੇ ਭੋਲੇ ਭਾਲੇ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਉਹਨਾ ਨਾਲ ਠੱਗੀ ਮਾਰੀ ਜਾਂਦੀ ਹੈ ।ਉਹਨਾਂ ਕਿਹਾ ਕਿ ਲੋਕਾ ਨੂੰ ਅਜਿਹੇ ਟਰੈਵਲ ਏਜੰਟਾ ਦੇ ਝਾਂਸੇ ਵਿੱਚ ਨਹੀ ਆਉਣਾ ਚਾਹੀਦਾ ਜੇਕਰ ਆਪ ਦੇ ਆਸ-ਪਾਸ ਅਜਿਹਾ ਕੋਈ ਵੀ ਗੈਰਕਾਨੁੰਨੀ, ਗਲਤ ਜਾ ਅਣਅਧਿਕਾਰਤ/ਬਿਨਾ ਲਾਇਸੰਸ ਟਰੈਵਲ ਏਜੰਟ ਹੈ ਜਾਂ ਵਿਦੇਸ ਭੇਜਣ ਦਾ ਝਾਂਸਾ ਦਿੰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਦੋਸੀਆ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਸਕੇ ਅਤੇ ਲੋਕਾਂ ਨੂੰ ਵਿਦੇਸ ਭੇਜਣ ਦੇ ਨਾਮ ਪਰ ਹੋ ਰਹੀ ਠੱਗੀ ਤੋਂ ਬਚਾਇਆ ਜਾ ਸਕੇ।ਇਸ ਸਮੇ ਏ.ਐਸ.ਆਈ ਸੁਖਪਾਲ ਸਿੰਘ, ਪਰਮਜੀਤ ਸਿੰਘ, ਕਸਮੀਰ ਸਿੰਘ ਸਾਂਝ ਕੇਂਦਰ ਬੋਹਾ, ਮੁੱਖ ਮੁਨਸੀ ਹਰਵਿੰਦਰ ਸਿੰਘ ਸਵਰਨਦੀਪ ਸਿੰਘ ਸਰਪੰਚ ਮੱਲ ਸਿੰਘ ਵਾਲਾ,ਉਘੇ ਸਮਾਜ ਸੇਵੀ ਜਸਵੀਰ ਸਿੰਘ ਬਲਾਕ ਸੰਮਤੀ ਮੈਂਬਰ ਅਤੇ ਹੋਰ ਮੋਹਤਬਰ ਸੱਜਣ ਹਾਜਰ ਸਨ