ਅਮਨਦੀਪ ਕਾਲਜ ਆਫ਼ ਨਰਸਿੰਗ ’ਚ ਦਾਖ਼ਲੇ ਲਈ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ-ਡਿਗਰੀ ਮੁਕੰਮਲ ਹੋਣ ਤੋਂ ਬਾਅਦ ਨੌਕਰੀ ਦੀ ਗਾਰੰਟੀ

image ਅੰਮ੍ਰਿਤਸਰ, 23 ਜੂਨ (ਰਾਜੇਸ਼ ਡੈਨੀ)-ਅਮਨਦੀਪ ਹਸਪਤਾਲ, ਅੰਮ੍ਰਿਤਸਰ ਵਲੋਂ ਵਿਸ਼ਵ ਪਧਰੀ ਨਰਸਿੰਗ ਸਟਾਫ਼ ਤਿਆਰ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਅਮਨਦੀਪ ਕਾਲਜ਼ ਆਫ਼ ਨਰਸਿੰਗ, ਪਠਾਨਕੋਟ ਰੋਡ, ਅੰਮ੍ਰਿਤਸਰ ਵਿਚ 2017-18 ਵਿਦਿਅਕ ਸੈਸ਼ਨ ਦੇ ਦਾਖਲੇ ਲਈ ਵਿਦਿਆਰਥੀਆਂ ਦਰਮਿਆਨ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ 9 ਕਾਲਜ਼ ਵਲੋਂ ਵਿਦਿਆਰਥੀਆਂ ਦੇ ਮਾਰਗ-ਦਰਸ਼ਨ ਲਈ ਸਥਾਪਿਤ ਕੀਤੇ ਗਏ ਦਾਖਲਾ ਹੈਲਪ-ਲਾਈਨ ਸੈਂਟਰ ਦੁਆਰਾ ਵਿਦਿਆਰਥੀਆਂ ਨੂੰ ਬੀ.ਐਸਸੀ ਨਰਸਿੰਗ ਅਤੇ ਜੀਐਨਐਮ ਕੋਰਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ ਜਾ ਰਹੀ ਹੈ। ਬਾਬਾ ਫ਼ਰੀਦ ਯੂਨਿਵਰਸਿਟੀ ਆਫ਼ ਹੈਲਥ ਸਾਇੰਸਿਜ਼, ਫ਼ਰੀਦਕੋਟ ਵਲੋਂ ਨਰਸਿੰਗ ਕੋਰਸਾਂ ‘ਚ ਦਾਖਲੇ ਵਾਸਤੇ ਜੁਲਾਈ ਨੂੰ ਲਈ ਜਾਣ ਵਾਲੀ ਦਾਖਲਾ ਪ੍ਰੀਖਿਆ (ਪੀਪੀਐਮਈਟੀ) ਦੀ ਤਿਆਰੀ ਵੀ ਕਾਲਜ਼ ਵਲੋਂ ਬਿਲਕੁਲ ਮੁਫ਼ਤ ਕਰਾਈ ਜਾ ਰਹੀ ਹੈ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕਾਲਜ਼ ਦੇ ਮੈਨੇਜਿੰਗ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਦਸਿਆ ਕਿ ਐਸਸੀ ਵਰਗ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਫ਼ੀਸ ‘ਚ ਛੂਟ ਦਿਤੀ ਜਾਵੇਗੀ 9 ਕਾਲਜ਼ ਦਾ ਆਪਣਾ ਹਸਪਤਾਲ- ਅਮਨਦੀਪ ਹਸਪਤਾਲ ਹੈ, ਜੋ ਕਿ ਉਤਰ ਭਾਰਤ ਦਾ ਸਭ ਤੋਂ ਮਸ਼ਹੂਰ ਹਸਪਤਾਲ ਹੈ 9 ਵਿਦਿਆਰਥੀਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਇਸੇ ਹਸਪਤਾਲ ‘ਚ ਵਿਸ਼ਵ ਪਧਰੀ ਮਾਪਦੰਡਾਂ ਅਨੁਸਾਰ ਦੇ ਕੇ ਅਤਿ ਆਧੁਨਿਕ ਤਕਨੀਕਾਂ ’ਚ ਮਾਹਿਰ ਬਣਾਇਆ ਜਾਵੇਗਾ ਤਾਂਕਿ ਉਹ ਆਉਣ ਵਾਲੇ ਸਮੇਂ ‘ਚ ਨਰਸਿੰਗ ਖੇਤਰ ‘ਚ ਆਪਣਾ ਉਜਵਲ ਭਵਿਖ ਬਣਾ ਸਕਣ। ਡਿਗਰੀ ਮੁਕੰਮਲ ਹੋਣ ਉਪਰੰਤ ਵਿਦਿਆਰਥੀਆਂ ਨੂੰ ਅਮਨਦੀਪ ਹਸਪਤਾਲ ‘ਚ ਨੌਕਰੀ ਦੀ ਪੇਸ਼ਕਸ਼ ਵੀ ਹੋਵੇਗੀ।

Send this to a friend